Bathinda News : Bathinda ‘ਚ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਇਸ ਕਤਲ ਨੂੰ ਆਤਮਹੱਤਿਆ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਦੀ ‘ਪਾਰਖ਼ੂ’ ਅੱਖ ਤੋਂ ਉਹ ਬਚ ਨਹੀਂ ਪਾਏ। ਇਸ ਸਬੰਧ ਵਿਚ ਥਾਣਾ ਮੋੜ ਦੀ ਪੁਲਿਸ ਨੇ ਮੁਲਜ਼ਮ ਪਤਨੀ ਕਿਰਨਪਾਲ ਕੌਰ ਤੇ ਉਸਦੇ ਕਥਿਤ ਪ੍ਰੇਮੀ ਬ੍ਰਹਮਜੀਤ ਸਿੰਘ ਵਿਰੁਧ ਪਰਚਾ ਦਰਜ਼ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਸੂਚਨਾ ਮੁਤਾਬਕ ਪਿੰਡ ਕੋਟਲੀ ਖੁਰਦ ਦੇ ਰਾਜਪਾਲ ਸਿੰਘ ਉਰਫ਼ ਰਾਜੂ (27 ਸਾਲ) ਦਾ ਕੁੱਝ ਸਾਲ ਪਹਿਲਾਂ ਕਿਰਨਪਾਲ ਕੌਰ ਦੇ ਨਾਲ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ 👉ਅੱਜ ਮੁੜ ਹੋਵੇਗੀ ਔਰਤਾਂ ਦੇ ਫੋਨ ‘ਚ ਟੂੰ-ਟੂੰ, ਖਾਤਿਆਂ ‘ਚ ਆਉਣਗੇ 3000 ਤੇ 4500 ਰੁਪਏ
ਇਸ ਦੌਰਾਨ ਕਿਰਨਪਾਲ ਕੌਰ ਦੇ ਕਥਿਤ ਤੌਰ ‘ਤੇ ਨਾਲ ਲੱਗਦੇ ਪਿੰਡ ਬ੍ਰਹਮਜੀਤ ਸਿੰਘ ਨਾਂ ਦੇ ਨੌਜਵਾਨ ਨਾਲ ਕਥਿਤ ਤੌਰ ‘ਤੇ ਨਜਾਇਜ਼ ਸਬੰਧ ਬਣ ਗਏ। ਜਿਸਦਾ ਪਤਾ ਰਾਜੂ ਨੂੰ ਵੀ ਲੱਗ ਗਿਆ। ਉਸਦਾ ਪਤੀ ਇਸ ਕੰਮ ਲਈ ਉਸਨੂੰ ਰੋਕਦਾ ਸੀ। ਜਿਸ ਕਾਰਨ ਦੋਨਾਂ ਵਿਚ ਕਲੈਸ਼ ਰਹਿੰਦਾ ਸੀ। ਘਟਨਾ ਤੋਂ ਕੁੱਝ ਸਮਾਂ ਪਹਿਲਾਂ ਵੀ ਦੋਨਾਂ ਵਿਚਕਾਰ ਲੜਾਈ ਹੋਈ ਸੀ। ਮ੍ਰਿਤਕ ਦੇ ਚਚੇਰੇ ਭਰਾ ਸਤਨਾਮ ਸਿੰਘ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਤੜਕਸਾਰ ਕਿਰਨਪਾਲ ਕੌਰ ਨੇ ਆਪਣੇ ਪਤੀ ਵੱਲੋਂ ਫ਼ਾਹਾ ਲੈਣ ਦਾ ਰੌਲਾ ਪਾ ਦਿੱਤਾ। ਜਦ ਮੌਕੇ ‘ਤੇ ਪੁੱਜ ਕੇ ਦੇਖਿਆ ਤਾਂ ਰਾਜਪਾਲ ਦੇ ਸਰੀਰ ਉੱਪਰ ਖਰੋਚਾਂ ਦੇ ਨਿਸ਼ਾਨ ਸਨ। ਜਿਸ ਕਾਰਨ ਮਾਮਲਾ ਸ਼ੱਕੀ ਲੱਗਿਆ।
ਇਹ ਵੀ ਪੜ੍ਹੋ 👉ਕਿਸਾਨਾਂ ਲਈ ਵੱਡੀ ਖ਼ਬਰ; PSPCL ਨੇ ਮੁੜ ਲਿਆਂਦੀ ਖੇਤੀਬਾੜੀ ਟਿਊਬਵੈੱਲਾਂ ਲਈ ਵੀਡੀਐੱਸ ਸਕੀਮ
ਇਸ ਸਬੰਧੀ ਕਿਰਨਪਾਲ ਕੌਰ ਨੂੰ ਪੁੱਛਣ ‘ਤੇ ਉਸਨੇ ਕੋਈ ਤਸੱਲੀਬਖ਼ਸ ਜਵਾਬ ਨਹੀਂ ਦਿੱਤਾ। ਜਿਸਦੇ ਚੱਲਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਕੀਤੀ ਬਾਰੀਕੀ ਨਾਲ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਪਤਨੀ ਨੇ ਆਪਣੇ ਪ੍ਰੇਮੀ ਨੂੰ ਮੌਕੇ ‘ਤੇ ਬੁਲਾ ਕੇ ਪਤੀ ਦਾ ਕਤਲ ਕਰ ਦਿੱਤਾ ਤੇ ਮਾਮਲਾ ਆਤਮਹੱਤਿਆ ਦਾ ਬਣਾਉਣ ਲਈ ਲਾਸ਼ ਨੂੰ ਰਸੋਈ ਵਿਚ ਗਾਡਰੀ ਨਾਲ ਟੰਗ ਦਿੱਤਾ। ਥਾਣਾ ਮੁਖੀ ਇੰਸਪੈਕਟਰ ਤਰੁਣਦੀਪ ਸਿੰਘ ਨੇ ਮੀਡੀਆ ਨੁੰ ਦਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਚਚੇਰੇ ਭਰਾ ਸਤਪਾਲ ਸਿੰਘ ਦੇ ਬਿਆਨਾਂ ਉੱਪਰ ਕਿਰਨਪਾਲ ਕੌਰ ਤੇ ਬ੍ਰਹਮਜੀਤ ਸਿੰਘ ਨਾਂ ਦੇ ਨੌਜਵਾਨ ਵਿਰੁਧ ਧਾਰਾ 130, 238 3(5) ਬੀਐਨਐਸ ਤਹਿਤ ਪਰਚਾ ਦਰਜ਼ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



