ਪਹਿਲਵਾਨ ਵਿਨੇਸ਼ ਫ਼ੋਗਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਸਿਲਵਰ ਮੈਡਲ ’ਤੇ ਜਤਾਇਆ ਦਾਅਵਾ

Date:

spot_img

ਨਵੀਂ ਦਿੱਲੀ, 8 ਅਗਸਤ: ਪੈਰਿਸ ’ਚ ਚੱਲ ਰਹੀਆਂ ਓਲੰਪਿਕ ਗੇਮਜ਼ 2024 ਵਿਚ ਸਿਰਫ਼ 100 ਗ੍ਰਾਂਮ ਭਾਰ ਵਧਣ ਕਾਰਨ ਸੋਨੇ ਦਾ ਤਮਗਾ ਜਿੱਤਣ ਤੋਂ ਖੁੰਝੀਂ ਦੇਸਦੀ ਨਾਮਵਾਰ ਪਹਿਲਵਾਨ ਵਿਨੇਸ਼ ਫ਼ੋਗਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਨੇਸ਼ ਦੇ ਇਸਦੇ ਫੈਸਲੇ ਨਾਲ ਉਸਦੇ ਮਾਪਿਆਂ ਸਹਿਤ ਕਰੋੜਾਂ ਭਾਰਤੀਆਂ ਨੂੰ ਵੱਡਾ ਸਦਮਾ ਪੁੱਜਿਆ ਹੈ। ਹਾਲਾਂਕਿ ਉਸਨੇ ਓਲੰਪਿਕ ਕਮੇਟੀ ਕੋਲ ਸਿਲਵਰ ਮੈਡਲ ਉਪਰ ਦਾਅਵਾ ਜਤਾਇਆ ਹੈ। ਜਿਸਦੇ ਉਪਰ ਅੱਜ ਦੁਪਿਹਰ ਤੱਕ ਕਮੇਟੀ ਦਾ ਫੈਸਲਾ ਸਾਹਮਣੇ ਆ ਸਕਦਾ ਹੈ।

ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ-ਮੁੱਖ ਮੰਤਰੀ ਵੱਲੋਂ ਸਖ਼ਤ ਅਲੋਚਨਾ

ਵਿਨੇਸ਼ ਨੇ ਇੱਕ ਹੀ ਦਿਨ ਵਿਚ ਦੁਨੀਆ ਦੇ ਤਿੰਨ ਚੋਟੀ ਦੇ ਪਹਿਲਵਾਨਾਂ ਨੂੰ ਹਰਾ ਕੇ ਫ਼ਾਈਨਲ ਵਿਚ ਜਗ੍ਹਾਂ ਪੱਕੀ ਕੀਤੀ ਸੀ ਤੇ ਪੂਰੇ ਦੇਸ ਨੂੰ ਉਸ ਉਪਰ ਮਾਣ ਸੀ ਕਿ ਉਹ ਸੋਨੇ ਦਾ ਤਮਗਾ ਜਿੱਤ ਕੇ ਵਾਪਸ ਆਵੇਗੀ ਪ੍ਰੰਤੂ ਅਚਾਨਕ ਵਧੇ ਭਾਰ ਕਾਰਨ ਸਭ ਕੁੱਝ ਉਲਟ-ਪੁਲਟ ਹੋ ਗਿਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹਿਤ ਰਾਸਟਰਪਤੀ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਹਿਤ ਵਿਨੇਸ਼ ਦਾ ਹੌਸਲਾ ਵਧਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ ਤੌਰ ‘ਤੇ ਵਿਨੇਸ਼ ਦੇ ਪਿੰਡ ਜਾ ਕੇ ਉਸਦੇ ਪ੍ਰਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਹੈ।

ਰਾਘਵ ਚੱਢਾ ਨੇ ਕਰਤਾਰਪੁਰ ਸਾਹਿਬ ਦੀ ਤਰਜ਼ ’ਤੇ ਸ੍ਰੀ ਨਨਕਾਣਾ ਸਾਹਿਬ ਤੱਕ ਕੋਰੀਡੋਰ ਬਣਾਉਣ ਦੀ ਕੀਤੀ ਮੰਗ

ਇਸਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਇਸ ਹੋਣਹਾਰ ਖਿਡਾਰਨ ਦੀਆਂ ਪ੍ਰਾਪਤੀਆਂ ’ਤੇ ਮਾਣ ਕਰਦਿਆਂ ਉਸਦਾ ਓਲੰਪਿਕ ਜੇਤੂ ਦੇ ਤੌਰ ‘ਤੇ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਜਿਸਦੇ ਵਿਚ ਉਸਨੂੰ 4 ਕਰੋੜ ਰੁਪਏ ਦਾ ਇਨਾਮ ਵੀ ਸ਼ਾਮਲ ਹੈ।

 

spot_img
spot_img

Share post:

Popular

More like this
Related

ਖਣਨ ਵਿਭਾਗ ਵੱਲੋਂ ਦੋ ਥਾਈਂ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼: ਬਰਿੰਦਰ ਕੁਮਾਰ ਗੋਇਲ

👉ਅੰਮ੍ਰਿਤਸਰ ਦੇ ਕੋਟ ਸਿੱਧੂ ਪਿੰਡ ਵਿੱਚ ਛਾਪੇਮਾਰੀ ਦੌਰਾਨ ਗ਼ੈਰ-ਕਾਨੂੰਨੀ...

ਬਿੱਲ ਲਿਆਓ, ਇਨਾਮ ਪਾਓ ਸਕੀਮ ਨੂੰ ਇੱਕ ਸਾਲ ਦਾ ਵਾਧਾ

ਨਿਊਜ਼ ਡੈਸਕ: ਤੁਸੀਂ ਦੁਕਾਨ ਤੋਂ ਸਮਾਨ ਖਰੀਦਦੇ ਹੋ… ਬਿੱਲ...

सिंगापुर में मुख्यमंत्री नायब सिंह सैनी से पंजाब और हरियाणा मूल के उद्योगपतियों ने की महत्वपूर्ण बैठक

👉प्रधानमंत्री नरेंद्र मोदी के नेतृत्व में विकसित भारत की...