ਰਾਸ਼ਟਰੀ ਵੋਟਰ ਦਿਵਸ ਮੌਕੇ ਸਰਦੂਲਗੜ੍ਹ ਦੇ ਪੋਲਿੰਗ ਬੂਥਾਂ ’ਤੇ ਨੌਜਵਾਨਾਂ ਨੂੰ ਵੋਟਰ ਵਜ਼ੋਂ ਕੀਤਾ ਰਜਿਸਟਰਡ
ਸਰਦੂਲਗੜ੍ਹ, 25 ਜਨਵਰੀ:ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ ਦੀ ਰਹਿਨੁਮਾਈ ਹੇਠ ਹਲਕਾ 97-ਸਰਦੂਲਗੜ੍ਹ ਦੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਬੀ.ਐਲ.ਓਜ਼. ਵੱਲੋਂ ਆਪਣੇ ਆਪਣੇ ਬੂਥਾਂ ’ਤੇ ਹਾਜ਼ਰ ਰਹਿ ਕੇ ਨੌਜਵਾਨਾਂ ਨੂੰ ਵੋਟਰ ਵਜ਼ੋਂ ਰਜਿਸਟਰਡ ਕੀਤਾ ਗਿਆ ਅਤੇ ਵੋਟਰ ਪ੍ਰਣ ਦਿਵਾਇਆ ਗਿਆ।
ਇਹ ਵੀ ਪੜ੍ਹੋ ਭਗੌੜੇ ਗੁਰਪਤਵੰਤ ਪੰਨੂੰ ਨੂੰ ਕੈਂਟਰ ‘ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਵੇਗੀ ਪੰਜਾਬ ਪੁਲਿਸ: ਡੀ.ਆਈ.ਜੀ.ਸਿੱਧੂ
ਐਸ.ਡੀ.ਐਮ. ਨਿਤੇਸ਼ ਕੁਮਾਰ ਜੈਨ ਨੇ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਯੋਗਤਾ ਪੂਰੀ ਕਰ ਚੁੱਕੇ ਹਰ ਨੌਜਵਾਨ ਨੂੰ ਵੋਟਰ ਵਜ਼ੋਂ ਰਜਿਸਟਰਡ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵੋਟਰ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਨਾ ਰਹੇ।ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਹੈ ਤਾਂ ਜੋ ਵੋਟਰ ਵੱਧ ਤੋਂ ਵੱਧ ਮੱਤਦਾਨ ਕਰਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite