ਬਿਸ਼ਨੋਈ ਗੈਂਗ ਦੇ ਨਾਂ ’ਤੇ ਠੇਕੇਦਾਰ ਕੋਲੋਂ ‘ਕਰੋੜ’ ਰੁਪਏ ਦੀ ਫ਼ਿ+ਰੌ.ਤੀ ਮੰਗਦੇ ‘ਨੌਜਵਾਨ’ ਪੁਲਿਸ ਵੱਲੋਂ ‘ਮੁਕਾਬਲੇ’ ਤੋਂ ਬਾਅਦ ਕਾਬੂ, ਦੇਖੋ ਵੀਡੀਓ

0
292

👉ਗੋ+ਲੀ ਲੱਗਣ ਕਾਰਨ ਇੱਕ ਹੋਇਆ ਜਖ਼ਮੀ, ਇੱਕ ਮੁਲਜਮ ਕਰਦਾ ਸੀ ਠੇਕੇਦਾਰ ਦੇ ਹੀ ਕੋਲ ਕੰਮ
ਸ਼੍ਰੀ ਮੁਕਤਸਰ ਸਾਹਿਬ, 12 ਜਨਵਰੀ: ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਬੀਤੀ ਦੇਰ ਇੱਕ ਮੁਕਾਬਲੇ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਹੜੇ ਇਲਾਕੇ ਦੇ ਇੱਕ ਨਾਮੀ ਠੇਕੇਦਾਰ ਕੋਲੋਂ ਲਾਰਂੈਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਮੰਗ ਰਹੇ ਸਨ। ਇਸ ਮੁਕਾਬਲੇ ਵਿਚ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦਾ ਇਹ ਮੁਕਾਬਲਾ ਮੁਕਤਸਰ-ਫ਼ਿਰੋਜਪੁਰ ਰੋਡ ’ਤੇ ਪਿੰਡ ਲੁਬਾਣਿਆ ਵਾਲੀ ਕੋਲ ਹੋਇਆ ਦਸਿਆ ਜਾ ਰਿਹਾ, ਜਿੱਥੇ ਪੁਲਿਸ ਨੇ ਇੱਕ ਯੋਜਨਾ ਦੇ ਤਹਿਤ ਇੰਨ੍ਹਾਂ ਨੌਜਵਾਨਾਂ ਨੂੰ ਫ਼ਿਰੌਤੀ ਦੇਣ ਲਈ ਸੱਦਿਆ ਹੋਇਆ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪਿੰਡ ਰੁਪਾਣਾ ਦੇ ਇੱਕ ਮਿੱਲ ਮਾਲਕ ਸਾਧੂ ਰਾਮ ਨੂੰ ਕੁੱਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਇੱਕ ਕਰੋੜ ਦੀ ਫ਼ਿਰੌਤੀ ਮੰਗੀ ਸੀ ਤੇ ਇਹ ਫ਼ਿਰੌਤੀ ਨਾਂ ਦੇਣ ’ਤੇ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਸਨ।

ਇਹ ਵੀ ਪੜ੍ਹੋ ‘ਕੁੜੀ’ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਬੇਰਹਿਮੀ ਨਾਲ ਕ+ਤਲ

ਪੁਲਿਸ ਕੋਲ ਸੂਚਨਾ ਆਉਣ ਤੋਂ ਬਾਅਦ ਇੰਨ੍ਹਾਂ ਨੂੰ ਕਾਬੂ ਕਰਨ ਦੀ ਯੋਜਨਾ ਬਣਾਈ ਗਈ, ਜਿਸਦੇ ਤਹਿਤ ਗੱਲਬਾਤ ਰਾਹੀਂ ਫ਼ਿਰੌਤੀ ਦੀ ਰਾਸ਼ੀ ਘਟਾ ਕੇ 15 ਲੱਖ ਰੁਪਏ ਕੀਤੀ ਗਈ। ਇਸਤੋਂ ਬਾਅਦ ਬੀਤੀ ਰਾਤ ਇੰਨ੍ਹਾਂ ਨੂੰ ਇਹ ਰਾਸ਼ੀ ਲੈਣ ਦੇ ਲਈ ਕਿਹਾ ਗਿਆ ਤੇ ਇੰਨਾਂ ਇਹ ਰਾਸ਼ੀ ਪਿੰਡ ਲੁਬਾਣਿਆਵਾਲੀ ਨੇੜੇ ਦੇਣ ਲਈ ਕਿਹਾ। ਜਿਸਤੋਂ ਬਾਅਦ ਪੀੜਤ ਠੇਕੇਦਾਰ ਤੇ ਪੁਲਿਸ ਦੇ ਕੁੱਝ ਮੁਲਾਜਮ ਗਏ, ਜਿੱਥੇ ਜਦ ਮੋਟਰਸਾਈਕਲ ’ਤੇ ਆਏ ਇਹ ਨੌਜਵਾਨ ਪੈਸਿਆਂ ਵਾਲਾ ਬੈਗ ਲੈਣ ਲੱਗੇ ਤਾਂ ਇੰਨ੍ਹਾਂ ਨੂੰ ਕਾਬੁੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇੱਕ ਨੌਜਵਾਨ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਪੁਲਿਸ ਜਵਾਨਾਂ ਦਾ ਬਚਾਅ ਰਿਹਾ ਪ੍ਰੰਤੂ ਜਵਾਬੀ ਗੋਲੀਬਾਰੀ ਵਿਚ ਇੱਕ ਨੌਜਵਾਨ ਲੱਤ ’ਤੇ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤਾਂ ਸਥਾਪਤ ਕਰਨ ਲਈ ਅਮਿਤ ਸ਼ਾਹ ਦਾ ਦਖ਼ਲ ਮੰਗਿਆ

ਜਿਸਦੀ ਪਹਿਚਾਣ ਸੁਖਮੰਦਰ ਸਿੰਘ ਦੇ ਤੌਰ ’ਤੇ ਹੋਈ। ਇਸਦੇ ਨਾਲ ਹੀ ਪੁਲਿਸ ਨੇ ਬਾਕੀ ਦੋਵਾਂ ਨੂੰ ਵੀ ਫ਼ੜ ਲਿਆ, ਜਿੰਨ੍ਹਾਂ ਦੀ ਪਹਿਚਾਣ ਲਖਵੀਰ ਸਿੰਘ ਅਤੇ ਸਰਵਨ ਸਿੰਘ ਵਜੋਂ ਹੋਈ ਹੈ। ਐਸਐਸਪੀ ਮੁਕਤਸਰ ਨੇ ਦਸਿਆ ਕਿ ਬੇਸ਼ੱਕ ਇਹ ਨੌਜਵਾਨ ਠੇਕੇਦਾਰ ਨੂੰ ਫਿਰੌਤੀ ਲਈ ਫ਼ੋਨ ਕਰਨ ਸਮੇਂ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸਦੇ ਸਨ ਪ੍ਰੰਤੂ ਮੁਢਲੀ ਪੜਤਾਲ ਦੌਰਾਨ ਉਸ ਗੈਂਗ ਦੇ ਨਾਲ ਇੰਨ੍ਹਾਂ ਦਾ ਕੋਈ ਸਬੰਧ ਨਹੀਂ ਮਿਲਿਆ। ਇਸਤੋਂ ਇਲਾਵਾ ਕਾਬੂ ਕੀਤਾ ਗਿਆ ਇੱਕ ਮੁਲਜਮ ਇਸ ਠੇਕੇਦਾਰ ਦਾ ਹੀ ਮੁਲਾਜਮ ਨਿਕਲਿਆ ਹੈ, ਜਿਸਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਹੀ ਆਪਣੇ ‘ਬਾਸ’ ਤੋਂ ਰਾਸ਼ੀ ਬਟੋਰਨ ਦੀ ਯੋਜਨਾ ਬਣਾਈ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here