ਗੁਰਦਾਸਪੁਰ, 18 ਮਈ: ਆਗਾਮੀ 1 ਜੂਨ ਨੂੰ ਪੰਜਾਬ ਦੇ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਤਹਿਤ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਿੱਥੇ ਖੁਦ ਦਿਨ-ਰਾਤ ਇੱਕ ਕਰਕੇ ਅਪਣੀ ਚੋਣ ਮੁਹਿੰਮ ਨੂੰ ਲਗਾਤਾਰ ਭਖਾਇਆ ਜਾ ਰਿਹਾ, ਉਥੇ ਉਨ੍ਹਾਂ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾਂ ਤੇ ਪੁੱਤਰ ਉਦੈਵੀਰ ਸਿੰਘ ਰੰਧਾਵਾਂ ਵੀ ਪੂਰੀ ਤਰ੍ਹਾਂ ਚੋਣ ਮੁਹਿੰਮ ਡਟੇ ਹੋਏ ਹਨ। ਦੋਨਾਂ ਮਾਂ-ਪੁੱਤਾਂ ਵੱਲੋਂ ਅਪਣੇ ਸਮਰਥਕਾਂ ਦੇ ਨਾਲ ਪਿੰਡ-ਪਿੰਡ ਤੇ ਗਲੀ -ਗਲੀ ਵਿਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਸ: ਰੰਧਾਵਾਂ ਦੇ ਕੰਮਾਂ ਨੂੰ ਲਿਜਾਇਆ ਜਾ ਰਿਹਾ। ਇਸ ਦੌਰਾਨ ਵੋਟਰਾਂ ਵੱਲੋਂ ਵੀ ਭਰਵਾਂ ਹੂੰਗਾਰਾ ਦਿੱਤਾ ਜਾ ਰਿਹਾ। ਪਿੰਡ ਔਜਲਾ ਵਿਖੇ ਜਤਿੰਦਰ ਕੌਰ ਰੰਧਾਵਾ ਵੱਲੋ ਪਿੰਡ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ।
Big News: CM ਕੇਜਰੀਵਾਲ ਦਾ PA ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ
ਇਸ ਦੌਰਾਨ ਮਹਿਲਾਵਾਂ ਨੂੰ ਰਾਹੁਲ ਗਾਂਧੀ ਵੱਲੋ ਐਲਾਨੀ 1 ਲੱਖ ਰੁਪਏ ਸਾਲਾਨਾ ਮਹਿਲਾ ਨਿਆਂ ਗਰੰਟੀ,ਅਗਨੀਪਥ ਯੋਜਨਾ ਨੂੰ ਖਤਮ ਕਰਨ ਦੀ ਗਰੰਟੀ ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਵਰਗੀਆਂ ਮਹਤਵਪੂਰਨ ਗਰੰਟੀਆਂ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੂੰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ । ਇਸੇ ਤਰ੍ਹਾਂ ਅਪਣੇ ਗ੍ਰਹਿ ਨਿਵਾਸ ਧਾਰੋਵਾਲੀ ਵਿਖੇ ਉਦੈਵੀਰ ਰੰਧਾਵਾ ਵੱਲੋ ਹਲਕਾ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ 21 ਮਈ ਨੂੰ ਹੋਣ ਜਾ ਰਹੀ ਰੈਲੀ ਦੇ ਸਬੰਧ ਚ ਰਣਨੀਤੀ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਗੁਰਦਾਸਪੁਰ ਦੇ ਮੁੱਦਿਆਂ ਤੇ ਕਾਂਗਰਸ ਦੀਆਂ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਸਬੰਧੀ ਰਣਨੀਤੀ ਤੇ ਵਿਚਾਰ ਚਰਚਾ ਕੀਤੀ ਗਈ।
Share the post "ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ’ਚ ਪਤਨੀ ਤੇ ਪੁੱਤਰ ਵੀ ਡਟੇ, ਲੋਕਾਂ ਨੇ ਦਿਖ਼ਾਇਆ ਭਾਰੀ ਉਤਸ਼ਾਹ"