ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵਲੋਂ ਵਿਸ਼ਵ ਰੰਗਮੰਚ ਦਿਵਸ ਮਨਾਇਆ

Date:

spot_img

ਪਟਿਆਲਾ, 29 ਮਾਰਚ:ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵੱਲੋਂ 63ਵਾਂ ਵਿਸ਼ਵ ਰੰਗਮੰਚ ਦਿਵਸ ਸਮਾਗਮ ਕਾਲੀਦਾਸਾ ਆਡੀਟੋਰੀਅਮ ਭਾਸ਼ਾ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ ਤੇ ਕਰਵਾਏ ਜਾ ਰਹੇ ਨਾਟਕ, ਵਿਚਾਰ ਗੋਸ਼ਠੀ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿੱਚ ਰੰਗਮੰਚ ਦੇ ਬਾਬਾ ਬੋਹੜ ਪਦਮਸ਼੍ਰੀ ਪ੍ਰਾਣ ਸੱਭਰਵਾਲ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ, ਉੱਘੇ ਸਮਾਜਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਤੇ ਹਰਭਜਨ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ,ਵਿਨੋਦ ਕੌਂਸਲ ਪ੍ਰਧਾਨ ਥੀਏਟਰ ਫੋਰਮ ਪਟਿਆਲਾ ਅਤੇ ਸੀਨੀਅਰ ਰੰਗਕਰਮੀ ਮੋਹਨ ਕੰਬੋਜ਼ ਸ਼ਾਮਲ ਸਨ।

ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼

ਸਮਾਗਮ ਦੌਰਾਨ ਜੋਗਾ ਸਿੰਘ ਦੇ ਨਿਰਦੇਸ਼ਨ ਹੇਠ ਨਾਟਕ ” ਕੋਈ ਹੈ ਜਬਾਬ” ਦਾ ਮੰਚਨ ਵੀ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਆਪਣੇ ਆਪਣੇ ਰੋਲ ਬਾਖੂਬੀ ਨਿਭਾਏ ਅਤੇ ਪਿਠਵਰਤੀ ਗਾਇਕ ਕਮਲਜੀਤ ਟਿੰਮੀ ਦੀ ਦਿਲਟੁੰਬਵੀ ਦਿਲਕਸ਼ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਸ਼ਿਆਂ ਤੇ ਆਧਾਰਿਤ ਨਾਟਕ ਆਪਣਾ ਪ੍ਰਭਾਵ ਛੱਡਣ ਵਿੱਚ ਕਾਫ਼ੀ ਸਫਲ ਰਿਹਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੰਗਮੰਚ ਵਿਭਾਗ ਦੇ ਸਾਬਕਾ ਮੁਖੀ ਯੋਗੇਸ਼ ਗੰਭੀਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਰੰਗਮੰਚ ਕਰਮੀਆਂ ਦੇ ਭਵਿੱਖ ਲਈ ਚਿੰਤਾ ਕਰਦਿਆਂ ਸਰਕਾਰ ਵਲੋਂ ਪਹਿਲਕਦਮੀ ਕਰਨ ਤੇ ਜ਼ੋਰ ਦਿੱਤਾ।ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਨੇ ਜਿੱਥੇ ਰੰਗਮੰਚ ਦੀ ਵਧਦੀ ਲੋਕਪ੍ਰਿਅਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਖਤਮ ਹੋ ਰਹੀਆਂ ਰੰਗਮੰਚੀ ਵਿਧਾਵਾਂ ਤੇ ਚਿੰਤਾਂ ਜਤਾਈ.ਉਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ

ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ

ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਨੇ ਨਾਟਕ ਲੇਖਕਾਂ ਨੂੰ ਦੇਸ਼ ਦੀ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਬਾਰੇ ਅਤੇ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੇ ਨਾਲ ਸਮਾਜਸੇਵੀਆਂ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਬਾਰੇ ਵੀ ਆਪਣੇ ਨਾਟਕਾਂ ਰਾਹੀਂ ਉਜਾਗਰ ਕਰਨ ਉੱਤੇ ਜ਼ੋਰ ਦੇਣ ਲਈ ਅਪੀਲ ਕੀਤੀ।ਉੱਘੇ ਸਮਾਜਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਪੰਜਾਬ ਥੀਏਟਰ ਫੋਰਮ ਪਟਿਆਲਾ ਦੀ ਸਮੁੱਚੀ ਟੀਮ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਉਪਨ ਏਅਰ ਥੀਏਟਰ ਦੇ ਨਿਰਮਾਣ ਲਈ ਕੀਤੇ ਉਪਰਾਲਿਆਂ ਲਈ ਫੋਰਮ ਦੀ ਭਰਵੀਂ ਸ਼ਲਾਘਾ ਕੀਤੀ।ਮੰਚ ਸੰਚਾਲਨ ਦੇ ਫ਼ਰਜ਼ ਫ਼ੋਰਮ ਦੇ ਸਕੱਤਰ ਜਨਰਲ ਗੁਰਨੇਕ ਭੱਟੀ ਨੇ ਬਾਖੂਬੀ ਨਿਭਾਏ।ਇਸ ਮੌਕੇ ਸ਼ਾਹੀ ਸ਼ਹਿਰ ਦੇ ਸਮੂੰਹ ਰੰਗਕਰਮੀ ਅਤੇ ਕਲਾ ਪ੍ਰੇਮੀ ਹਾਜ਼ਰ ਸਨ।

 

spot_img
spot_img

Share post:

Popular

More like this
Related

DAV College Bathinda ਦੀ ਸਾਬਕਾ ਵਿਦਿਆਰਥਣ ਬਲਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਵਜੋਂ ਚਮਕੀ

Bathinda News: DAV College Bathinda ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ...

RBDAV Senior Secondary Public School, Bathinda में स्वच्छ भारत अभियान का आयोजन

Bathinda News: RBDAV Senior Secondary Public School, Bathinda; प्राचार्य...

SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਗੈੱਟ-ਟੂ-ਗੈਦਰ

Bathinda News : SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ...

ਮੋਹਾਲੀ ਦੇ ਲੋਕਾਂ ਵੱਲੋਂ ਮਿਲੇ ਮਾਣ-ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗੇ: ਵਿਧਾਇਕ ਕੁਲਵੰਤ ਸਿੰਘ

👉ਸੈਕਟਰ-70 ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮੇਅਰ...