WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਮਹਿੰਗਾਈ ਦੇ ਮੁੱਦੇ ’ਤੇ ਪੰਜਾਬ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਘੇਰੀ ਕੇਂਦਰ ਸਰਕਾਰ

ਮੋਦੀ ਸਾਹਿਬ ਕਰਦੇ ਰਹੇ ਮਨ ਕੀ ਬਾਤ, ਪੂੰਜੀਵਾਦੀਆਂ ਨੂੰ ਲੁਟਾਉਂਦੇ ਰਹੇ ਦੇਸ਼, ਨਹੀਂ ਕੀਤੇ ਮਸਲੇ ਹੱਲ : ਗੁਰਸ਼ਰਨ ਕੌਰ ਰੰਧਾਵਾ
ਬਠਿੰਡਾ, 22 ਫਰਵਰੀ : ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਕਾਂਗਰਸ ਭਵਨ ਬਠਿੰਡਾ ਵਿਖੇ ਮਹਿਲਾ ਕਾਂਗਰਸ ਦੀਆਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਅਪਣੀਆਂ ਸਾਥਣਾਂ ਨੂੰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵੇਲੇ ਦੇਸ਼ ਹਿੱਤ ਵਿੱਚ ਕੀਤੇ ਕੰਮਾਂ ਅਤੇ ਮੌਜੂਦਾ ਮੋਦੀ ਸਰਕਾਰ ਦੇ 10 ਸਾਲਾਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਪ੍ਰਤੀ ਘਰ ਘਰ ਜਾ ਕੇ ਜਾਣੂ ਕਰਵਾਉਣ ਦੀ ਹਦਾਇਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਾਲ ਮਨ ਕੀ ਬਾਤ ਕਰਦੇ ਰਹੇ ਅਤੇ ਦੇਸ਼ ਨੂੰ ਆਪਣੇ ਪੂੰਜੀਵਾਦੀ ਸਾਥੀਆਂ ਨੂੰ ਲੁਟਾਉਂਦੇ ਰਹੇ।

ਕਿਸਾਨਾਂ ਦੀ ਰੱਖਿਆ ਲਈ ਹਰਿਆਣਾ ਦੇ ਬਾਰਡਰਾਂ ‘ਤੇ ਪੰਜਾਬ ਪੁਲਿਸ ਹੋਵੇ ਤੈਨਾਤ ਰਾਜਾ ਵੜਿੰਗ

ਜਦੋਂ ਕਿ ਮੋਦੀ ਸਰਕਾਰ ਵੱਲੋਂ 10 ਸਾਲ ਪਹਿਲਾਂ 15-15 ਲੱਖ ਰੁਪਏ ਖਾਤਿਆਂ ਵਿੱਚ ਪਾਉਣ, ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਿਸਾਨਾਂ ਨੂੰ ਐਮਐਸਪੀ ਲਾਗੂ ਕਰਨ ਦੇ ਨਾਲ ਆਮਦਨ ਦੁਗਣੀ ਕਰਨ ਵਰਗੇ ਵੱਡੇ ਵੱਡੇ ਵਾਅਦੇ ਕੀਤੇ ਗਏ ਪਰ ਕੋਈ ਵਾਅਦਾ ਵਫਾ ਨਾ ਹੋਇਆ। ਉਹਨਾਂ ਦੋਸ਼ ਲਗਾਏ ਕਿ ਜਦੋਂ ਸਾਲ 2014 ਵਿੱਚ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਗੈਸ ਸਲੰਡਰ ਸਾਢੇ ਚਾਰ ਸੌ ਰੁਪਏ ਸੀ ਜੋ ਹੁਣ ਦੁਗਣੇ ਭਾਅ ਤੇ ਪਹੁੰਚ ਚੁੱਕਿਆ ਹੈ ਅਤੇ ਮਹਿੰਗਾਈ ਦਿਨ ਬਾਅਦ ਦਿਨ ਵੱਧ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਡਾਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ, ਜਿਲਾ ਪ੍ਰਧਾਨ ਰਮੇਸ਼ ਰਾਣੀ ,ਰਜਨੀ ਬਾਲਾ ਤੋਂ ਇਲਾਵਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਜਗਮੀਤ ਸਿੰਘ ਅਤੇ ਜਗਰਾਜ ਸਿੰਘ ਆਦਿ ਹਾਜ਼ਰ ਸਨ।

 

Related posts

ਵਿਧਾਨ ਸਭਾ ਚੋਣਾਂ: ਹੁਣ ਤੱਕ 607 ਸ਼ਿਕਾਇਤਾਂ ਹੋਈਆਂ ਪ੍ਰਾਪਤ : ਡਿਪਟੀ ਕਮਿਸ਼ਨਰ

punjabusernewssite

ਮੋੜ ਹਲਕੇ ਦੇ ਸਰਪੰਚਾਂ ਨਾਲ ਡੀਸੀ ਨੇ ਕੀਤੀ ਮੀਟਿੰਗ

punjabusernewssite

ਆਪ ਉਮੀਦਵਾਰ ਅਮਿਤ ਰਤਨ ਨੇ ਬਠਿੰਡਾ ਦਿਹਾਤੀ ਤੋਂ ਕਾਗਜ਼ ਭਰੇ

punjabusernewssite