Bathinda ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ*ਤ*ਲ, ਲੜਕੀ ਸਮੇਤ ਅੱਧੀ ਦਰਜ਼ਨ ਵਿਰੁਧ ਪਰਚਾ ਦਰਜ਼

Date:

spot_img

Bathinda News: Bathinda ਦੇ ਥਾਣਾ ਸੰਗਤ ‘ਚ ਪੈਂਦੇ ਪਥਰਾਲਾ ਪਿੰਡ ਵਿਚ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਵੱਢਿਆ ਹੋਇਆ ਸੀ, ਜਿਸਤੋਂ ਬਾਅਦ ਊਸਦੀ ਲਾਸ਼ ਖੇਤਾਂ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਮਸੀਤਾਂ (ਡਬਵਾਲੀ) ਹਰਿਆਣਾ ਵਜੋਂ ਹੋਈ ਹੈ। ਮੁਢਲੀ ਜਾਂਚ ਮੁਤਾਬਕ ਕੁਲਦੀਪ ਸਿੰਘ ਘਟਨਾ ਸਮੇਂ ਆਪਣੇ ਵਿਰੁਧ ਚੱਲ ਰਹੇ ਇੱਕ ਕਤਲ ਕੇਸ ‘ਚ ਤਰੀਕ ਭੁਗਤਣ ਲਈ ਤਲਵੰਡੀ ਸਾਬੋ ਦੀ ਅਦਾਲਤ ‘ਚ ਜਾ ਰਿਹਾ ਸੀ। ਇਸ ਦੌਰਾਨ ਉਸਦੇ ਪਿੱਛੇ ਲੱਗੇ ਕਾਰ ਸਵਾਰਾਂ ਵੱਲੋਂ ਪਿੰਡ ਪਥਰਾਲਾ ਕੋਲ ਉਸਨੂੰ ਘੇਰ ਕੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁੱਤਰ ਅਤੇ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਘਰ ਵਾਪਸੀ

ਇਸ ਹਮਲੇ ਵਿਚ ਆਪਣੀ ਜਾਨ ਬਚਾਉਣ ਲਈ ਕੁਲਦੀਪ ਸਿੰਘ ਨੇ ਕਾਫ਼ੀ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਹਮਲਾਵਾਰਾਂ ਨੇ ਉਸਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਵੱਢ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਪਰਵਿੰਦਰ ਸਿੰਘ ਤੋਂ ਇਲਾਵਾ ਥਾਣਾ ਸੰਗਤ ਦੀ ਪੁਲਿਸ ਪਾਰਟੀ ਸਮੇਤ ਫ਼ੌਰੇਂਸਕ ਟੀਮਾਂ ਮੌਕੇ ‘ਤੇ ਪੁੱਜੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਮੁਤਾਬਕ ਸ਼ੁਰੂਆਤੀ ਜਾਂਚ ਮੁਤਾਬਕ ਇਹ ਕਤਲ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਮ੍ਰਿਤਕ ਕੁਲਦੀਪ ਸਿੰਘ ਆਪਣੇ ਹੀ ਪਿੰਡ ਦੇ ਗੁਰਸੇਵਕ ਸਿੰਘ ਦੇ ਕਤਲ ਵਜੋਂ ਨਾਮਜਦ ਸੀ ਤੇ ਉਹ ਕਰੀਬ ਡੇਢ ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਜਮਾਨਤ ‘ਤੇ ਬਾਹਰ ਆਇਆ ਸੀ। ਡੀਐਸਪੀ ਮੁਤਾਬਕ ਇਸ ਕਤਲ ਮਾਮਲੇ ਵਿਚ ​ਥਾਣਾ ਸੰਗਤ ਦੀ ਪੁਲਿਸ ਨੇ ਹਰਸ਼ ਸਿੰਘ, ਸਚਿਨ ਬਿਸ਼ਨੋਈ, ਸੁਖਬੀਰ ਸਿੰਘ, ਵੀਰਦਵਿੰਦਰ ਸਿੰਘ ਉਰਫ਼ ਗੋਰੀ, ਸਰਬਜੀਤ ਸਿੰਘ ਅਤੇ ਸੱਤੀ ਕੌਰ ਨੂੰ ਨਾਮਜ਼ਦ ਕੀਤਾ ਹੈ ਤੇ ਗ੍ਰਿਫਤਾਰ ਕਰਨ ਲਈ ਟੀਮਾਂ ਭੇਜ ਦਿੱਤੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related

ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁੱਤਰ ਅਤੇ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਘਰ ਵਾਪਸੀ

Patiala News: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਸੀਨੀਅਰ...

48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ...

👉*ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਡਰਾਉਣ-ਧਮਕਾਉਣ...