ਨਰਮਾ ਪੱਟੀ ਦੇ ਸਨਅਤੀ ਵਿਕਾਸ ਲਈ ਪੂਰੀ ਵਾਹ ਲਾ ਦਿਆਂਗਾ: ਗੁਰਮੀਤ ਸਿੰਘ ਖੁੱਡੀਆਂ

0
38
+2

ਸਰਦੂਲਗੜ੍ਹ ਦੇ ਕਈ ਪਿੰਡਾਂ ’ਚ ਭਰਵੇਂ ਲੋਕ ਇਕੱਠਾਂ ਨੂੰ ਕੀਤਾ ਸੰਬੋਧਨ
ਸਰਦੂਲਗੜ੍ਹ,1 ਮਈ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡਾਂ ’ਚ ਚੋਣ ਸਭਾਵਾਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਸ ਖਿੱਤੇ ’ਚ ਸਨਅਤੀ ਵਿਕਾਸ ਦੀ ਖੜੋਤ ਨੂੰ ਤੋੜ ਕੇ, ਇਥੇ ਖੇਤੀ ਆਧਾਰਿਤ ਉਦਯੋਗ ਨੂੰ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਰਮਾ ਪੱਟੀ ਵਜੋਂ ਮਸ਼ਹੂਰ ਇਸ ਖਿੱਤੇ ’ਚ ਕਪਾਹ ਤੋਂ ਤਿਆਰ ਹੋਣ ਵਾਲੀਆਂ ਵਸਤਾਂ ਦੀ ਵੱਡੀ ਸਨਅਤ ਵਿਕਸਿਤ ਹੋਣ ਨਾਲ ਇਹ ਇਲਾਕਾ ਹੋਰ ਖ਼ੁਸ਼ਹਾਲ ਹੋਣ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਖੇਤਰਾਂ ਲਈ ਨਰਮੇ ਦੀ ਕਾਸ਼ਤ ਲਈ ਪ੍ਰੇਰਣਾ ਦਾ ਸਰੋਤ ਬਣੇਗਾ। ਉਨ੍ਹਾਂ ਪੰਜਾਬ ਸਰਕਾਰ ਦੀਆਂ ਦੋ ਸਾਲਾਂ ਦੀ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲਿਆ।

‘ਆਪ’ ਦੇ ਹੋਏ ਕਾਂਗਰਸ ਦੇ Ex MLA ਦਲਬੀਰ ਗੋਲਡੀ

ਉਨ੍ਹਾਂ ਕਿਹਾ ਕਿ ਲਗਾਤਾਰ ਵਾਰੀ ਬਦਲ ਕੇ 70 ਸਾਲ ਰਾਜ ਕਰਦੀਆਂ ਰਾਜਨੀਤਕ ਪਾਰਟੀਆਂ ਦਾ ਫ਼ਿਤਰਤ ਹਮੇਸ਼ਾ ਇਹ ਰਹੀ ਹੈ ਕਿ ਆਪਣੇ ਚੋਣ ਮੈਨੀਫੈਸਟੋ ਦੇ ਅੱਧ-ਪਚੱਧੇ ਵਾਅਦੇ ਆਖਰੀ ਸਾਲ ਲਾਗੂ ਕਰਦੇ ਸਨ, ਜਦ ਕਿ ਮਾਨ ਸਰਕਾਰ ਨੇ 90 ਪ੍ਰਤੀਸ਼ਤ ਗਾਰੰਟੀਆਂ ਪਹਿਲੇ ਸਾਲ ਹੀ ਪੂਰੀਆਂ ਕਰ ਦਿੱਤੀਆਂ ਹਨ। ਸ੍ਰੀ ਖੁੱਡੀਆਂ ਨੇ ਵੋਟਰਾਂ ਅਪੀਲ ਕੀਤੀ ਕਿ ਉਹ ਇਸ ਵਾਰ ਗਰੀਬਾਂ ਦੀ ਪਾਰਟੀ ਦੇ ਇਸ ਉਮੀਦਵਾਰ ਨੂੰ ਮੌਕਾ ਦੇਣ ਅਤੇ ਉਹ ਵਾਅਦਾ ਕਰਦੇ ਹਨ ਕਿ ਲੋਕਾਂ ਦੀ ਇਕ-ਇਕ ਵੋਟ ਦਾ ਕਰਜ਼ ਸਵਾਇਆ ਕਰਕੇ ਵੋਟਰਾਂ ਦੀ ਝੋਲ਼ੀ ਵਿੱਚ ਪਾਇਆ ਜਾਵੇਗਾ।ਸ੍ਰੀ ਖੁੱਡੀਆਂ ਨੇ ਅੱਜ ਨੰਗਲ ਕਲਾਂ, ਨੰਗਲ ਖੁਰਦ, ਗੇਹਲੇ, ਰਮਦਿੱਤੇ ਵਾਲੇ, ਖੋਖਰ ਖੁਰਦ, ਖੋਖਰ ਕਲਾਂ, ਗਾਗੋਵਾਲ, ਘਰਾਂਗਣਾ, ਦੁੱਲੋਵਾਲ ਸਮੇਤ ਕਈ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ।

 

+2

LEAVE A REPLY

Please enter your comment!
Please enter your name here