ਚੰਡੀਗੜ੍ਹ: ਅੱਜ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਅਗਾਮੀ ਲੋਕ ਸਭਾ ਚੋਣਾ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿਚ ਸ਼ਾਮਲ ਹੋਣ ਜਾਣ ਤੋਂ ਪਹਿਲਾ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਅੱਜ ਕਾਂਗਰਸ ਹਾਈਕਮਾਨ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਜਦੋਂ ਉਹਨਾਂ ਤੋਂ INDIA ਗੱਠਜੋੜ ਤੇ ਪੰਜਾਬ ਵਿਚ ਲੋਕ ਸਭਾ ਸੀਟ ਸ਼ੇਅਰਰਿੰਗ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਸਿਰਫ਼ ਲੋਕ ਸਭਾ ਦੀ ਤਿਆਰੀਆਂ ਨੂੰ ਲੈ ਕੇ ਮੀਟਿੰਗ ਹੋਣ ਜਾ ਰਹੀ ਹੈ, ਬਾਕਿ ਹਾਈਕਮਾਂਡ ਨੇ ਉਨ੍ਹਾਂ ਨੂੰ ਅੱਜੇ ਤੱਕ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਠਜੋੜ ਦ ਗੱਲ ਨਹੀਂ ਕਹਿ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ
ਜੇਕਰ ਮੀਟਿੰਗ ‘ਚ ਕੋਈ ਫੈਸਲਾ ਹੁੰਦਾ ਹੈ ਤਾਂ ਉਹ ਹਾਈਕਮਾਂਡਦਾ ਆਖਰੀ ਫੈਸਲਾ ਹੋਵੇਗਾ। ਫਿਲਹਾਲ ਪੰਜਾਬ ਵਿਚ ਕਾਂਗਰਸ 13 ਸੀਟਾ ਤੇ ਇਕਲਿਆ ਹੀ ਚੋਣ ਲੜੇਗੀ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਨਵਜੋਤ ਸਿੱਧੂ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਅਰਜੂਨ ਖੜਗੇ ਨੇ ਸਾਫ਼ ਕਿਹਾ ਕਿਹਾ ਹੈ ਕਿ ਕੋਈ ਵੀ ਪਾਰਟੀ ਵਿਚ ਰਹਿ ਕੇ ਆਪਣੇ ਨਿਜੀ ਵਿਚਾਰ ਨਹੀਂ ਦੇ ਸਕਦਾ। ਜੇਕਰ ਕੋਈ ਵੀ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਪਾਰਟੀ ‘ਚੋਂ ਬਾਹਰ ਦਾ ਰੱਸਤਾ ਦਿਖਾਇਆ ਜਾਏਗਾ।
Share the post "ਪੰਜਾਬ ‘ਚ ‘ਆਪ’ ਤੇ ਕਾਂਗਰਸ ਦੇ ਗੱਠਜੋੜ ਤੇ ਬੋਲੇ ਵੜਿੰਗ, ਸਿੱਧੂ ਨੂੰ ਲੈ ਕੇ ਕਹਿ ਵੱਡੀ ਗੱਲ"