12 Views
ਪੀਲੀ ਗੈਸ ਸੁੱਟੀ, ਸੰਸਦ ਦੇ ਬਾਹਰ ਵੀ ਕੀਤਾ ਹੰਗਾਮਾ
ਨਵੀਂ ਦਿੱਲੀ,12 ਦਸੰਬਰ: 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਦੇਸ਼ ਦੀ ਸੰਸਦ ‘ਤੇ ਹੋਏ ਹਮਲੇ ਦੀ ਬਰਸੀ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਤਾਕ ‘ਤੇ ਰੱਖਦਿਆਂ ਦੋ ਨੌਜਵਾਨ ਨਵੀਂ ਸੰਸਦ ਵਿਚ ਦਾਖਲ ਹੋ ਗਏ। ਉਹ ਦਰਸ਼ਕ ਗੈਲਰੀ ਵਿੱਚ ਬੈਠੇ ਹੋਏ ਸਨ, ਜਿੱਥੋਂ ਦੁਪਹਿਰ ਇਕ ਵਜੇ ਛਾਲਾਂ ਮਾਰ ਕੇ ਸੰਸਦਾਂ ਵਿੱਚ ਜਾ ਵੜੇ। ਇਸ ਦੌਰਾਨ ਇਕ ਨੌਜਵਾਨ ਨੇ ਆਪਣੇ ਜੁੱਤਿਆਂ ਵਿਚ ਲੁਕੋ ਕੇ ਲਿਆਂਦੀ ਪੀਲੀ ਗੈਸ(ਸਮੋਕ ਕ੍ਰੈਕਰ) ਸੰਸਦ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ, ਜਿਸਦੇ ਨਾਲ ਸੰਸਦ ਦੇ ਇਕ ਹਿੱਸੇ ਵਿਚ ਪੀਲੀ ਧੂੰਆਂ ਫੈਲ ਹੋ ਗਿਆ।
ਅਚਾਨਕ ਵਾਪਰੀ ਇਸ ਘਟਨਾ ਕਾਰਨ ਪੂਰੇ ਸੰਸਦ ਹਾਲ ਦੇ ਅੰਦਰ ਡਰ ਤੇ ਭੈਅ ਵਾਲਾ ਮਾਹੌਲ ਹੋ ਗਿਆ। ਹਾਲਾਂਕਿ ਇਸ ਮੌਕੇ ਕਾਫੀ ਸਾਰੇ ਸੰਸਦ ਮੈਂਬਰਾਂ ਨੇ ਬਹਾਦਰੀ ਦਿਖਾਉਂਦਿਆਂ ਇੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਗੁੱਸੇ ਵਿੱਚ ਆਏ ਸੰਸਦ ਮੈਂਬਰਾਂ ਨੇ ਇੰਨਾਂ ਨੌਜਵਾਨਾਂ ਦੀ ਕੁੱਟਮਾਰਵੀ ਕੀਤੀ। ਜਿਸਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਇੰਨਾਂ ਨੂੰ ਆਪਣੀ ਹਿਰਾਸਤ ਵਿਚ ਲੈਣ ਲਿਆ। ਇਸ ਦੌਰਾਨ ਸੰਸਦ ਹਾਲ ਦੇ ਬਾਹਰ ਵੀ ਇਕ ਨੌਜਵਾਨ ਤੇ ਔਰਤ ਨੇ ਹੰਗਾਮਾ ਕੀਤਾ ਤੇ ਉਹੀ ਪੀਲੀ ਗੈਸ ਵਾਲੇ ਕ੍ਰੈਕਰ ਚਲਾ ਦਿੱਤੇ।
ਇੰਨਾਂ ਸਾਰਿਆਂ ਦੀ ਪਹਿਚਾਣ ਅਮੋਲ ਸ਼ਿੰਦੇ, ਸਾਗਰ ਸ਼ਰਮਾ, ਨੀਲਮ , ਮੰਨੋਰੰਜਨ ਡੀ ਵਜੋਂ ਹੋਈ ਦੱਸੀ ਜਾ ਰਹੀ ਹੈ। ਉਧਰ ਸੁਰੱਖਿਆ ਦੇ ਵਿੱਚ ਹੋਈ ਕੁਤਾਹੀ ਤੋਂ ਬਾਅਦ ਸੰਸਦ ਦਾ ਸੈਸ਼ਨ ਤੁਰੰਤ ਮੁਅੱਤਲ ਕਰ ਦਿੱਤਾ। ਇਸਦੇ ਨਾਲ ਹੀ ਵਿਜ਼ਟਰ ਗੈਲਰੀ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਮੁਢਲੀ ਜਾਂਚ ਮੁਤਾਬਕ ਇਸ ਘਟਨਾ ਦੇ ਪਿੱਛੇ ਮਿਜ਼ੋਰਮ ਵਾਲੀ ਘਟਨਾ ਜੁੜਦੀ ਦਿਖਾਈ ਦੇ ਰਹੀ ਹੈ।