ਭਾਜਪਾ ਤੇ ਵਿਰੋਧੀਆਂ ਨੇ ਆਪੋ-ਆਪਣੇ ਸੰਸਦਾਂ ਨੂੰ ਸੰਸਦ ਵਿਚ ਹਾਜ਼ਰ ਰਹਿਣ ਦੇ ਜਾਰੀ ਕੀਤੇ ਆਦੇਸ਼
Delhi News: ਦੇਸ ਦੀ ਅਜ਼ਾਦੀ ਤੋਂ ਬਾਅਦ 1954 ’ਚ ਬਣੇ ਵਕਫ਼ ਕਾਨੂੰਨ ਦੇ ਵਿਚ ਸੋਧ ਲਈ ਬਿੱਲ ਅੱਜ ਬੁੱਧਵਾਰ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਦੁਪਿਹਰ 12 ਵਜੇਂ ਸੰਸਦ ਵਿਚ ਲਿਆਂਦੇ ਜਾ ਰਹੇ ਇਸ ਬਿੱਲ ਨੂੰ ਲੈ ਕੇ ਦੇਸ ਵਿਚ ਸਿਆਸੀ ਗਰਮਾਹਟ ਵਧਦੀ ਦਿਖ਼ਾਈ ਦੇ ਰਹੀ ਹੈ। ਇੱਕ ਪਾਸੇ ਭਾਜਪਾ ਇਸ ਸੋਧ ਬਿੱਲ ਨੂੰ ਪਾਸ ਕਰਵਾਉਣ ਲਈ ਪੂਰੀ ਅੱਡੀ-ਚੋਟੀ ਦਾ ਜੋਰ ਲਗਾ ਰਹੀ ਹੈ ਤੇ ਦੂਜੇ ਪਾਸੇ ਇੰਡੀਆ ਗਠਜੋੜ ਦੇ ਨਾਂ ਹੇਠ ਵਿਰੋਧੀ ਧਿਰਾਂ ਵੱਲੋਂ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ।
ਬੇਸ਼ੱਕ ਐਨਡੀਏ ਗਠਜੋੜ ਦੀ ਸਭ ਤੋਂ ਵੱਡੀ ਪਾਰਟੀ ਤੇਲਗੂ ਦੇਸ਼ਮ ਪਾਰਟੀ ਵੱਲੋਂ ਕੁੱਝ ਸਰਤਾਂ ਨਾਲ ਇਸ ਬਿੱਲ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ ਪ੍ਰੰਤੂ ਬਿਹਾਰ ’ਚ ਵੱਡਾ ਸਿਆਸੀ ਪ੍ਰਭਾਵ ਰੱਖਣ ਵਾਲੀ ਨਿਤੀਸ਼ ਕੁਮਾਰ ਦੇ ਜਨਤਾ ਦਲ ਨੇ ਹਾਲੇ ਤੱਕ ਪੱਤੇ ਨਹੀਂ ਖੋਲੇ ਹਨ। ਮੁਸਲਿਮ ਭਾਈਚਾਰੇ ਵੱਲੋਂ ਵੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ। ਬੀਤੇ ਕੱਲ ਸਪੀਕਰ ਦੀ ਅਗਵਾਈ ਹੇਠ ਹੋਈ ਬਿਜਨਿਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਇਸ ਬਿੱਲ ਨੂੰ ਸਦਨ ਵਿਚ ਲਿਆਉਣ ਅਤੇ ਇਸ ਉਪਰ 8 ਘੰਟੇ ਬਹਿਸ ਦਾ ਫੈਸਲਾ ਕੀਤਾ ਗਿਆ। ਸੂਚਨਾ ਮੁਤਾਬਕ ਭਾਜਪਾ ਇਸ ਬਿੱਲ ਨੂੰ ਅੱਜ ਲੋਕ ਸਭਾ ਵਿਚ ਪਾਸ ਕਰਵਾ ਕੇ ਭਲਕੇ ਰਾਜ ਸਭਾ ਵਿਚ ਲਿਆਉਣਾ ਚਾਹੁੰਦੀ ਹੈ।
ਗੌਰਤਲਬ ਹੈ ਕਿ ਸਭ ਤੋਂ ਪਹਿਲਾਂ ਇਸ ਬਿੱਲ ਨੂੰ 8 ਅਗੱਸਤ 2024 ਨੂੰ ਸੰਸਦ ਵਿਚ ਲਿਆਂਦਾ ਗਿਆ ਸੀ ਪ੍ਰੰਤੂ ਵਿਰੋਧ ਹੋਣ ’ਤੇ ਸਾਂਝੀ ਪਾਰਲੀਮਾਨੀ ਕਮੇਟੀ ਨੂੰ ਭੇਜ ਦਿੱਤਾ ਸੀ। ਜੇਪੀਸੀ ਵੱਲੋਂ ਕੁੱਲ 14 ਸੋਧਾਂ ਨਾਲ ਮੁੜ ਇਸ ਬਿੱਲ ਨੂੰ ਸਦਨ ਵਿਚ ਰੱਖ ਦਿੱਤਾ ਸੀ, ਜਿਸਤੋਂ ਬਾਅਦ 19 ਫ਼ਰਵਰੀ ਨੂੰ ਕੈਬਨਿਟ ਨੇ ਇਸ ਬਿੱਲ ਨੂੰ ਸੰਸਦ ਵਿਚ ਲਿਆਉਣ ਦੇ ਫੈਸਲੇ ’ਤੇ ਮੋਹਰ ਲਗਾਈ ਸੀ। ਬਹਰਹਾਲ ਇਸ ਬਿੱਲ ਨੂੰ ਲੈ ਕੇ ਅੱਜ ਸੰਸਦ ਦੇ ਅੰਦਰ ਅਤੇ ਬਾਹਰ ਵੱਡਾ ਹੰਗਾਮਾ ਹੋਣ ਦੀ ਸੰਭਾਵਨਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।