ਧਰਮਕੋਟ 15 ਮਈ: ਚੋਣਾਂ ਦਾ ਦੰਗਲ ਭਖਿਆ ਹੋਇਆ ਹੈ,ਕੋਈ ਕਿਸੇ ਪਾਰਟੀ ਵਿੱਚ ਜਾ ਰਿਹਾ ਤੇ ਕੋਈ ਅੰਦਰ ਖਾਤੇ ਕੁੰਡੀ ਪਾ ਰਿਹਾ,ਪਰ ਅਸੀਂ ਆਪਣਾ ਸਟੈਂਡ ਸਪੱਛਟ ਕਰਦੇ ਹਾਂ ਕਿ ਅਸੀਂ ਸਿਰਫ ਕਿਸਾਨਾਂ ਦੀ ਲੜਾਈ ਲੜਾਂਗੇ,ਨਾ ਕੇ ਕਿਸੇ ਸਿਆਸੀ ਪਾਰਟੀ ਦੇ ਹੱਕ ਚ ਖੜਾਂਗੇ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਪੰਜਾਬ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚੋਣਵੇਂ ਪੱਤਰਕਾਂਰਾਂ ਨਾਲ ਗੱਲਬਾਤ ਦੌਰਾਨ ਕੀਤਾ,ਉਹਨਾਂ ਕਿਹਾ ਕੇ ਅਸੀਂ ਸਾਫ ਤੇ ਸਪੱਛਟ ਹਾਂ ਅਸੀਂ ਆਪਣੀ ਜਥੇਬੰਦੀ ਦੇ ਹਰ ਛੋਟੇ ਵੱਡੇ ਆਗੂ ਨੂੰ ਅਪੀਲ ਕੀਤੀ ਹੈ ਕੇ ਵੋਟ ਪਾਉਣਾ ਤੁਹਾਡਾ ਮੁੱਢਲਾ ਅਧਿਕਾਰ ਹੈ ਇਸ ਦੀ ਵਰਤੋਂ ਜਰੂਰ ਕਰੋ ਪਰ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਨੀ।
ਸੁਖਬੀਰ ਬਾਦਲ ਦਾ ਦਾਅਵਾ: ਆਪਣੀ ਰਿਹਾਈ ਲਈ ਚੋਣ ਲੜ ਰਿਹਾ ਅੰਮ੍ਰਿਤਪਾਲ ਸਿੰਘ
ਸਾਡੀ ਜਥੇਬੰਦੀ ਦੇ ਮੈਂਬਰ ਜਾਂ ਆਗੂ ਦਾ ਜਿੱਥੇ ਮੰਨ ਕਰਦਾ ਹੈ ਉਹ ਓਥੇ ਵੋਟ ਪਾਵੇ,ਅਸੀਂ ਆਪਣੇ ਵਰਕਰਾਂ ਨੂੰ ਅਪੀਲ ਕਰਦੇ ਹਾਂ ਕੇ ਜਿਹੜਾ ਕੈਂਡੀਡੇਟ ਤੁਹਾਨੂੰ ਚੰਗਾ ਲਗਦਾ,ਜੋ ਕਿਸਾਨ-ਮਜਦੂਰ ਤੇ ਹਰ ਵਰਗ ਦੀ ਗੱਲ ਕਰਦਾ ਹੈ,ਇਮਾਨਦਾਰ ਤੇ ਸਾਊ ਹੈ,ਉਸ ਨੂੰ ਵੋਟ ਪਾਓ,ਨਾਕੇ ਜੋ ਸਾਡੇ ਕਿਸਾਨਾਂ ਦਾ ਕਾਤਲ ਹੋਵੇ ਜਾਂ ਸਾਡੇ ਆਮ ਲੋਕਾਂ ਕਿਸਾਨਾਂ-ਮਜਦੂਰਾਂ ਜਾਂ ਮੁਲਾਜਮਾਂ ਤੇ ਡਾਂਗਾ ਵਰਾਉਂਦਾ ਹੋਵੇ ਅਤੇ ਆਪਣੀ ਜੰਤਾ ਨਾਲ ਗਦਾਰੀ ਕਰਦਾ ਹੋਵੇ ਉਸ ਨੂੰ ਵੋਟ ਨਾ ਪਾਓ,ਸੁੱਖ ਗਿੱਲ ਮੋਗਾ ਨੇ ਕਿਹਾ ਹੈ ਕੇ ਕਈ ਦੋਗਲੇ ਚਿਹਰੇ ਹਨ ਜੋ ਸ਼ਰੇਆਮ ਸਾਡੀ ਦੁਸ਼ਮਨ ਜਮਾਤ ਨਾਲ ਵੀ ਰਲੇ ਫਿਰਦੇ ਹਨ,ਤੇ ਨਕਾਬ ਚਿਹਰੇ ਤੇ ਕਿਸਾਨੀ ਵਾਲਾ ਚੜਾਇਆ ਹੋਇਆ ਹੈ,ਅਸੀਂ ਆਪ ਸਭ ਨੂੰ ਏਹੋ ਜਿਹੇ ਲੋਕਾਂ ਤੋਂ ਬਚਨ ਦੀ ਅਪੀਲ ਕਰਾਂਗੇ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਉਹਨਾਂ ਨਾਲ ਹਰ ਸਿਆਸੀ ਪਾਰਟੀ ਦੇ ਆਗੂਆਂ ਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੇ ਕਿਸੇ ਵੀ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਨਹੀਂ ਕੀਤਾ ਕਿਉਂਕਿ ਕੇ ਉਹ ਕਿਸਾਨਾਂ ਨਾਲ ਗਦਾਰੀ ਨਹੀਂ ਕਰ ਸਕਦੇ ।
Share the post "ਅਸੀਂ ਸਿਰਫ ਕਿਸਾਨਾਂ ਦੀ ਲੜਾਈ ਲੜਾਂਗੇ,ਨਾ ਕੇ ਕਿਸੇ ਸਿਆਸੀ ਪਾਰਟੀ ਦੇ ਹੱਕ ਚ ਖੜਾਂਗੇ – ਸੁੱਖ ਗਿੱਲ ਮੋਗਾ"