ਸ਼੍ਰੀ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ/ਨੰਗਲ 22 ਅਪ੍ਰੈਲ: ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਚੋਣ ਪ੍ਰਚਾਰ ਵੀ ਤੇਜੀ ਫੜਦਾ ਜਾ ਰਿਹਾ ਹੈ।ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਭਾਵੇਂ ਅਜੇ ਦੋ ਮੁੱਖ ਰਾਜਨੀਤਿਕ ਪਾਰਟੀਆਂ ਵੱਲੋਂ ਅਜੇ ਤੱਕ ਆਪਣੇ ਸਾਰੇ ਉਮੀਦਵਾਰ ਐਲਾਨੇ ਨਹੀਂ ਗਏ ਪ੍ਰੰਤੂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਬਹੁਤ ਪਹਿਲਾਂ ਉਮੀਦਵਾਰ ਐਲਾਨ ਕੇ ਪ੍ਰਚਾਰ ਮੁਹਿੰਮ ਵਿੱਚ ਵੱਡੀ ਲੀਡ ਹਾਸਲ ਕਰਦੇ ਨਜ਼ਰ ਆ ਰਹੇ ਹਨ। ਇਸ ਹਲਕੇ ਵਿਚ ਅੱਜ ਕੈਬਨਿਟ ਮੰਤਰੀ ਹਰਜੌਤ ਸਿੰਘ ਬੈਂਸ ਤੇ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਕਾਂਗਰਸ ਵੱਲੋਂ ਪੰਜਾਬ ਲਈ ਦੂਜੀ ਲਿਸਟ ਜਾਰੀ, ਸਿਟਿੰਗ ਐਮਪੀ ਦੀ ਕੱਟੀ ਟਿਕਟ
ਜਿਸ ਵਿੱਚ ਹਜ਼ਾਰਾਂ ਮੋਟਰਸਾਈਕਲਾਂ ਤੇ ਸਵਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਰੈਲੀ ਵਿੱਚ ਹਿੱਸਾ ਲਿਆ। ਇਸ ਰੈਲੀ ਵਿੱਚ ਵੱਖਰੇ ਅੰਦਾਜ ਚ ਨਜ਼ਰ ਆਏ ਮੰਤਰੀ ਬੈਂਸ,ਰੈਲੀ ਦੀ ਅਗਵਾਈ ਕਰਦੇ ਹੋਏ ਖੁੱਦ ਚਲਾਈ ਬੁਲਿਟ ਮੋਟਰਸਾਈਕਲ ਪਿੱਛੇ ਬੈਠੇ ਸਨ ਕੰਗ। ਕੀਰਤਪੁਰ ਸਾਹਿਬ ਤੋਂ ਅਰੰਭ ਇਸ ਮੋਟਰਸਾਈਕਲ ਰੈਲੀ ਵਿੱਚ 5000 ਤੋਂ ਵੱਧ ਨੋਜਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਇਹ ਰੈਲੀ ਵੱਖ ਵੱਖ ਪਿੰਡਾਂ ਨੱਕੀਆਂ,ਕੋਟਲਾ,ਸ਼੍ਰੀ ਅਨੰਦਪੁਰ ਸਾਹਿਬ, ਗੰਗੂਵਾਲ, ਅਗੰਮਪੁਰ, ਮਾਂਗੇਵਾਲ, ਗੰਭੀਰਪੁਰ, ਭਨੂਪਲੀ, ਬ੍ਰਹਮਪੁਰਬਰਾਰੀ,ਮਾਣਕਪੁਰ,ਨਿੱਕੂ ਨੰਗਲ ਸਹਿਤ ਵੱਖ ਵੱਖ ਪੰਜਾਹ ਪਿੰਡਾ ਚ ਹੁੰਦੀ ਹੋਈ ਜਲਫਾ ਮਾਤਾ ਮੰਦਰ ਨੰਗਲ ਵਿਖੇ ਪਹੁੰਚੀ।
ਮੰਦਿਰ ਪੁੱਜ ਕੇ ਬੈਂਸ ਤੇ ਕੰਗ ਦੇ ਨਾਲ ਪਾਰਟੀ ਵਰਕਰਾਂ ਨੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ।ਨੰਗਲ ਵਿਖੇ ਰੈਲੀ ਦੀ ਸਮਾਪਤੀ ਮੋਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤਾ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਨੇ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰ:ਕੰਗ ਸ਼੍ਰੀ ਅਨੰਦਪੁਰ ਸਾਹਿਬ ਵਰਗੇ ਧਾਰਮਿਕ ਹਲਕੇ ਦੀ ਸੇਵਾ ਕਰਨ ਦੀ ਭਾਵਨਾ ਲੈ ਕੇ ਆਏ ਹਨ ਤੇ ਹਲਕੇ ਦੇ ਲੋਕ ਵੀ ਉਨ੍ਹਾਂ ਦਾ ਮਾਣ ਬਰਕਰਾਰ ਰੱਖਣਗੇ।
Share the post "ਸ਼੍ਰੀ ਅਨੰਦਪੁਰ ਸਾਹਿਬ: ਬੈਂਸ ਤੇ ਕੰਗ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਮੋਟਰਸਾਈਕਲ ਰੈਲੀ"