ਇਸ਼ਕ ’ਚ ਅੰਨੀ ਮਾਂ ਨੇ ਜੇਠ ਨਾਲ ਮਿਲਕੇ ਮਾਸੂਮ ਧੀ ਦਾ ਕੀਤਾ ਕ+ਤ.ਲ

Date:

spot_img

ਮੁਹਾਲੀ, 6 ਅਗਸਤ: ਜ਼ਿਲ੍ਹੇ ਦੇ ਪਿੰਡ ਸ਼ਾਮਪੁਰ ਵਿਖੇ ਇੱਕ ਦਿਲ ਨੂੰ ਦੁਖਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਪਿੰਡ ਦੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੀ ਹੀ ਮਾਸੂਮ ਧੀ ਦਾ ਕਤਲ ਕਰ ਦਿੱਤਾ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਕਤਲ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਕਥਿਤ ਕਾਤਲ ਔਰਤ ਦਾ ਪਤੀ ਭਾਰਤੀ ਫ਼ੌਜ ਵਿਚ ਹੈ। ਔਰਤ ਦਾ ਪ੍ਰੇਮੀ ਉਸਦਾ ਨਜਦੀਕੀ ਰਿਸ਼ਤੇਵਾਰ ਵਿਚੋਂ ਜੇਠ ਲੱਗਦਾ ਦਸਿਆ ਜਾ ਰਿਹਾ। ਫ਼ਿਲਹਾਲ ਪੁਲਿਸ ਨੇ ਕਥਿਤ ਕਾਤਲ ਮਾਂ ਤੇ ਉਸਦੇ ਪ੍ਰੇਮੀ ਵਿਰੁਧ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ।

’ਤੇ ਆਖ਼ਰ ਮੋੜਾਂ ਵਾਲਾ ‘ਕੱਦੂ’ ਵਿਜੀਲੈਂਸ ਦੇ ਪਤੀਲੇ ’ਚ ਰਿੰਨਿਆ ਹੀ ਗਿਆ!

ਇਸ ਔਰਤ ਦਾ ਨਾਂ ਅੰਗਰੇਜ਼ ਕੌਰ ਹੈ, ਜਿਹੜੀ ਆਪਣੇ ਪਤੀ ਦੇ ਫ਼ੌਜ ਵਿਚ ਹੋਣ ਕਾਰਨ ਆਪਣੇ ਤਿੰਨ ਬੱਚਿਆਂ(ਦੋ ਲੜਕੀਆਂ ਤੇ ਇੱਕ ਲੜਕੇ) ਨਾਲ ਪਿੰਡ ਵਿਚ ਹੀ ਰਹਿ ਰਹੀ ਸੀ। ਇਸ ਦੌਰਾਨ ਉਸਦੇ ਪਿੰਡ ਵਿਚ ਰਹਿਣ ਵਾਲੇ ਰਿਸ਼ਤੇ ਵਿਚ ਲੱਗਦੇ ਜੇਠ ਨਾਲ ਨਜਾਇਜ਼ ਸਬੰਧ ਬਣ ਗਏ। ਚਰਚਾ ਮੁਤਾਬਕ ਉਸਦੀ ਵੱਡੀ ਲੜਕੀ ਪ੍ਰੀਤ ਕੌਰ, ਜੋਕਿ 9ਵੀਂ ਕਲਾਸ ਵਿਚ ਪੜਦੀ ਸੀ, ਨੇ ਆਪਣੀ ਮਾਤਾ ਨੂੰ ਉਸਦੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਾਤ ਵਿਚ ਦੇਖ਼ ਲਿਆ ਸੀ, ਜਿਸਦੇ ਚੱਲਦੇ ਅੰਗਰੇਜ਼ ਕੌਰ ਨੇ ਆਪਣੇ ਜੇਠ ਨਾਲ ਮਿਲਕੇ ਪਹਿਲਾਂ ਉਸਨੂੰ ਜ਼ਹਿਰ ਦਿੱਤਾ ਤੇ ਫ਼ਿਰ ਗਲਾ ਘੋਟ ਕੇ ਕਤਲ ਕਰ ਦਿੱਤਾ। ਇਸਤੋਂ ਬਾਅਦ ਸੰਸਕਾਰ ਕਰਕੇ ਦੋਨੋਂ ਫ਼ਰਾਰ ਹੋ ਗਏ।

 

spot_img
spot_img

Share post:

Popular

More like this
Related

ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂ

👉ਵਿਰਸਾ ਸਿੰਘ ਵਲਟੋਹਾ ਔਰਤਾਂ ਵਿਰੁੱਧ ਆਪਣੀ ਭਾਸ਼ਾ 'ਤੇ ਕਾਬੂ...