ਫ਼ੌਜ ਤੇ ਐਨਡੀਆਰਐਫ਼ ਵੱਲੋਂ ਸਥਾਨਕ ਪ੍ਰਸ਼ਾਸਨ ਨਾਲ ਮਿਲਕੇ ਬਚਾਓ ਕਾਰਜ਼ ਜਾਰੀ
ਵਾਇਨਾਡ, 31 ਜੁਲਾਈ: ਦੱਖਣੀ ਸੂਬੇ ਕੇਰਲ ਦੇ ਵਿਚ ਭਾਰੀ ਬਰਸਾਤ ਕਾਰਨ ਪਹਾੜੀ ਇਲਾਕੇ ਖਿਸਕਣ ਦੇ ਚੱਲਦੇ ਵਾਇਨਾਡ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 143 ਤੱਕ ਪੁੱਜ ਗਈ ਹੈ। ਇਸੇ ਤਰ੍ਹਾਂ ਹਾਲੇ ਤੱਕ 90 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਸਦੇ ਚੱਲਦੇ ਮਰਨ ਵਾਲਿਆਂ ਦੀ ਗਿਣਤੀ ਹਾਲੇ ਹੋਰ ਵੀ ਵਧਣ ਦਾ ਖ਼ਦਸਾ ਹੈ। ਪਹਾੜ ਖਿਸਕਣ ਕਾਰਨ ਚਾਰ ਪਿੰਡ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ ਸੜਕਾਂ, ਪੁਲ ਆਦਿ ਪਾਣੀ ਵਿਚ ਵਹਿ ਗਏ ਹਨ। ਹਾਲਾਂਕਿ ਫ਼ੌਜ, ਐਨਡੀਆਰਐਫ਼ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਲੋਕਾਂ ਨਾਲ ਮਿਲਕੇ ਬਚਾਓ ਕਾਰਜ਼ ਜੋਰਾਂ ’ਤੇ ਚਲਾਏ ਜਾ ਰਹੇ ਹਨ ਪ੍ਰੰਤੂ ਮਲਬੇ ਅਤੇ ਪਾਣੀ ਕਾਰਨ ਦਿੱਕਤਾਂ ਆ ਰਹੀਆਂ ਹਨ। ਕੇਰਲ ਦੇ ਮੁੱਖ ਮੰਤਰੀ ਵਿਯਜਨ ਅਤੇ ਉਨ੍ਹਾਂ ਦੇ ਮੰਤਰੀ ਰਾਹਤ ਕਾਰਜ਼ਾਂ ਦੀ ਦੇਖਰੇਖ ਕਰ ਰਹੇ ਹਨ।
ਰਿਫ਼ਾਈਨਰੀ ਵਿਵਾਦ: ਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸਖ਼ਤ ਹੋਈ ਬਠਿੰਡਾ ਪੁਲਿਸ
ਇਸ ਉਜਾੜੇ ਕਾਰਨ ਘਰੋ-ਬੇਘਰ ਹੋਏ ਲੋਕਾਂ ਲਈ ਆਰਜ਼ੀ ਰਾਹਤ ਕੈਂਪ ਅਤੇ ਖਾਣੇ-ਦਵਾਈਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਂਦਰ ਦੀ ਮੋਦੀ ਸਰਕਾਰ ਵੱਲੋਂ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਹਲਕੇ ਤੋਂ ਸੰਸਦ ਮੈਂਬਰ ਰਹੇ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਇਹ ਮੁੱਦਾ ਸੰਸਦ ਅੰਦਰ ਚੁੱਕਿਆ ਗਿਆ ਹੈ। ਪਤਾ ਲੱਗਿਆ ਹੈ ਕਿ ਸ਼੍ਰੀ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ, ਜਿੰਨ੍ਹਾਂ ਦੇ ਬਾਰੇ ਵਾਇਨਾਡ ਦੀ ਜਿਮਨੀ ਚੌਣ ਲੜਣ ਦੀ ਸੰਭਾਵਨਾ ਹੈ, ਵੱਲੋਂ ਅੱਜ ਇਸ ਖੇਤਰ ਦਾ ਦੌਰਾ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਇਹ ਪਹਾੜ ਦੀ ਕੁੱਖ ’ਚ ਵਸੇ ਇੰਨ੍ਹਾਂ ਪਿੰਡਾਂ ਦੀ ਖ਼ੂਬਸੂਰਤੀ ਦੇਖਿਆ ਹੀ ਬਣਦੀ ਸੀ ਪ੍ਰੰਤੂ ਹੁਣ ਇਹ ਮਲਬੇ ਵਿਚ ਤਬਦੀਲ ਹੋ ਗਏ ਹਨ।