ਬਠਿੰਡਾ, 4 ਅਕਤੂਬਰ: ਵਿਸ਼ਵ ਮਾਨਕ ਦਿਵਸ-2024 ਮਨਾਉਣ ਦੀ ਮੁਹਿੰਮ ਦੇ ਤਹਿਤ ਭਾਰਤੀ ਮਿਆਰ ਬਿਊਰੋ ਦੀ ਚੰਡੀਗੜ੍ਹ ਸ਼ਾਖਾ ਦੁਆਰਾ ਬਠਿੰਡਾ ਦੇ ਇੱਕ ਨਾਮਵਾਰ ਹੋਟਲ ਵਿਖੇ ਸਟੇਕਹੋਲਡਰ ਕਨਕਲੇਵ ਦਾ ਆਯੋਜਨ ਕੀਤਾ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਮਿਸ ਪੂਨਮ ਸਿੰਘ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਨੀਰਜ ਸੇਤੀਆ ਜਨਰਲ ਮੈਨੇਜਰ ਜ਼ਿਲ੍ਹਾ ਬਠਿੰਡਾ ਅਤੇ ਮਨਜੀਤ ਸਿੰਘ ਇੰਸਪੈਕਟਰ ਟਰੈਫਿਕ ਪੁਲਿਸ ਬਠਿੰਡਾ ਪੁੱਜੇ।
ਇਹ ਖ਼ਬਰ ਵੀ ਪੜ੍ਹੋ: 15 ਦਿਨਾਂ ਦੇ ਅੰਦਰ-ਅੰਦਰ ਹਿੱਟ ਐਂਡ ਰਨ ਦੇ ਪੈਂਡਿੰਗ ਕੇਸਾਂ ਦਾ ਕੀਤਾ ਜਾਵੇ ਨਿਪਟਾਰਾ:ਡਿਪਟੀ ਕਮਿਸ਼ਨਰ
ਇਸ ਪ੍ਰੋਗਰਾਮ ਵਿੱਚ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.),ਉਦਯੋਗ ਕਰਮਚਾਰੀ, ਖਪਤਕਾਰ ਸੰਗਠਨ, ਸਰਕਾਰੀ ਵਿਭਾਗ ਦੇ ਕੁੱਲ 180 ਭਾਗੀਦਾਰਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਉਦਘਾਟਨ ਦੌਰਾਨ ਪੂਨਮ ਸਿੰਘ ਏ.ਡੀ.ਸੀ. ਨੇ ਮਿਆਰਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਜ਼ੋਰ ਦਿੱਤਾ ਕਿ ਸਾਨੂੰ ਸਟੈਂਡਰਡ ਪ੍ਰੋਡੈਕਟਾਂ ਦੀ ਖਰੀਦ ਕਰਦੇ ਸਮੇਂ ਹਮੇਸ਼ਾ ਐਕਸਪੈਰੀ ਦੇ ਨਾਲ-ਨਾਲ ਵਸਤੂਆਂ ਦੀ ਕੁਆਲਿਟੀ ਵੀ ਚੈਕ ਕਰਨੀ ਚਾਹੀਦੀ ਹੈ। ਅਜੈ ਮੌਰਿਆ ਸੰਯੁਕਤ ਡਾਇਰੈਕਟਰ ਬੀ.ਆਈ.ਐਸ. ਨੇ ਸਭਨਾਂ ਦਾ ਸਵਾਗਤ ਤੇ ਪ੍ਰੋਗਰਾਮ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ: ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ
ਉਹਨਾਂ ਨੇ ਬੀ.ਆਈ.ਐਸ ਦੀਆਂ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੀ.ਆਈ.ਐਸ ਦੇ ਇਤਿਹਾਸ ਅਤੇ ਵਿਸ਼ਵ ਮਿਆਰੀ ਦਿਵਸ 2024 ਥੀਮ- ਐੱਸ.ਡੀ.ਜੀ 9 ਉਦਯੋਗ, ਨਵੀਨਤਾ ਅਤੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ।ਐਸ.ਡੀ.ਜੀ. 9 ਦੇ ਸਬੰਧ ਵਿੱਚ ਤਕਨੀਕੀ ਸੈਸ਼ਨ ਡਾ. ਕੁਸ਼ਾਗਰ ਜਿੰਦਲ ਉਤਪਾਦਾਂ ‘ਤੇ ਆਈਐਸਆਈ ਮਾਰਕ ਦੀ ਮੌਲਿਕਤਾ ਦੀ ਜਾਂਚ ਕਰਨ ਲਈ ਬੀ.ਆਈ.ਐਸ ਕੇਅਰ ਐਪ ਦਾ ਪ੍ਰਦਰਸ਼ਨ ਦਿੱਤਾ ਗਿਆ ਸੀ। ਆਈ.ਐਸ.ਆਈ ਮਾਰਕ, ਸੀ.ਆਰ.ਐਸ ਅਤੇ ਹਾਲਮਾਰਕ ਨਾਲ ਸਬੰਧਤ ਸ਼ੰਕਿਆਂ ਨੂੰ ਹੱਦ ਤੱਕ ਸਪੱਸ਼ਟ ਕੀਤਾ ਗਿਆ।