ਬਠਿੰਡਾ, 30 ਅਗਸਤ: ਪੈਨਸ਼ਨਰ ਐਸੋਸੀਏਸ਼ਨ (ਰਜਿ) ਸਰਕਲ ਯੂਨਿਟ ਬਠਿੰਡਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਧੰਨਾ ਸਿੰਘ ਤਿਗੜੀ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਤਿੰਦਰ ਕ੍ਰਿਸ਼ਨ ਸਰਕਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੈਨਸ਼ਨਰਾ ਅਤੇ ਮੁਲਾਜ਼ਮਾਂ ਦੀਆ ਮੰਗਾਂ ਨਾ ਮੰਨਣ ਕਾਰਣ ਸਰਕਲ ਯੂਨਿਟ ਬਠਿੰਡਾ ਦੀਆ ਮੰਡਲ ਕਮੇਟੀਆਂ ਵੱਲੋ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਟ ਅਤੇ ਪੰਜਾਬ ਸਰਕਾਰ ਖਿਲਾਫ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਜਿਸ ਤਹਿਤ 3 ਸਤੰਬਰ 2024 ਨੂੰ ਚੰਡੀਗੜ੍ਹ ਵਿਖੇ ਸਾਂਝੇ ਮੁਲਾਜਮ – ਫਰੰਟ ਵੱਲੋ ਉਲੀਕੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸਤੋਂ ਇਲਾਵਾ 25 ਸਤੰਬਰ 2024 ਨੂੰ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਵਿਸ਼ਾਲ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ 01 ਸਤੰਬਰ ਤੋਂ 20 ਸਤੰਬਰ 2024 ਤੱਕ ਮੰਡਲ ਦਫ਼ਤਰਾਂ ਅੱਗੇ ਰੈਲੀਆਂ ਕੀਤੀਆਂ ਜਾਣਗੀਆਂ। ਜਦੋਂਕਿ 18 ਸਤੰਬਰ 2024 ਨੂੰ ਪੈਨਸ਼ਨ ਜੁਆਇੰਟ ਫਰੰਟ ਵੱਲੋ ਜਿਲਾ ਪੱਧਰ ਤੇ ਰੈਲੀਆਂ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ।
Big News: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ
ਇਸਤੋਂ ਇਲਾਵਾ 22 ਅਕਤੂਬਰ 2024 ਨੂੰ ਪੈਨਸ਼ਨਰ ਜੁਆਇੰਟ ਫਰੰਟ ਵੱਲੋ ਮੋਹਾਲੀ ਵਿਖੇ ਮਹਾਰੈਲੀ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ ਰਾਮਪੁਰਾ ,ਭਗਵਾਨ ਸਿੰਘ ਭਾਟੀਆ ਮਾਨਸਾ ,ਨਾਜ਼ਰ ਸਿੰਘ ਭੀਖੀ ,ਬੀਰ ਭਾਨ ਬਠਿੰਡਾ ,ਕਰਮ ਸਿੰਘ ਜੋਗਾ,ਨਾਇਬ ਸਿੰਘ ਦਬੜੀ ਖਾਨਾ ,ਨਸੀਬ ਚੰਦ ,ਮਹਿੰਦਰ ਪਾਲ ,ਦੇਸ ਰਾਜ ,ਭਾਨ ਸਿੰਘ ਮਾਹਲ ,ਮੇਜਰ ਸਿੰਘ ਤੇ ਪ੍ਰੇਮ ਨਾਥ ਜੌੜਾ ਆਗੂ ਸ਼ਾਮਲ ਹੋਏ ।