ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ‘ਚ ਇਕ ਜੂਨ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਣੀ ਸ਼ੁਰੂ ਹੋ ਚੁਕੀ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਸੀਟਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਵੋਟਿੰਗ ਚਾਲੂ ਰਹੇਗੀ। ਅੱਜ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਵੋਟਾਂ ਪੈ ਰਹੀਆਂ ਹਨ। ਅਤੇ ਉੱਥੇ ਹੀ ਲੀਡਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।
ਅੱਧੀ ਰਾਤ ਵੜਿੰਗ ਨੇ ਪੁਲਿਸ ਅਧਿਕਾਰੀਆਂ ਸਮੇਤ ਮੈਰਿਜ ਪੈਲੇਸ ‘ਤੇ ਮਾਰਿਆ ਛਾਪਾ
ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ‘ਚ ਇਕ ਜੂਨ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ‘ਚ ਕੁੱਲ 904 ਉਮੀਦਵਾਰ ਮੈਦਾਨ ‘ਚ ਹਨ। ਕੁੱਲ ਉਮੀਦਵਾਰਾਂ ‘ਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼ ਤੋਂ, 134 ਬਿਹਾਰ ਤੋਂ, 66 ਓਡੀਸ਼ਾ ਤੋਂ, 52 ਝਾਰਖੰਡ ਤੋਂ, 37 ਹਿਮਾਚਲ ਪ੍ਰਦੇਸ਼ ਅਤੇ 4 ਚੰਡੀਗੜ੍ਹ ਤੋਂ ਹਨ। 7ਵੇਂ ਅਤੇ ਆਖ਼ਰੀ ਪੜਾਅ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਾਕਾਰਾ ਕੰਗਨਾ ਰਨੌਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਨੁਰਾਗ ਠਾਕੁਰ, ਮਨੀਸ਼ ਤਿਵਾੜੀ, ਹਰਸਿਮਰਤ ਕੌਰ ਬਾਦਲ, ਅਭਿਸ਼ੇਕ ਬੈਨਰਜੀ, ਅਫਜ਼ਾਲ ਅੰਸਾਰੀ, ਰਵੀਸ਼ੰਕਰ ਪ੍ਰਸਾਦ, ਪਵਨ ਸਿੰਘ, ਰਵੀ ਕਿਸ਼ਨ, ਮੀਸਾ ਭਾਰਤੀ ਆਦਿ ਸਮੇਤ ਕਈ ਹਸਤੀਆਂ ਦੀ ਕਿਸਮਤ ਦਾ ਫ਼ੈਸਲਾ ਇਸੇ ਪੜਾਅ ‘ਚ ਈ.ਵੀ.ਐੱਮ. ‘ਚ ਕੈਦ ਹੋਵੇਗਾ।
Share the post "ਆਖਰੀ ਪੜਾਅ ਲਈ ਵੋਟਾਂ ਅੱਜ ਹੋਈਆਂ ਸ਼ੁਰੂ, ਮੁੱਖ ਮੰਤਰੀ ਮਾਨ, ਸਣੇ ਹੋਰ ਮੁਕਾਬਲੇਬਾਜ਼ਾ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ"