ਨਵੀਂ ਦਿੱਲੀ, 7 ਮਈ: ਲੋਕ ਸਭਾ ਚੋਣਾ ਦੇ ਅੱਜ ਤੀਜੇ ਗੇੜ ਲਈ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਸੀਟਾਂ ਲਈ ਵੋਟਾਂ ਪੈਣਗੀਆਂ।ਤੀਜੇ ਗੇੜ ਵਿਚ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ‘ਚ ਹਨ। ਇਨ੍ਹਾਂ ਉਮੀਦਵਾਰਾਂ ਵਿਚ 120 ਮਹਿਲਾਵਾਂ ਵੀ ਸ਼ਾਮਲ ਹਨ। ਅੱਜ ਤੀਜੇ ਗੇੜ ਵਿਚ ਗੁਹਰਾਤ ਦੀਆਂ 25 ਸੀਟਾਂ, ਮਹਾਰਾਸ਼ਟਰ ਦੀਆਂ 11, ਯੂਪੀ ਦੀਆਂ 10, ਕਰਨਾਟਕ ਦੀਆਂ ਬਾਕਿ ਬੱਚਦੀਆਂ 14 ਸੀਟਾਂ, ਛਤੀਸਗੜ੍ਹ 7, ਬਿਹਾਰ 5, ਅਸਾਮ ਤੇ ਪੱਛਮੀ ਬੰਗਾਲ 4-4 ਅਤੇ ਗੋਆ ਦੀਆਂ 2 ਸੀਟਾਂ ‘ਤੇ ਵੋਟਾਂ ਪੈਣਗੀਆਂ।ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ ਦੀਆਂ 2 ਸੀਟਾਂ ਅਤੇ ਬੇਤੁਲ ਸਣੇ ਮੱਧ ਪ੍ਰਦੇਸ਼ ਦੀਆਂ 9 ਸੀਟਾਂ ਲਈ ਅੱਜ ਵੋਟਿੰਗ ਹੋਵੇਗੀ।
ਲੁਧਿਆਣਾ ਦਿਹਾਤੀ ਪੁਲਿਸ ਨੇ 19 ਚੋਰਾਂ/ਨਸ਼ਾ ਸਮੱਗਲਰਾਂ ਨੂੰ ਕੀਤਾ ਕਾਬੂ
ਅੱਜ ਕਈ ਕੇਂਦਰੀ ਮੰਤਰੀਆਂ ਦੀ ਕੀਸਮਤ ਪੋਲਿੰਗ ਮਸ਼ੀਨ ਵਿਚ ਕੈਦ ਹੋਵੇਗੀ। ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (ਗਾਂਧੀਨਗਰ), ਜਿਓਤਿਰਾਦਿੱਤਿਆ ਸਿੰਧੀਆ (ਗੁਨਾ),ਮਨਸੂਖ ਮਾਂਡਵੀਆ (ਪੋਰਬੰਦਰ), ਪਰਸ਼ੋਤਮ ਰੂਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ), ਐੱਸ.ਪੀ.ਸਿੰਘ ਬਘੇਲ (ਆਗਰਾ) ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਗਈ ਕਿ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਿਸਮਤ ਅੱਜ ਈ.ਵੀ ਐਮ ਮਸ਼ੀਨਾਂ ਵਿਚ ਬੰਦ ਹੋਵੇਗੀ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਪਹਿਲੇ ਪੜਾਅ ‘ਚ 102 ਸੀਟਾਂ ‘ਤੇ ਅਤੇ ਦੂਜੇ ਪੜਾਅ ‘ਚ 26 ਅਪ੍ਰੈਲ ਨੂੰ 88 ਸੀਟਾਂ ‘ਤੇ ਵੋਟਿੰਗ ਹੋਈ ਸੀ। ਜੇਕਰ ਤੀਜੇ ਪੜਾਅ ਦੀਆਂ 93 ਸੀਟਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਅੱਜ ਸ਼ਾਮ 283 ਸੀਟਾਂ ‘ਤੇ ਵੋਟਿੰਗ ਪੂਰੀ ਹੋ ਜਾਵੇਗੀ। ਨਤੀਜੇ 4 ਜੂਨ ਨੂੰ ਆਉਣਗੇ।
Share the post "ਲੋਕ ਸਭਾ ਚੋਣਾ ਦੇ ਅੱਜ ਤੀਜੇ ਗੇੜ ਲਈ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਸੀਟਾਂ ਲਈ ਵੋਟਿੰਗ ਸ਼ੁਰੂ"