👉ਵਿਰੋਧੀਆਂ ਦੀ ਚੱਲ ‘ਬਿਸਾਤ’ ਵਿਚ ਫਸਦੀ ਨਜ਼ਰ ਆ ਰਹੀ ਹੈ ਕਾਂਗਰਸ
bathinda News:ਸਾਲ 2021’ਚ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ’ਚੋਂ 43 ਵਿਚ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਲਈ ਹੁਣ 17 ਕੋਂਸਲਰ ਇਕੱਠੇ ਕਰਨੇ ਵੀ ਔਖੇ ਲੱਗ ਰਹੇ ਹਨ। ਸੋਮਵਾਰ ਨੂੰ ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵਿਰੁਧ ਲਿਆਂਦੇ ਬੇਭਰੋਸਗੀ ਦੇ ਮਤੇ ਉਪਰ ਅੱਜ ਸ਼ੁੱਕਰਵਾਰ ਨੂੰ ਨਿਗਮ ਦੀ ਵਿਸ਼ੇਸ ਮੀਟਿੰਗ ਹੋਣ ਜਾ ਰਹੀ ਹੈ, ਜਿਸਦੇ ਵਿਚ ਕਾਂਗਰਸ ਕੋਲ ਇਹ ਅਹੁੱਦਾ ਰਹੇਗਾ ਜਾਂ ਨਹੀਂ, ਇਸਦਾ ਫੈਸਲਾ ਹੋਵੇਗਾ।
ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੇ ਬੀਬੀਐਮਬੀ ਦੇ ਪੰਜਾਬ ਦੇ ਪਾਣੀ ਨੂੰ ਹਰਿਆਣਾ ਵੱਲ ਮੋੜਨ ਦੇ ਫ਼ੈਸਲੇ ਦੀ ਕੀਤੀ ਸਖ਼ਤ ਨਿੰਦਾ
ਵਿਰੋਧੀ ਧਿਰ, ਜਿਸਦੀ ਅਗਵਾਈ ਮੇਅਰ ਪਦਮਜੀਤ ਸਿੰਘ ਮਹਿਤਾ ਤੇ ਉਨ੍ਹਾਂ ਦੇ ਪਿਤਾ ਅਮਰਜੀਤ ਸਿੰਘ ਮਹਿਤਾ ਕਰ ਰਹੇ ਹਨ, ਵੱਲੋਂ ਵਿਛਾਈ ਸਿਆਸੀ ‘ਬਿਸਾਤ’ ਦੇ ਹਿਸਾਬ ਨਾਲ ਕਾਂਗਰਸ ਲਈ ਸਥਿਤੀ ਮੁਸ਼ਕਿਲ ਹੁੰਦੀ ਜਾਪ ਰਹੀ ਹੈ। ਕਾਂਗਰਸ ਵੱਲੋਂ ਹੁਣ ਤੱਕ ਕੀਤੀਆਂ ਮੀਟਿੰਗਾਂ ਦੇ ਵਿਚ ਇੱਕ ਦਰਜ਼ਨ ਤੋਂ ਵੀ ਘੱਟ ਕੌਂਸਲਰ ਪੁੱਜ ਰਹੇ ਹਨ। ਹਾਲਾਂਕਿ ਕਾਂਗਰਸ ਨੂੰ ਉਮੀਦ ਹੈ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਤਿੰਨ ਹਿਮਾਇਤੀ ਵੀ ਉਨ੍ਹਾਂ ਦੇ ‘ਪਾਲੇ’ ਵਿਚ ਪੁੱਜਣਗੇ। ਦੂਜੇ ਪਾਸੇ ਮਹਿਤਾ ਪ੍ਰਵਾਰ ਦੇ ਹੋਟਲ ਵਿਚ ਬੀਤੀ ਰਾਤ ਕੌਸਲਰਾਂ ਦੀ ਹੋਈ ਮੀਟਿੰਗ ਵਿਚ 32 ਕੋਂਸਲਰਾਂ ਦੇ ਪੁੱਜਣ ਦੀ ਸੂਚਨਾ ਹੈ।
ਇਹ ਵੀ ਪੜ੍ਹੋ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਪਨਸਪ ਦਾ ਜਨਰਲ ਮੈਨੇਜਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਜੇਕਰ ਨਗਰ ਨਿਗਮ ਦੇ ਮੌਜੂਦਾ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 3 ਕੌਂਸਲਰ ਇਸ ਸਮੇਂ ਵਿਦੇਸ਼ ਵਿਚ ਹਨ, ਜਿੰਨ੍ਹਾਂ ਵਿਚ ਸਾਬਕਾ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ, ਕੌਂਸਲਰ ਇੰਦਰਜੀਤ ਸਿੰਘ ਤੇ ਕੌਂਸਲਰ ਮਨਜੀਤ ਕੌਰ ਬੁੱਟਰ। ਇਸਤੋਂ ਇਲਾਵਾ ਕੁੱਝ ਕੌਂਸਲਰਾਂ ਦੇ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹਿਣ ਦੇ ਵੀ ਚਰਚੇ ਹਨ, ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਹਿਸਾਬ ਨਾਲ ਕਾਂਗਰਸ ਨੂੰ ਆਪਣੈ ਆਗੂ ਦੀ ਕੁਰਸੀ ਬਚਾਉਣ ਲਈ ਘੱਟ ਤੋਂ ਘੱਟ 15 ਕੌਂਸਲਰਾਂ ਦੀ ਜਰੂਰਤ ਹੈ। ਬਹਰਹਾਲ ਹੁਣ ਸਾਰੀਆਂ ਦੀਆਂ ਨਜ਼ਰਾਂ ਨਗਰ ਨਿਗਮ ਦੀ ਕੁੱਝ ਸਮੇਂ ਬਾਅਦ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






