ਬਠਿੰਡਾ, 5 ਅਗਸਤ: ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ਵਿੱਚੋਂ ਅਫੀਮ ਦੀ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਹੜਾ ਕਿ ਖੁਦ ਨੂੰ ਗੰਗਾਨਗਰ ਦੇ ਇੱਕ ਪ੍ਰਾਈਵੇਟ ਨਸ਼ਾ ਛੁੜਾਊ ਕੇਂਦਰ ਦਾ ਮੁਲਾਜ਼ਮ ਦੱਸਦਾ ਹੈ। ਕਥਿਤ ਦੋਸ਼ੀ ਵਿਰੁੱਧ ਥਾਣਾ ਸੰਗਤ ਅਧੀਨ ਆਉਂਦੀ ਪਥਰਾਲਾ ਪੁਲਿਸ ਚੌਂਕੀ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।
ਹਰਿਆਣਾ ਦੇ 12 ਸਾਲਾ ਲੜਕੇ ਨੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨਾਲ ਕੀਤੀ ਮੁਲਾਕਾਤ
ਸੂਚਨਾ ਮੁਤਾਬਕ ਪਥਰਾਲਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਰਾਜਪਾਲ ਸਿੰਘ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕਥਿਤ ਦੋਸ਼ੀ ਪਰਮਜੀਤ ਸਿੰਘ ਵਾਸੀ ਭੀਖੀ ਜਿਲਾ ਮਾਨਸਾ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਦੇ ਵਿੱਚ ਤਸਕਰੀ ਕਰਦਾ ਹੈ। ਜਿਸ ਤੋਂ ਬਾਅਦ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਅਧਰ ‘ਤੇ ਕਾਰਵਾਈ ਕਰਦਿਆਂ ਪਰਮਜੀਤ ਸਿੰਘ ਨੂੰ ਚੌਂਕੀ ਦੇ ਇਲਾਕੇ ਵਿੱਚੋਂ ਗਿਰਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਹੈ।
ਨਸ਼ੇ ਦੇ ਸੌਦਾਗਰਾਂ ਦਾ ਨਹੀਂ ਚੱਲਣ ਦਿੱਤਾ ਜਾਵੇਗਾ ਕਾਲਾ ਕਾਰੋਬਾਰ : ਐਸਐਸਪੀ ਅਮਨੀਤ ਕੌਂਡਲ
ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਹ ਪਹਿਲਾਂ ਰਾਜਸਥਾਨ ਦੇ ਇਕ ਪ੍ਰਾਈਵੇਟ ਨਸ਼ਾ ਛੁੜਾਊ ਕੇਂਦਰ ਵਿੱਚ ਭਰਤੀ ਹੋਇਆ ਸੀ। ਪਰ ਬਾਅਦ ਵਿੱਚ ਉੱਥੇ ਹੀ ਕੰਮ ਕਰਨ ਲੱਗ ਪਿਆ ਅਤੇ ਹੁਣ ਉਸ ਵੱਲੋਂ ਇਹ ਅਫੀਮ ਇੱਥੇ ਲਿਆਂਦੀ ਜਾ ਰਹੀ ਸੀ। ਇਹ ਵੀ ਪਤਾ ਚੱਲਿਆ ਹੈ ਕਿ ਉਸਦੇ ਵਿਰੁੱਧ ਪਹਿਲਾਂ ਵੀ ਕਈ ਪਰਚੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਮੁਜਰਮ ਵੱਲੋਂ ਇਹ ਅਫੀਮ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ।