ਬਠਿੰਡਾ, 4 ਫਰਵਰੀ : ਸਥਾਨਕ ਸ਼ਹਿਰ ਦੇ ਡੱਬਵਾਲੀ ਰੋਡ ’ਤੇ ਸਥਿਤ ਨਾਮਵਾਰ ਹਸਪਤਾਲ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵਿਖੇ ਅੱਜ ਵੱਡੇ ਪੱਧਰ ‘ਤੇ ਵਿਸਵ ਕੈਂਸਰ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੁੱਜੇ। ਇਸਤੋਂ ਇਲਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਨੀਲ ਗਰਗ, ਚੇਅਰਮੈਨ ਅੰਮ੍ਰਿਤਲਾਲ ਅਗਰਵਾਲ ਅਤੇ ਆਪ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਰਾਜਨ, ਐਸ.ਡੀ.ਐਮ ਬਠਿੰਡਾ ਸ਼੍ਰੀ ਇਨਾਯਤ ਸਹਿਤ ਵੱਡੀ ਇਲਾਕੇ ਦੀ ਪ੍ਰਮੁੱਖ ਸਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀਆਂ।
ਗੁਰਦੁਆਰਾ ਅੰਦਰ ਸੇਵਾਦਾਰ ਨਾਲ ਕੁਟਮਾਰ ਕਰਨ ਵਾਲਾ ਥਾਣਾ ਇੰਚਾਰਜ ਮੁਅਤਲ
ਇਸ ਦੌਰਾਨ ਸਪੀਕਰ ਸ. ਸੰਧਵਾਂ ਹਸਪਤਾਲ ਦੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਟੈਸਟ ਕਰਵਾਉਣ ਤੇ ਕੈਂਸਰ ਦੀ ਬਿਮਾਰੀ ਹੋਣ ਬਾਰੇ ਪਤਾ ਲੱਗ ਜਾਵੇ ਤਾਂ ਇਸ ਦਾ ਸਹੀ ਤਰੀਕੇ ਨਾਲ ਇਲਾਜ਼ ਕਰਵਾਕੇ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸੂਬਾ ਸਰਕਾਰ ਵੱਲੋਂ ਵੀ ਕੈਂਸਰ ਦੇ ਮਰੀਜ਼ਾਂ ਨੂੰ 1.50 ਲੱਖ ਰੁਪਏ ਦੀ ਰਾਸ਼ੀ ਕੈਂਸਰ ਦੀ ਇਲਾਜ ਲਈ ਦਿੱਤੀ ਜਾਂਦੀ ਹੈ। ਸ. ਸੰਧਵਾਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਦਾ ਨਵਾਂ ਫੈਸਲਾ: ਹੁਣ ਸਿਰਫ਼ ਖੂਨ ਦੇ ਰਿਸ਼ਤੇ ’ਚ ਹੀ ਮੁਫ਼ਤ ਹੋਵੇਗੀ ਪਾਵਰ ਆਫ਼ ਅਟਾਰਨੀ
ਸਮਾਗਮ ਦੌਰਾਨ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਐਮ.ਡੀ ਡਾ. ਜੀ.ਐਸ. ਗਿੱਲ ਨੇ ਕਿਹਾ ਕੈਂਸਰ ਦੀ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਆਮ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ। ਜੇਕਰ ਕੈਂਸਰ ਦੀ ਬਿਮਾਰੀ ਤੇ ਸਮੇਂ-ਸਿਰ ਇਲਾਜ ਕਰਵਾਇਆ ਜਾਵੇ ਤਾਂ ਇਸ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਮੌਕੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ, ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ, ਦਾਨ ਸਿੰਘ ਗਿੱਲ, ਡਾ. ਸੁਨੀਲ ਜੌੜਾ, ਡਾ. ਮਨਜੀਤ ਸਿੰਘ ਜੌੜਾ, ਡਾ. ਸਰਤਾਜ ਗਿੱਲ, ਡਾ. ਸਵਰਨਜੀਤ ਕੌਰ ਗਿੱਲ, ਡਾ. ਰੋਬਿਨ ਖੋਸਾ, ਡਾ. ਅਮਿਤ ਨਾਰੰਗ, ਡਾ. ਵਰੁਣ ਅਗਰਵਾਲ ਤੋਂ ਇਲਾਵਾ ਹੋਰ ਡਾਕਟਰ ਆਦਿ ਹਾਜ਼ਰ ਸੀ।
Share the post "ਬਠਿੰਡਾ ਦੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵਿਖੇ ਮਨਾਇਆ ਵਿਸ਼ਵ ਕੈਂਸਰ ਦਿਵਸ,ਸਪੀਕਰ ਕੁਲਤਾਰ ਸੰਧਵਾਂ ਪੁੱਜੇ"