393 Views
ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹੁਣ 20 ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ, 4 ਨਵੰਬਰ: ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜਿਮਨੀ ਚੋਣਾਂ ਦੇ ਲਈ ਹੁਣ ਵੋਟਾਂ 13 ਨਵੰਬਰ ਨੂੰ ਨਹੀਂ ਪੈਣਗੀਆਂ। ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਹੁਕਮਾਂ ਤਹਿਤ ਹੁਣ ਸੂਬੇ ਦੇ ਵਿੱਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ 20 ਨਵੰਬਰ ਨੂੰ ਵੋਟਾਂ ਪੈਣੀਆਂ।
ਸੂਚਨਾ ਮੁਤਾਬਕ ਦੇਸ਼ ਦੇ ਕੁਝ ਹੋਰਨਾਂ ਸੂਬਿਆਂ ਦੇ ਵਿੱਚ ਵੀ ਹੋਣ ਜਾ ਰਹੀਆਂ ਉਪ ਚੋਣਾਂ ਦੀਆਂ ਮਿਤੀਆਂ ਵਿੱਚ ਤਬਦੀਲੀ ਕੀਤੀ ਗਈ ਹੈ। ਹਾਲਾਂਕਿ ਵੋਟਾਂ ਦੀ ਮਿਤੀ ਇਕ ਹਫਤਾ ਲੇਟ ਕਰਨ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪ੍ਰੰਤੂ ਸਿਆਸੀ ਪਾਰਟੀਆਂ ਅਤੇ ਖਾਸ ਕਰ ਇਹਨਾਂ ਉਪ ਚੋਣਾਂ ਵਿੱਚ ਮੈਦਾਨ ਚ ਡਟੇ ਉਮੀਦਵਾਰਾਂ ਨੂੰ ਇੱਕ ਹਫਤਾ ਹੋਰ ਮਸ਼ੱਕਤ ਕਰਨੀ ਪਏਗੀ।