ਨਵੀਂ ਦਿੱਲੀ, 5 ਨਵੰਬਰ: ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਰਤੀ ਸਮੇਂ ਮੁਤਾਬਿਕ ਕਰੀਬ 4:30 ਵਜੇ ਸ਼ੁਰੂ ਹੋਣ ਵਾਲੀ ਵੋਟਿੰਗ 6 ਨਵੰਬਰ ਦੀ ਸਵੇਰ 6:30 ਵਜੇ ਤੱਕ ਚੱਲ ਸਕਦੀ ਹੈ। ਹਾਲਾਂਕਿ ਅਰਲੀ ਵੋਟਿੰਗ ਪ੍ਰੋਗਰਾਮ ਦੇ ਤਹਿਤ ਮੀਡੀਆ ਵਿੱਚ ਸਾਹਮਣੇ ਆਏ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ ਸਾਢੇ ਕਰੋੜ ਵੋਟਰ ਡਾਕ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਹਨ। ਅਮੇਰੀਕਨ ਚੋਣ ਸਿਸਟਮ ਮੁਤਾਬਕ ਵੋਟਾਂ ਦਾ ਕੰਮ ਖਤਮ ਹੁੰਦੇ ਹੀ ਇਹਨਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਨਿੱਜੀ ਜਾਇਦਾਦਾਂ ਨੂੰ ਐਕਵਾਇਰ ਕਰਨ ‘ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਅਮਰੀਕਾ ਵਿੱਚ ਹਾਲੇ ਵੀ ਪੋਸਟਲ ਬੈਲਟ ਦੇ ਰਾਹੀਂ ਵੋਟ ਪਾਈ ਜਾਂਦੀ ਹੈ। ਜਿਸ ਦੇ ਚਲਦੇ ਇਸ ਦੀ ਗਿਣਤੀ ਦਾ ਕੰਮ ਕਾਫੀ ਲੇਟ ਹੋ ਸਕਦਾ ਹੈ। ਇਸ ਤੋਂ ਇਲਾਵਾ ਅਮੇਰੀਕਾ ਵਿੱਚ ਇੱਕ ਵਿਲੱਖਣ ਗੱਲ ਇਹ ਵੀ ਹੈ ਕਿ ਇੱਥੇ ਚੋਣਾਂ ਦਾ ਕੰਮ ਕੇਂਦਰੀ ਨਹੀਂ, ਬਲਕਿ ਹਰੇਕ ਸੂਬੇ ਦਾ ਆਪਣਾ ਆਪਣਾ ਚੋਣ ਸਿਸਟਮ ਹੈ, ਜਿਸਦੇ ਚਲਦੇ ਚੋਣ ਨਤੀਜੇ ਵੀ ਵੱਖਰੋ ਵੱਖਰੇ ਸਮੇਂ ‘ਤੇ ਆ ਸਕਦੇ ਹਨ। ਉੰਝ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ।
ਸ਼ਿਵ ਸੈਨਾ ਆਗੂ ਦੇ ਘਰ ਪੈਟਰੋਲ ਬੰਬ ਸੁੱਟਣ ਵਾਲੇ ਕਾਬੂ
ਹੁਣ ਤੱਕ ਹੋਏ ਸਰਵੇਖਣਾਂ ਮੁਤਾਬਕ ਦੋਨਾਂ ਵਿੱਚ ਇਕ ਦੋ ਫੀਸਦੀ ਵੋਟ ਦਾ ਹੀ ਫਰਕ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਜੇਕਰ ਕਮਲਾ ਹੈਰਿਸ ਇਹ ਚੋਣ ਜਿੱਤਦੀ ਹੈ ਤਾਂ ਉਹ ਅਮੇਰਿਕਾ ਦੇ ਲੋਕਤੰਤਰੀ ਇਤਿਹਾਸ ਵਿੱਚ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਦੂਜੇ ਪਾਸੇ ਡੋਨਲਡ ਟਰੰਪ ਦੀ ਵੀ ਇਹ ਤੀਸਰੀ ਚੋਣ ਹੈ। ਇੱਕ ਵਾਰ ਰਾਸ਼ਟਰਪਤੀ ਰਹਿਣ ਤੋਂ ਬਾਅਦ ਉਹ ਪਿਛਲੀ ਵਾਰ ਇਹ ਚੋਣ ਹਾਰ ਗਏ ਸਨ। ਆਉਣ ਵਾਲੇ ਕੁਝ ਘੰਟਿਆਂ ਤੋਂ ਬਾਅਦ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਨਾਮ ਸਾਹਮਣੇ ਆ ਜਾਵੇਗਾ।