ਯੁੱਧ ਨਸ਼ਿਆਂ ਵਿਰੁੱਧ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਾਲੀਬਾਲ ਅਤੇ ਕ੍ਰਿਕਟ ਦੇ ਗਹਿਗੱਚ ਮੁਕਾਬਲੇ

Date:

spot_img

👉ਪਹਿਲੀ ਪੁਜੀਸ਼ਨ ਵਾਲੀ ਟੀਮ ਨੂੰ 51 ਹਜ਼ਾਰ, ਦੂਜੇ ਨੰਬਰ ਨੂੰ 31 ਤੇ ਤੀਜੇ ਨੰਬਰ ਦੀ ਟੀਮ ਨੂੰ ਦਿੱਤੇ ਗਏ 21 ਹਜ਼ਾਰ ਦੇ ਇਨਾਮ
Bathinda News:ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ, ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਅਤੇ ਮੁੜ ਵਸੇਬੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ 2.0 ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਨਸ਼ਿਆਂ ਸਬੰਧੀ ਹਾਟਸਪਾਟ ਪਿੰਡਾਂ ਚ ਕ੍ਰਿਕਟ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ ਦੇ ਖੇਡ ਮੈਦਾਨ ਚ ਹੋਏ ਜਿੱਥੇ ਟੀਮਾਂ, ਪਿੰਡ ਵਾਸੀਆਂ ਅਤੇ ਹੋਰਨਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਸੁਹੇਲ ਕਾਸਿਮ ਮੀਰ ਐੱਸ ਐੱਸ ਪੀ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਉਨ੍ਹਾਂ 20 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਸੀ ਜਿੱਥੇ ਨਸ਼ਿਆਂ ਦੀ ਸਮੱਸਿਆ ਵੱਧ ਹੈ। ਇਨ੍ਹਾਂ 20 ਪਿੰਡਾਂ ਨੂੰ 4 ਕਲੱਸਟਰਾਂ ਵਿੱਚ ਵੰਡ ਕੇ ਪਹਿਲਾਂ 14 ਤੋਂ 16 ਨਵੰਬਰ ਤੱਕ ਪਿੰਡਾਂ ਦੇ ਖੇਡਾਂ ‘ਚ ਆਪਸੀ ਮੁਕਾਬਲੇ ਕਰਵਾਏ ਗਏ, ਉਸ ਉਪਰੰਤ ਇਨ੍ਹਾਂ ਚਾਰਾਂ ਕਲੱਸਟਰਾਂ ਚੋਂ ਜੇਤੂ ਤਿੰਨ ਦੇ ਆਪਸੀ ਮੁਕਾਬਲੇ 22 ਅਤੇ 23 ਨਵੰਬਰ ਨੂੰ ਭੋਖੜਾ ਵਿਖੇ ਕਰਵਾਉਣ ਤੋਂ ਬਾਅਦ ਅੱਜ ਸੈਮੀ ਫਾਈਨਲ ਵਿੱਚ ਪਹੁੰਚੀਆਂ ਵਾਲੀਬਾਲ ਅਤੇ ਕ੍ਰਿਕੇਟ ਦੀਆਂ ਟੀਮਾਂ ਦੇ ਪਹਿਲਾਂ ਸੈਮੀਫਾਈਨਲ ਅਤੇ ਉਸ ਤੋਂ ਬਾਅਦ ਫਾਈਨਲ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਪਹੁੰਚੇ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਵੱਲੋਂ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ।

ਇਹ ਵੀ ਪੜ੍ਹੋ 👉4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

ਇਸ ਮੌਕੇ ਵਧੀਕ ਮੁੱਖ ਪ੍ਰਸ਼ਾਸ਼ਕ ਪੁੱਡਾ ਡਾ. ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ. ਗੁਰਜਿੰਦਰ ਸਿੰਘ, ਉਪ ਮੰਡਲ ਮੈਜਿਸਟਰੇਟ ਬਠਿੰਡਾ ਸ. ਅਮਨਦੀਪ ਸਿੰਘ ਮਾਵੀ, ਉਪ ਮੰਡਲ ਮੈਜਿਸਟਰੇਟ ਮੈਡਮ ਰੁਪਾਲੀ ਟੰਡਨ, ਐੱਸ.ਪੀ. ਸ਼੍ਰੀ ਜਗਦੀਸ਼ ਬਿਸ਼ਨੋਈ, ਸ਼੍ਰੀ ਗੁਰਸੇਵਕ ਸਿੰਘ ਬਾਂਡੀ ਯੁੱਧ ਨਸ਼ਿਆਂ ਵਿਰੁੱਧ ਦੇ ਕੁਆਰਡੀਨੇਟਰ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਅੱਜ ਲਹਿਰਾ ਮੁਹੱਬਤ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ ਖੇਡ ਮੁਕਾਬਲਿਆਂ ਦੌਰਾਨ ਵਾਲੀਬਾਲ ਦੇ ਫਾਈਨਲ ਮੁਕਾਬਲੇ ‘ਚ ਮਲੂਕਾ ਦੀ ਟੀਮ ਨੇ ਬੁਰਜ ਮਾਨਸਾ ਨੂੰ 2-0 ਨਾਲ ਹਰਾ ਕੇ ਵਾਲੀਬਾਲ ਦੀ ਟਰਾਫ਼ੀ ਆਪਣੀ ਟੀਮ ਦੇ ਨਾਮ ਕਰ ਲਈ ਅਤੇ ਹਰ ਹਰਰਾਏਪੁਰ ਦੀ ਟੀਮ ਤੀਜੇ ਨੰਬਰ ਤੇ ਰਹੀ। ਕ੍ਰਿਕੇਟ ਦੇ ਫਾਈਨਲ ਮੁਕਾਬਲੇ ਵਿੱਚ ਲਹਿਰਾ ਮੁਹੱਬਤ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਝੁੰਬਾ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਫਾਈਨਲ ਮੈਚ ਦੌਰਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਲਹਿਰਾ ਮੁਹੱਬਤ ਦੀ ਟੀਮ ਨੇ ਨਿਰਧਾਰਤ 8 ਓਵਰਾਂ ਵਿੱਚ 101 ਦੌੜਾਂ ਦਾ ਮਜ਼ਬੂਤ ਟੀਚਾ ਰੱਖਿਆ, ਜਿਸ ਵਿੱਚ ਹਰਸ਼ਿਤ ਨੇ ਮਹਿਜ਼ 20 ਗੇਂਦਾਂ ਵਿੱਚ 49 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਝੁੰਬਾ ਦੀ ਟੀਮ ਲਹਿਰਾ ਮੁਹੱਬਤ ਦੇ ਖਿਡਾਰੀਆਂ ਦੀ ਬਿਹਤਰ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ ਅਤੇ 8 ਓਵਰਾਂ ਵਿੱਚ 59 ਦੌੜਾਂ ਬਣਾ ਕੇ ਸਿਮਟ ਗਈ ਅਤੇ ਲਹਿਰਾ ਮੁਹੱਬਤ ਨੇ ਕ੍ਰਿਕੇਟ ਦਾ ਫਾਈਨਲ ਖ਼ਿਤਾਬ ਆਪਣੀ ਟੀਮ ਦੇ ਨਾਮ ਕੀਤਾ। ਇਸੇ ਤਰ੍ਹਾਂ ਕ੍ਰਿਕੇਟ ਦੇ ਤੀਜੇ ਸਥਾਨ ਲਈ ਪਿੰਡ ਜੀਵਨ ਸਿੰਘ ਵਾਲਾ ਦੀ ਟੀਮ ਨੇ ਹਰਰਾਏਪੁਰ ਦੀ ਟੀਮ ਨੂੰ ਹਰਾਇਆ।ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪਹਿਲੀ ਪੁਜੀਸ਼ਨ ਵਾਲੀ ਟੀਮ ਨੂੰ 51 ਹਜ਼ਾਰ, ਦੂਜੇ ਨੰਬਰ ਨੂੰ 31 ਤੇ ਤੀਜੇ ਨੰਬਰ ਦੀ ਟੀਮ ਨੂੰ ਦਿੱਤੇ ਗਏ 21 ਹਜ਼ਾਰ ਦੀ ਇਨਾਮ ਰਾਸ਼ੀ ਤਕਸੀਮ ਕੀਤੀ ਗਈ।ਇਸ ਮੌਕੇ 60 ਤੋ 70 ਸਾਲ ਦੀ ਉਮਰ ਦੇ ਖਿਡਾਰੀਆਂ ਦਾ ਵਿਸ਼ੇਸ਼ ਵਾਲੀਬਾਲ ਮੈਚ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਟੀਮ ਨੌਜਵਾਨਾਂ ਲਈ ਇਕ ਉਦਾਹਰਣ ਕਿ ਜੇਕਰ ਬਜ਼ੁਰਗ ਆਪਣੇ ਆਪ ਨੂੰ ਖੇਡਾਂ ਰਾਹੀਂ ਫਿੱਟ ਰੱਖ ਸਕਦੇ ਹਨ ਤਾਂ ਜੋ ਨੌਜਵਾਨ ਵੀ ਇਸੇ ਤਰ੍ਹਾਂ ਖੇਡਾਂ ਦਾ ਲੜ ਫੜ ਕੇ ਨਸ਼ਿਆਂ ਖਿਲਾਫ਼ ਲੜ ਸਕਦੇ ਹਨ। ਇਸ ਮੌਕੇ ਪੰਜਾਬੀ ਗਾਇਕ ਹਰਭਜਨ ਸਿੰਘ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

ਇਹ ਵੀ ਪੜ੍ਹੋ 👉Punjab ‘ਚ ਭਿਆਨਕ ਹਾਦਸਾ; ਟਰੱਕ ਤੇ ਆਟੋ ਦੀ ਟੱਕਰ ‘ਚ ਤਿੰਨ ਦੀ ਮੌ/ਤ, ਕਈ ਜਖ਼ਮੀ

ਪਿੰਡ ਝੁੰਬਾ ਦਾ ਬੂਟਾ ਸਿੰਘ ਬਣਿਆ ਹੋਰਨਾਂ ਲਈ ਚਾਨਣ ਮੁਨਾਰਾ
ਪਿੰਡ ਝੁੰਬਾ ਦੀ ਕ੍ਰਿਕਟ ਟੀਮ ‘ਚ ਖਿਡਾਰੀ ਬੂਟਾ ਸਿੰਘ ਹੋਰਨਾਂ ਨੌਜਵਾਨਾਂ ਲਈ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ। ਨਸ਼ੇ ਦੇ ਦਲਦਲ ‘ਚੋਂ ਨਿੱਕਲ ਕੇ ਬੂਟੇ ਨੇ ਨਾ ਕੇਵਲ ਆਪਣੀ ਜ਼ਿੰਦਗੀ ਸੰਭਾਲੀ ਬਲਕਿ ਆਪਣੇ ਪਰਿਵਾਰ ਦਾ ਵੀ ਮਾਣ ਵਧਾਇਆ। ਬੂਟਾ ਸਿੰਘ ਨੇ ਦੱਸਿਆ ਕਿ ਖੇਡਾਂ ਦੀ ਮੱਦਦ ਨਾਲ ਉਸ ਨੇ ਨਸ਼ੇ ਦੀ ਭੈੜੀ ਅਲਾਮਤ ਛੱਡ ਕੇ ਨਵਾਂ ਜੀਵਨ ਸ਼ੁਰੂ ਕੀਤਾ।ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਨੇ ਬੂਟਾ ਸਿੰਘ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਹੋਰਾਂ ਲੋਕਾਂ ਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਉੱਪ ਮੰਡਲ ਮਜਿਸਟਰੇਟ ਬਠਿੰਡਾ ਸ਼੍ਰੀ ਅਮਨਦੀਪ ਸਿੰਘ ਮਾਵੀ ਨੇ ਕਿਹਾ ਕਿ ਬੂਟਾ ਸਿੰਘ ਬਹੁਤ ਕਾਬਲ ਖਿਡਾਰੀ ਹੈ ਅਤੇ ਆਉਣ ਵਾਲੇ ਸਮੇਂ ‘ਚ ਆਪਣੀ ਟੀਮ ਨੂੰ ਹੋਰ ਨਿਖਾਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ

👉ਪੁਲਿਸ ਟੀਮਾਂ ਨੇ 180 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ...

4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

👉ਗ੍ਰਿਫ਼ਤਾਰ ਮੁਲਜ਼ਮਾਂ ਨੂੰ ਕਿਸੇ ਸੁਰੱਖਿਆ ਅਦਾਰੇ ਜਾਂ ਜਨਤਕ ਥਾਂ...