ਪੁਲਿਸ ਦੀ ਮੁਸਤੈਦੀ ਨਾਲ ਪੌਣਾ ਮਹੀਨਾ ਪਹਿਲਾਂ ਚੱਲਦੀ ਕਾਰ ’ਚ ਅੱਗ ਲੱਗਣ ਕਾਰਨ ਹੋਈ ਮੌਤ ਦਾ ਕੇਸ ਸੁਲਝਿਆ
ਬਰਨਾਲਾ, 8 ਜੁਲਾਈ : ਲੰਘੀ 16 ਜੂਨ ਨੂੰ ਮੋਗਾ-ਬਰਨਾਲਾ ਬਾਈਪਾਸ ’ਤੇ ਇੱਕ ਆਲਟੋ ਕਾਰ ਨੂੰ ਅੱਗ ਲੱਗਣ ਕਾਰਨ ਇਸਦੇ ਵਿਚ ਜਿੰਦਾ ਸੜ੍ਹੇ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਹੁਣ ਪੌਣੇ ਦੋ ਮਹੀਨਿਆਂ ਬਾਅਦ ਨਵਾਂ ਮੋੜ ਆ ਗਿਆ ਹੈ। ਹਾਲਾਂਕਿ ਪਹਿਲਾਂ ਇਸ ਘਟਨਾ ਨੂੰ ਪੈ ਰਹੀ ਭਿਆਨਕ ਗਰਮੀ ਨਾਲ ਜੋੜਿਆ ਜਾ ਰਿਹਾ ਸੀ ਪ੍ਰੰਤੂ ਜਦ ਪੁਲਿਸ ਨੇ ਕੁੱਝ ਸ਼ੱਕ ਪੈਣ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਸਾਹਮਣੇ ਆਈ ਕਹਾਣੀ ਨੇ ਸਭ ਦੇ ਮੂੰਹ ਵਿਚ ਉਂਗਲਾਂ ਪੁਆ ਦਿੱਤੀਆਂ। ਇਹ ਨੌਜਵਾਨ ਅਚਾਨਕ ਕਾਰ ਨੂੰ ਅੱਗ ਲੱਗਣ ਕਾਰਨ ਨਹੀਂ ਸੜਿਆ ਸੀ, ਬਲਕਿ ਇਸਨੂੰ ਪਹਿਲਾ ਕਤਲ ਕਰਕੇ ਮੁੜ ਕਾਰ ਨੂੰ ਅੱਗ ਲਗਾਈ ਗਈ ਸੀ। ਇਸ ਕੇਸ ਵਿਚ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਕੜੀ ਵਰਗੇ ਨੌਜਵਾਨ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ, ਬਲਕਿ ਉਸਦੀ ਪਤਨੀ ਸੀ, ਜਿਸਦੇ ਉਪਰ ਪਤੀ ਨੂੰ ਰੱਬ ਜਿੰਨ੍ਹਾਂ ਵਿਸ਼ਵਾਸ ਸੀ।
ਪੁਰਾਣੀ ਰੰਜਿਸ਼ ਦੇ ਚੱਲਦੇ ਮੋੜ ਮੰਡੀ ’ਚ ਨੌਜਵਾਨ ਦਾ ਸ਼ਰੇਬਜ਼ਾਰ ਕੀਤਾ ਕ+ਤਲ
ਪ੍ਰੰਤੂ ਇਸ ਕਲਯੁਗੀ ਪਤਨੀ ਨੇ ਵਿਸਵਾਸ਼ਘਾਤ ਕਰਦਿਆਂ ਆਪਣੇ ਪੇਕੇ ਪਿੰਡ ਦੇ ਇੱਕ ਆਸ਼ਕ ਅਤੇ ਉਸਦੇ ਦੋਸਤ ਨਾਲ ਮਿਲਕੇ ਇਹ ਕਾਰਾ ਕਰ ਦਿੱਤਾ। ਸੋਮਵਾਰ ਨੂੰ ਇਸ ਮਾਮਲੇ ਦੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਸੰਦੀਪ ਮਲਿਕ ਨੇ ਦਸਿਆ ਕਿ 16 ਜੂਨ ਨੂੰ ਹੰਡਿਆਇਆ-ਬਰਨਾਲਾ ਬਾਈਪਾਸ ਦੇ ਮੋਗਾ ਸਲਿੱਪ ਰੋਡ ’ਤੇ ਇੱਕ ਅਲਟੋ ਕਾਰ ਨੂੰ ਸਿਖ਼ਰ ਦੁਪਿਹਰ ਅੱਗ ਲੱਗ ਗਈ ਸੀ। ਇਸ ਅੱਗ ਦੇ ਵਿਚ ਕਾਰ ਦਾ ਡਰਾਈਵਰ ਵੀ ਜਿੰਦਾ ਸੜ ਗਿਆ ਸੀ। ਭਾਵੇਂ ਮੌਕੇ ’ਤੇ ਪੁੱਜ ਕੇ ਪੁਲਿਸ ਅਤੇ ਫ਼ਾਈਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਇਸ ਕਾਰ ਵਿਚ ਬੈਠਾ ਨੌਜਵਾਨ ਉਸ ਸਮੇਂ ਤੱਕ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਿਆ ਸੀ। ਇਸਦੀ ਬਾਅਦ ਦੇ ਵਿਚ ਪਹਿਚਾਣ ਹਰਚਰਨ ਸਿੰਘ 32 ਸਾਲ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ਼ ਦੇ ਤੌਰ ’ਤੇ ਹੋਈ ਸੀ।
ਪ੍ਰਧਾਨ ਦੇ ਸਰਗਰਮ ਸਿਆਸਤ ’ਚ ਕੁੱਦਣ ਤੋਂ ਬਾਅਦ ਆਂਗਨਵਾੜੀ ਮੁਲਾਜਮ ਯੂਨੀਅਨ ਦੋਫ਼ਾੜ ਹੋਣ ਕਿਨਾਰੇ!
ਪੁਲਿਸ ਨੇ ਉਸ ਸਮੇਂ ਇਸ ਕੇਸ ਵਿਚ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਸੀ। ਮ੍ਰਿਤਕ ਨੌਜਵਾਨ ਨੇ ਆਪਣੇ ਪ੍ਰਵਾਰ ਦਾ ਗੁਜਾਰਾ ਕਰਨ ਦੇ ਲਈ ਰਾਮਪੁਰਾ ਦੇ ਮਾਊਂਟ ਲਿਟਰਾ ਸਕੂਲ ’ਚ ਵੈਨ ਪਾਈ ਹੋਈ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ 12 ਸਾਲਾਂ ਲੜਕਾ ਤੇ 10 ਸਾਲ ਲੜਕੀ ਛੱਡ ਗਿਆ ਸੀ। ਜਦੋਂਕਿ ਉਸਦੇ ਪਿਊ ਦੀ ਬਚਪਨ ਅਤੇ ਮਾਤਾ ਦੀ ਕਰੀਬ ਸੱਤ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਐਸਐਸਪੀ ਮੁਤਾਬਕ ਜਦ ਇਸ ਘਟਨਾ ਵਿਚ ਕੁੱਝ ਸ਼ੱਕ ਦੀ ਭਿਣਕ ਪਈ ਤਾਂ ਪੁਲਿਸ ਨੇ ਅੰਦਰੋਂ-ਅੰਦਰੀ ਜਾਂਚ ਲਈ ਟੀਮਾਂ ਬਣਾਈਆਂ। ਜਦ ਟੀਮਾਂ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਤਹਿਕੀਕਾਤ ਕੀਤੀ ਗਈ ਤਾਂ ਇਹ ਘਟਨਾ ਇੱਕ ਸੋਚੀ ਸਮਝੀ ਕਤਲ ਦੀ ਕਹਾਣੀ ਨਿਕਲੀ ਤੇ ਇਸ ਕਹਾਣੀ ਦੀ ਲੇਖਕ ਤੇ ਡਾਇਰੈਕਟਰ ਕੋਈ ਹੋਰ ਨਹੀਂ, ਬਲਕਿ ਮ੍ਰਿਤਕ ਨੌਜਵਾਨ ਦੀ ਪਤਨੀ ਸੁਖਜੀਤ ਕੌਰ ਸੀ।
ਪਹਿਲੀ ਪਤਨੀ ਦੇ ਕਤਲ ਦੀ ਸਜ਼ਾ ਕੱਟ ਕੇ ਵਾਪਸ ਆਏ ਪਤੀ ਨੇ ਦੂਜੀ ਦਾ ਵੀ ਕੀਤਾ ਕਤਲ
ਜਿਸਦੇ ਆਪਣੇ ਪੇਕੇ ਪਿੰਡ ਮਹਿਰਾਜ ਦੇ ਇੱਕ ਨੌਜਵਾਨ ਹਰਦੀਪ ਸਿੰਘ ਤੇ ਉਸਦੇ ਦੋਸਤ ਸੁਖਦੀਪ ਸਿੰਘ ਵਾਸੀ ਰਾਮਪੁਰਾ ਦੇ ਨਾਲ ਮਿਲਕੇ ਇਹ ਸਾਰਾ ਕਾਰਨਾਮਾ ਕੀਤਾ ਸੀ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਨੂੰ ਆਪਣੀ ਪਤਨੀ ਦੇ ਚਾਲ-ਚੱਲਣ ’ਤੇ ਸ਼ੱਕ ਪੈ ਗਿਆ ਸੀ, ਜਿਸ ਕਾਰਨ ਇੰਨ੍ਹਾਂ ਨੇ ਉਸਨੂੂੰ ਰਾਸਤੇ ਵਿਚੋਂ ਹਟਾਉਣ ਲਈ ਇਹ ਯੋਜਨਾ ਬਣਾਈ ਸੀ। ਇਸ ਯੋਜਨਾ ਦੇ ਤਹਿਤ ਪਹਿਲਾਂ ਇੰਨ੍ਹਾਂ ਕਾਤਲਾਂ ਨੇ ਹਰਚਰਨ ਸਿੰਘ ਦਾ ਮੁੂੰਹ ਵਿਚ ਹਿੱਟ ਸਪਰੇਅ ਪਾ ਦਿੱਤੀ ਤੇ ਮੁੜ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸਤੋਂ ਬਾਅਦ ਉਹ ਲਾਸ਼ ਨੂੰ ਕਾਰ ਵਿਚ ਪਾ ਕੇ ਘਟਨਾ ਵਾਲੀ ਜਗ੍ਹਾਂ ਉਪਰ ਲੈ ਗਏ ਤੇ ਜਿੱਥੇ ਕਾਰ ਉਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਤੇ ਬਾਅਦ ਵਿਚ ਕਹਾਣੀ ਬਣਾ ਦਿੱਤੀ ਕਿ ਭਿਆਨਕ ਗਰਮੀ ਕਾਰਨ ਕਾਰ ਨੂੰ ਅੱਗ ਲੱਗ ਗਈ।
Big Breaking: ਚੋਣ ਕਮਿਸ਼ਨ ਵੱਲੋਂ ਗੈਂਂਗਸਟਰ ਦਲਜੀਤ ਭਾਨਾ ਦੀ ਪੈਰੋਲ ਰੱਦ
ਪਤੀ ਦੇ ਕਤਲ ਤੋਂ ਬਾਅਦ ਸੱਸ ਦੀ ‘ਰਹੱਸਮਈ’ ਹਾਲਾਤਾਂ ’ਚ ਹੋਈ ਮੌਤ ਵੀ ਬਣੀ ਚਰਚਾ ਦਾ ਵਿਸ਼ਾ
ਬਰਨਾਲਾ: ਉਧਰ ਪੁਲਿਸ ਜਾਂਚ ਦੌਰਾਨ ਕੁੱਝ ਲੋਕਾਂ ਨੇ ਕਾਤਲ ਪਤਨੀ ਉਪਰ ਇੱਕ ਹੋਰ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਦੀ ਵੀ ਸੱਤ ਸਾਲ ਪਹਿਲਾਂ ਰਹੱਸਮਈ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਸ ਸਮੇਂ ਉਸਦੀ ਨੂੰਹ ਜਾਣੀ ਸੁਖਜੀਤ ਕੌਰ ਨੇ ਦਾਅਵਾ ਕੀਤਾ ਸੀ ਕਿ ਕੱਪੜੇ ਪ੍ਰੈਸ ਕਰਨ ਸਮੇਂ ਉਸਦੀ ਸੱਸ ਨੂੰ ਕਰੰਟ ਲੱਗ ਗਿਆ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਬਜੁਰਗ ਔਰਤ ਦੀ ਮੌਤ ਬਾਰੇ ਵੀ ਪੁਛਗਿਛ ਕੀਤੀ ਜਾਵੇਗੀ।
Share the post "ਘੋਰ ਕਲਯੁਗ:ਆਸ਼ਕ ਨਾਲ ਮਿਲਕੇ ਸਿਰ ਦੇ ਸਾਈਂ ਦਾ ਕੀਤਾ ਬੇਰਹਿਮੀ ਨਾਲ ਕ.ਤਲ, ਕਾਤਲ ਪਤਨੀ ‘ਯਾਰ’ ਸੰਗ ਕਾਬੂ"