👉PAU ਵਿੱਚ ਗੁਲਜ਼ਾਰ ਭਲਵਾਨ ਉੱਚੀ ਰੁੜਕੀ ਕੁਸ਼ਤੀ ਅਖਾੜਾ ਹੋਇਆ ਸ਼ੁਰੂ
Ludhiana News: Punjab Agricultural University (ਪੰਜਾਬ ਐਗਰੀਕਲਚਰਲ ਯੂਨੀਵਰਿਸਟੀ) ਵਿੱਚ ਅੱਜ ਡਾ ਗੁਲਜ਼ਾਰ ਭਲਵਾਨ ਉੱਚੀ ਰੁੜਕੀ ਵਾਲਾ ਕੁਸ਼ਤੀ ਅਖਾੜਾ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ। ਇਸ ਅਖਾੜੇ ਦਾ ਉਦਘਾਟਨ ਕਰਿਦਆਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ ਰਹੀ ਹੈ, ਜਿਸ ਨੂੰ ਸੰਭਾਲਣਾ ਜ਼ਰੂਰੀ ਹੈ। ਡਾ ਗੋਸਲ ਨੇ ਕਿਹਾ ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ਵਿੱਚ ਕੁਸ਼ਤੀ ਦੇ ਮੁਕਾਬਲੇ ਦਿਲਚਸਪੀ ਨਾਲ ਹੁੰਦੇ ਰਹੇ ਹਨ ਅਤੇ ਇਥੋਂ ਦੇ ਭਲਵਾਨ ਰਾਸ਼ਟਰ ਪੱਧਰ ਦੇ ਮੁਕਾਬਿਲਆਂ ਵਿੱਚ ਆਪਣੀ ਥਾਂ ਬਣਾਉਂਦੇ ਰਹੇ ਹਨ।
ਇਹ ਵੀ ਪੜ੍ਹੋ SSP ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਨੌਜਵਾਨ ਦਾ ਕ+ਤ+ਲ, ਫੈਲੀ ਸਨਸਨੀ, ਕਾ+ਤਲ ਫ਼ਰਾਰ
ਡਾ ਗੋਸਲ ਨੇ ਖਾਸ ਤੌਰ ‘ਤੇ ਇਸ ਵੇਲੇ ਕਨੇਡਾ ਰਹਿ ਰਹੇ ਡਾ ਗੁਲਜ਼ਾਰ ਸਿੰਘ ਭਲਵਾਨ ਦਾ ਜ਼ਿਕਰ ਕੀਤਾ ਜੋ ਇਸ ਯੂਨੀਵਰਿਸਟੀ ਦੇ ਵਿਦਿਆਰਥੀ ਹੁੰਦਿਆਂ ਕੁਸ਼ਤੀ ਅਤੇ ਬਾਡੀ ਬਿਲਿਡੰਗ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਹਨ। ਵਰਣਨਯੋਗ ਹੈ ਕਿ ਹੁਣ ਵੀ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੂੰ ਇਸ ਪਾਸੇ ਉਤਸ਼ਾਹਤ ਕਰਨ ਲਈ ਡਾ ਗੁਲਜ਼ਾਰ ਸਿੰਘ ਭਲਵਾਨ ਨੇ ਲਗਭਗ ਵੀਹ ਲੱਖ ਰੁਪੈ ਯੂਨੀਵਰਿਸਟੀ ਨੂੰ ਭੇਜੇ ਹਨ ,ਜਿਸ ਵਿਚੋਂ ਪੰਦਰਾਂ ਲੱਖ ਰੁਪੈ ਦੇ ਵਿਆਜ ਨਾਲ ਹਰ ਸਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਜਦੋਂ ਕਿ ਕਰੀਬਨ ਪੰਜ ਲੱਖ ਰੁਪੈ ਨਾਲ ਇਹ ਅਖਾੜਾ ਤਿਆਰ ਕੀਤਾ ਗਿਆ ਹੈ ।
ਇਹ ਵੀ ਪੜ੍ਹੋ MLA Sukhvir Mysarkhana ਵਿਰੁਧ ਦੋਸ਼ ਲਗਾਉਣ ਵਾਲੇ ‘ਪ੍ਰਧਾਨ’ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ; ਭੇਜਿਆ ਨੋਟਿਸ
ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਿਹਾ ਡਾ ਗੁਲਜ਼ਾਰ ਭਲਵਾਨ ਦੀ ਦੂਰ ਅੰਦੇਸ਼ੀ ਅਤੇ ਯੂਨੀਵਰਿਸਟੀ ਪ੍ਰਤੀ ਲਗਨ ਹੋਣ ਕਰਕੇ ਉਸਨੇ ਇਥੇ ਇਹ ਅਖਾੜਾ ਸਥਾਪਿਤ ਕੀਤਾ ਹੈ। ਡਾ ਨਿਰਮਲ ਜੌੜਾ ਨੇ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜਾਬ ਦੀਆਂ ਰਵਾਇਤੀ ਖੇਡਾਂ ਨਾਲ ਜੁੜਕੇ ਆਪਣੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ । ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਕੁਲਦੀਪ ਚੁੱਗ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਖੇਡ ਵਿਭਾਗ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ ।
ਇਹ ਵੀ ਪੜ੍ਹੋ Police ਨੇ ਮੌਜੂਦਾ AAP MLA ਦੀ ਕੋਠੀ ਕਰਵਾਈ ਖ਼ਾਲੀ, ਪ੍ਰਵਾਰ ਨੇ ਲਗਾਏ ਧੱਕੇ ਦੇ ਆਰੋਪ
ਇਸ ਮੌਕੇ ਤੇ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਮਿਲਖ ਅਫ਼ਸਰ, ਡਾ. ਯੋਗਿਤਾ ਸ਼ਰਮਾ ਲਾਇਬ੍ਰਰੀਅਨ, ਡਾ. ਪ੍ਰਭਜੋਧ ਸਿੰਘ ਸੰਧੂ ਵਧੀਕ ਨਿਰਦੇਸ਼ਕ ਪਸਾਰ, ਡਾ. ਵਿਸ਼ਵਜੀਤ ਸਿੰਘ ਹਾਂਸ ਚੀਫ ਇੰਜੀਨੀਅਰ, ਡਾ. ਧਰਮਿੰਦਰ ਸਿੰਘ ਚੀਫ ਵਾਰਡਨ, ਡਾ. ਵਿਸ਼ਾਲ ਬੈਕਟਰ, ਸ਼੍ਰੀ ਗੁਰਤੇਗ ਸਿੰਘ ਹਾਕੀ ਕੋਚ, ਸ਼੍ਰੀ ਗੁਰਮੀਤ ਸਿੰਘ ਐਥਲੈਟੀਕ ਕੋਚ ਹਾਜ਼ਰ ਸਨ । ਡਿਪਟੀ ਡਾਇਰੈਕਟਰ ਖੇਡਾਂ ਸ਼੍ਰੀਮਤੀ ਕੰਵਲਜੀਤ ਕੌਰ ਨੇ ਇਸ ਮੌਕੇ ਤੇ ਪਹੁੰਚੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


