Bathinda News: ਬੀਤੀ ਰਾਤ ਕਰੀਬ 2 ਵਜੇ ਬਠਿੰਡਾ ਡੱਬਵਾਲੀ ਰੋਡ ‘ਤੇ ਪਿੰਡ ਗੁਰੂਸਰ ਸੈਣੇਵਾਲਾ ਕੋਲ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਇੱਕ ਕਾਰ ਸਵਾਰ ਨੌਜਵਾਨ ਅੱਗ ਲੱਗਣ ਕਾਰਨ ਜਿੰਦਾ ਜਲ ਗਿਆ। ਘਟਨਾ ਸਮੇਂ ਅਚਾਨਕ ਸੰਤੁਲਨ ਵਿਗੜਣ ਕਾਰਨ ਕਾਰ ਸਾਹਮਣੇ ਜਾ ਟਕਰਾਈ, ਜਿਸਤੋਂ ਬਾਅਦ ਸੀਐਨਜੀ ਵਾਲੀ ਕਾਰ ‘ਚ ਲੱਗਿਆ ਸਿਲੰਡਰ ਲੀਕ ਹੋ ਗਿਆ ਤੇ ਕਾਰ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ ਪੰਜਾਬ ਰੋਡਵੇਜ਼ ਦਾ ਸੁਪਰਡੈਂਟ 40000 ਰੁਪਏ ਰਿਸ਼ਵਤ ਲੈਂਦਾ ਪੰਜਾਬ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ
ਹਾਲਾਂਕਿ ਘਟਨਾ ਦੌਰਾਨ ਮੌਕੇ ‘ਤੇ ਹੀ ਕੁੱਝ ਲੋਕ ਅਤੇ ਪੁਲਿਸ ਵੀ ਪੁੱਜ ਗਈ ਪ੍ਰੰਤੂ ਅੱਗ ਜਿਆਦਾ ਫੈਲਣ ਕਾਰਨ ਨੌਜਵਾਨ ਨੂੰ ਕਾਰ ਵਿਚੋਂ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜਲ ਗਿਆ। ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮੋਹਤੇਸ਼ ਨਾਰੰਗ (36 ਸਾਲ) ਵਾਸੀ ਪਾਰਸ ਰਾਮ ਨਗਰ ਵਜੋਂ ਹੋਈ, ਜੋਕਿ ਪ੍ਰੋਪਟੀ ਡੀਲਰ ਦਾ ਕੰਮ ਕਰਦਾ ਸੀ। ਘਟਨਾ ਸਮੇਂ ਉਹ ਇੱਕ ਪਾਰਟੀ ਵਿਚ ਹਿੱਸਾ ਲੈਣ ਤੋਂ ਬਾਅਦ ਵਾਪਸ ਚੱਲਿਆ ਸੀ। ਮ੍ਰਿਤਕ ਨੌਜਵਾ ਵਿਆਹਿਆ ਹੋਇਆ ਸੀ। ਡੀਐਸਪੀ ਬਠਿੰਡਾ ਦਿਹਾਤੀ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









