ਬਠਿੰਡਾ ਦੇ ਹਵਾਈ ਅੱਡੇ ’ਤੇ ਪਤੀ ਦੇ ਲਾਇਸੰਸੀ ਪਿਸਤੌਲ ਦੇ ਕਾਰਤੂਸ ਲੈ ਕੇ ਜਹਾਜ਼ ਚੜਦੀ ਔਰਤ ਕਾਬੂ

0
1017

👉ਹੋਇਆ ਪਰਚਾ ਦਰਜ਼, ਕੀਤੀ ਗ੍ਰਿਫਤਾਰ
Bathinda News: ਬਠਿੰਡਾ ਦੇ ਸਿਵਲ ਹਵਾਈ ਅੱਡੇ ’ਤੇ ਪੁਲਿਸ ਨੇ ਪਰਸ ’ਚ ਪਿਸਤੌਲ ਦੇ ਚਾਰ ਕਾਰਤੂਸ ਲੈ ਕੇ ਜਹਾਜ਼ ਚੜ੍ਹਣ ਦੀ ਕੋਸ਼ਿਸ ਕਰਦੀ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਮੁਢਲੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਕਾਰਤੂਸ ਉਕਤ ਔਰਤ ਦੇ ਪਤੀ ਕੋਲ ਮੌਜੂਦ ਲਾਇਸੰਸੀ ਪਿਸਤੌਲ ਦੇ ਸਨ, ਜਿੰਨ੍ਹਾਂ ਨੂੰ ਉਹ ਆਪਣੇ ਛੋਟੇ ਪਰਸ ਵਿਚੋਂ ਕੱਢਣਾ ਭੁੱਲ ਗਈ।

ਇਹ ਵੀ ਪੜ੍ਹੋ  ਭਾਈਬਖਤੌਰ ਕਾਂਡ; ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਰੁਧ ਇੱਕ ਹੋਰ ਪਰਚਾ ਦਰਜ਼

ਪ੍ਰੰਤੂ ਕਾਨੂੰਨ ਦੀ ਉਲੰਘਣਾ ਦੇ ਦੋਸ਼ਾਂ ਹੇਠ ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਨੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਸੂਚਨਾ ਮਿਲਣ ’ਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸਬੰਧਤ ਇਸ ਔਰਤ ਨੂੰ ਗ੍ਰਿਫਤਾਰ ਕਰਕੇ ਉਸਦੇ ਵਿਰੁਧ 25, 54, 59 ਅਸਲਾ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਸੂਚਨਾ ਮੁਤਾਬਕ ਪ੍ਰਿਤਪਾਲ ਕੌਰ ਪਤਨੀ ਖੁਸਵੰਤ ਸਿੰਘ ਵਾਸੀ ਪਿੰਡ ਗੁੰਦਰਾਣਾ ਜਿਲ੍ਹਾ ਸਿਰਸਾ ਬੀਤੇ ਕੱਲ ਸਿਵਲ ਏਅਰ ਪੋਰਟ ਵਿਰਕ ਖੁਰਦ ਸਥਿਤ ਹਵਾਈ ਅੱਡੇ ਤੋਂ ਦੁਪਿਹਰ ਸਮੇਂ ਦਿੱਲੀ ਜਾ ਰਹੀ ਸੀ।

ਇਹ ਵੀ ਪੜ੍ਹੋ  ਘਰੇਲੂ ਕਲੇਸ਼ ਦੇ ਚਲਦੇ ਸਾਬਕਾ ਫੌਜੀ ਨੇ ਪੁੱਤ ਦਾ ਕੀਤਾ ਕ.ਤ+ਲ,ਪਤਨੀ ਹੋਈ ਜ਼ਖਮੀ

ਇਸ ਦੌਰਾਨ ਜਦ ਉਹ ਏਅਰਪੋਰਟ ਦੇ ਅੰਦਰ ਜਾਣ ਲੱਗੀ ਤਾਂ ਤਲਾਸ਼ ਦੌਰਾਨ ਉਸਦੇ ਕੋਲ ਮੌਜੂਦ ਛੋਟੇ ਪਰਸ ਵਿਚੋਂ 4 ਕਾਰਤੂਸ ਨਿਕਲੇ। ਜਦ ਪੜਤਾਲ ਕੀਤੀ ਤਾਂ ਔਰਤ ਨੇ ਦਸਿਆ ਕਿ ਇਹ ਕਾਰਤੂਸ ਉਸਦੇ ਪਤੀ ਕੋਲ ਸਥਿਤ ਲਾਇਸੰਸੀ ਪਿਸਤੌਲ ਦੇ ਹਨ, ਜਿੰਨ੍ਹਾਂ ਨੂੰ ਉਹ ਕਾਹਲ ਵਿਚ ਕੱਢਣਾ ਭੁੱਲ ਗਈ। ਸੂਚਨਾ ਮੁਤਾਬਕ ਔਰਤ ਦਾ ਪਤੀ ਵੀ ਮੌਕੇ ‘ਤੇ ਪੁੱਜਿਆ ਅਤੇ ਉਸਨੇ ਆਪਣੇ ਲਾਇਸੰਸ ਦੀ ਕਾਪੀ ਆਦਿ ਦਿਖ਼ਾਈ ਪ੍ਰੰਤੂ ਏਅਰਪੋਰਟ ਦੇ ਵਿਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਦੇ ਚੱਲਦਿਆਂ ਔਰਤ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here