ਫ਼ਰੀਦਕੋਟ, 12 ਜਨਵਰੀ: ਜ਼ਿਲ੍ਹੇ ਦੇ ਕਸਬਾ ਬਰਗਾੜੀ ’ਚ ਆਂਡਿਆਂ ਦੀ ਰੇਹੜੀ ਲਗਾਉਣ ਵਾਲੇ ਇੱਕ ਨੌਜਵਾਨ ਨੂੰ ਆਪਣੇ ਹੀ ਪਿੰਡ ਦੇ ਬੰਦੇ ਦੀ ‘ਘਰਵਾਲੀ’ ਬਿਨ੍ਹਾਂ ਤਲਾਕ ਤੋਂ ਆਪਣੇ ਨਾਲ ਰੱਖਣੀ ਮਹਿੰਗੀ ਪੈ ਗਈ ਹੈ। ਆਪਣੀ ਪਤਨੀ ਦੀ ਬੇਵਫ਼ਾਈ ਅਤੇ ਇਸ ਆਂਡਿਆਂ ਵਾਲੇ ਨੌਜਵਾਨ ਦੀ ਧੱਕੇਸ਼ਾਹੀ ਤੋਂ ਦੁਖੀ ਪਤੀ ਨੇ ਬੀਤੀ ਦੇਰ ਸ਼ਾਮ ਨੂੰ ਪਤਨੀ ਦੇ ਪ੍ਰੇਮੀ ਨੂੰ ਉਸਦੇ ਵੱਲੋਂ ਮੀਟ-ਮੱਛੀ ਤਲਣ ਲਈ ਰੇਹੜੀ ’ਤੇ ਗਰਮ ਤੇਲ ਦੀ ਕੜਾਹੀ ਉੱਤੇ ਪਾ ਦਿੱਤੀ। ਜਿਸ ਕਾਰਨ ਆਂਡੇ ਦੀ ਰੇਹੜੀ ਵਾਲਾ ਨੌਜਵਾਨ ਬੁਰੀ ਤਰ੍ਹਾਂ ਉੱਬਲ ਗਿਆ ਤੇ ਹੁਣ ਉਸਦਾ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ’ਚ ਇਲਾਜ਼ ਚੱਲ ਰਿਹਾ ਹੈ।
ਇਸ ਮਾਮਲੇ ਵਿਚ ਬਰਗਾੜੀ ਪੁਲਿਸ ਚੌਂਕੀ ਨੇ ਹਸਪਤਾਲ ’ਚ ਜ਼ੇਰੇ-ਇਲਾਜ਼ ਪ੍ਰੀਤਮ ਸਿੰਘ ਵਾਸੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਦੇ ਬਿਆਨਾਂ ਉਪਰ ਕਥਿਤ ਮੁਲਜ਼ਮ ਸਤਨਾਮ ਸਿੰਘ ਵਾਸੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਚੌਕੀ ਇੰਚਾਰਜ਼ ਐਸਆਈ ਗੁਰਮੇਜ਼ ਸਿੰਘ ਸੰਧੂ ਨੇ ਦਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਅੱਗੇ ਦਸਿਆ ਕਿ ਮੁਲਜਮ ਦੀ ਘਰਵਾਲੀ ਪਿਛਲੇ ਕੁੱਝ ਸਮੇਂ ਤੋਂ ਪ੍ਰੀਤਮ ਸਿੰਘ ਦੇ ਨਾਲ ਆਪਣੇ ਘਰ ਵਾਲੇ ਨੂੰ ਬਿਨ੍ਹਾਂ ਤਲਾਕ ਦਿੱਤੇ ਰਹਿ ਰਹੀ ਸੀ,
ਇਹ ਵੀ ਪੜ੍ਹੋ ਤਰਨਤਾਰਨ ਦੇ ਹਰੀਕੇ ’ਚ ਦਿਨ-ਦਿਨਾੜੇ ਆੜਤੀ ਦਾ ਗੋ+ਲੀ.ਆਂ ਮਾਰ ਕੇ ਕੀਤਾ ਕ+ਤ.ਲ
ਜਿਸ ਕਾਰਨ ਸਤਨਾਮ ਸਿੰਘ ਨੂੰ ਇਸੇ ਗੱਲ ਦੀ ਪ੍ਰੀਤਮ ਦੇ ਨਾਲ ਰੰਜਿਸ਼ ਸੀ। ਉਸਨੇ ਪ੍ਰੀਤਮ ਨੂੰ ਸਬਕ ਸਿਖਾਉਣ ਦੇ ਲਈ ਸ਼ਾਮ ਨੂੰ ਕਰੀਬ 9 ਵਜੇਂ ਉਸਦੀ ਆਂਡਿਆਂ ਵਾਲੀ ’ਤੇ ਪਹਿਲਾਂ ਆਂਡਿਆਂ ਦੇ ਆਰਡਰ ਦਿੱਤਾ ਤੇ ਜਦ ਉਹ ਆਂਡੇ ਛਿੱਲਣ ਲੱਗਿਆ ਤਾਂ ਉਸਦੀ ਰੇਹੜੀ ’ਤੇ ਪਈ ਗਰਮ ਤੇਲ ਵਾਲੀ ਕੜਾਹੀ ਚੁੱਕ ਕੇ ਉਸਦੇ ਸਿਰ ਉਪਰ ਪਾ ਦਿੱਤੀ। ਇਸਤੋਂ ਬਾਅਦ ਕਿਸੇ ਤਿੱਖੀ ਚੀਜ਼ ਨਾਲ ਉਸਦੇ ਉਪਰ ਵਾਰ ਵੀ ਕੀਤੇ ਪ੍ਰੰਤੂ ਲੋਕ ਇਕੱਠੇ ਹੋਣ ਕਾਰਨ ਉਹ ਮੌਕੇ ਤੋਂ ਭੱਜ ਗਿਆ ਸੀ। ਘਟਨਾ ਸਮੇਂ ਉਹ ਮੂੰਹ ’ਤੇ ਰੁਮਾਲ ਬੰਨ ਕੇ ਆਇਆ ਸੀ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਆਂਡਿਆਂ ਦੀ ਰੇਹੜੀ ਲਾਉਣ ਵਾਲੇ ਨੂੰ ਦੂਜੇ ਦੀ ‘ਘਰਵਾਲੀ’ ਰੱਖਣੀ ਪਈ ਮਹਿੰਗੀ ,ਪਤੀ ਨੇ ਗਰਮ ਤੇਲ ’ਚ ‘ਆਂਡੇ’ ਵਾਂਗ ਉਬਾਲਿਆ"