ਬਠਿੰਡਾ, 11 ਜਨਵਰੀ : ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਰੇਂਜ ਵਿਚ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਚੋਣ ਕਮਿਸ਼ਨਰ ਦੀਆਂ ਹਿਦਾਇਤਾਂ ‘ਤੇ ਰੇਂਜ ਅਧੀਨ ਆਉਂਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਦੋ ਦਰਜ਼ਨ ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਨੂੰ ਬਦਲਿਆਂ ਗਿਆ ਹੈ। ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਇਸਦੀ ਪੁਸਟੀ ਕਰਦਿਆਂ ਦਸਿਆ ਗ੍ਰਹਿ ਜ਼ਿਲ੍ਹੇ ਅਤੇ ਤਿੰਨ ਸਾਲ ਤੋਂ ਲੰਮੀ ਸਟੇਅ ਵਾਲੇ ਪੁਲਿਸ ਅਧਿਕਾਰੀਆਂ ਦੇ ਚੋਣ ਕਮਿਸ਼ਨਰ ਵਲੋਂ ਤਬਾਦਲੇ ਕਰਨ ਦੇ ਹੁਕਮ ਦਿੱਤੇ ਗਏ ਸਨ।
ਲੋਹੜੀ ਤੋਂ ਪਹਿਲਾਂ ਵਿਜੀਲੈਂਸ ਦੀ ਕਾਂਗੜ ਵਿਰੁੱਧ ਵੱਡੀ ਕਾਰਵਾਈ
ਇੰਨਾਂ ਹੁਕਮਾਂ ’ਤੇ ਹੀ ਕਾਰਵਾਈ ਕਰਦਿਆਂ ਬਠਿੰਡਾ ਜ਼ਿਲ੍ਹੇ ਵਿਚ ਤੈਨਾਤ 14 ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਨੂੰ ਮਾਨਸਾ ਭੇਜਿਆ ਗਿਆ ਹੈ। ਜਦੋਂ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਤ 9 ਇੰਸਪੈਕਟਰ ਤੇ ਸਬ ਇੰਸਪੈਕਟਰ ਬਠਿੰਡਾ ਜ਼ਿਲ੍ਹੇ ਵਿਚ ਆਏ ਹਨ। ਗੌਰਤਲਬ ਹੈ ਕਿ ਹਰ ਚੋਣਾਂ ਤੋਂ ਪਹਿਲਾਂ ਹੀ ਇਹ ‘ਐਕਸਰਸਾਈਜ਼’ ਕੀਤੀ ਜਾਂਦੀ ਹੈ। ਜਿਸਦੇ ਤਹਿਤ ਅਧਿਕਾਰੀਆਂ ਨੂੰ ਇਧਰ-ਉਧਰ ਜ਼ਿਲ੍ਹਿਆਂ ਵਿਚ ਬਦਲ ਦਿੱਤਾ ਜਾਂਦਾ ਹੈ ਤੇ ਚੌਣਾਂ ਖ਼ਤਮ ਹੁੰਦੇ ਹੀ ਮੁੜ ਉਹ ਅਪਣੇ ਜ਼ਿਲ੍ਹੇ ਵਿਚ ਵਾਪਸ ਆ ਜਾਂਦੇ ਹਨ।