👉ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕਾਂ ਦੇ ਬੋਝੇ ਰਹੇ ਖਾਲੀ
Bathinda News: ਬਠਿੰਡਾ ‘ਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਸਾਹਮਣੇ ਆਏ ਚੋਣ ਨਤੀਜੇ ਕਾਂਗਰਸ ਪਾਰਟੀ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹਨ। ਸੂਬੇ ਦੀ ਮੁੱਖ ਵਿਰੋਧੀ ਧਿਰ ਵਜੋਂ ਵਿਚਰ ਰਹੀ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਮੁੱਖ ਦਾਅਵੇਦਾਰ ਬਣੀ ਕਾਂਗਰਸ ਜਿਲਾ ਪਰਿਸ਼ਦ ਦੇ 17 ਜੋਨਾਂ ਵਿੱਚ ਆਪਣਾ ਖਾਤਾ ਖੋਲਣ ‘ਚ ਵੀ ਅਸਫਲ ਰਹੀ ਹੈ। ਜਿਲਾ ਪਰਿਸ਼ਦ ਦੇ 17 ਜੋਨਾਂ ਵਿੱਚੋਂ ਜਿੱਥੇ ਫੂਸ ਮੰਡੀ ਵਿੱਚ ਕਾਂਗਰਸ ਨੂੰ ਕੋਈ ਉਮੀਦਵਾਰ ਹੀ ਨਹੀਂ ਮਿਲਿਆ, ਉੱਥੇ 10 ਜੋਨਾਂ ਵਿੱਚ ਇਸਦੇ ਉਮੀਦਵਾਰ ਤੀਜੇ ਸਥਾਨ ਉੱਪਰ ਰਹੇ ਹਨ। ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ ਬਠਿੰਡਾ ‘ਚ ਸਭ ਤੋਂ ਘੱਟ 3 ਤੇ ਸਭ ਤੋਂ ਵੱਧ 5213 ਵੋਟਾਂ ‘ਤੇ ਹੋਈ ਜਿੱਤ, ਪੜੋ ਵੇਰਵੇ
ਜਿਲੇ ਦੀਆਂ 137 ਪੰਚਾਇਤ ਸੰਮਤੀ ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 16 ‘ਤੇ ਹੀ ਸਬਰ ਕਰਨਾ ਪਿਆ ਹੈ। ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੂੰ ਆਪਣੇ ਹਲਕੇ ਭੁੱਚੋਂ ਮੰਡੀ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਗੜ੍ਹ ਨੂੰ ਵੀ ਆਪਣੇ ਜੱਦੀ ਹਲਕੇ ਫ਼ੂਲ ਵਿਚ ਕੋਈ ਸਫ਼ਲਤਾ ਨਹੀਂ ਮਿਲੀ। ਇਸੇ ਤਰ੍ਹਾਂ ਮੋੜ ਹਲਕੇ ਵਿਚ ਵਿਚਰ ਰਹੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀਆਂ ਅਪੀਲਾਂ ਦਾ ਵੀ ਵੋਟਰਾਂ ‘ਤੇ ਕੋਈ ਅਸਰ ਨਹੀਂ ਹੋਇਆ।
ਇਹ ਵੀ ਪੜ੍ਹੋ Bathinda ‘ਚ ਅਕਾਲੀ ਦਲ ਦੀ ਹੁੰਝਾਫ਼ੇਰ ਜਿੱਤ; ਪੜ੍ਹੋ ਸਾਰੇ ਨਤੀਜ਼ੇ
ਤਲਵੰਡੀ ਸਾਬੋ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਖੁਸਬਾਜ਼ ਸਿੰਘ ਜਟਾਣਾ ਇੱਕ ਵੀ ਜ਼ਿਲ੍ਹਾ ਪ੍ਰੀਸ਼ਦ ਜਿਤਾਉਣ ਵਿਚ ਅਸਫ਼ਲ ਰਹੇ। ਹਾਲਾਂਕਿ ਹਲਕੇ ਵਿਚ ਪੰਚਾਇਤ ਸੰਮਤੀ ਦੇ ਅੱਧੀ ਦਰਜ਼ਨ ਮੈਂਬਰ ਜਰੂਰ ਜੇਤੂ ਰਹੇ। ਬਠਿੰਡਾ ਦਿਹਾਤੀ ਹਲਕੇ ਵਿਚ ਕਾਂਗਰਸ ਵਰਕਰਾਂ ਦੀ ਹਾਲਾਤ ਲਾਵਾਰਿਸਾਂ ਵਾਲੀ ਬਣੀ ਹੋਈ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਰਿਸ਼ਦ ਦੇ ਨਾਲ-ਨਾਲ ਪੰਚਾਇਤ ਸੰਮਤੀ ਚੋਣਾਂ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਵਿਧਾਨ ਸਭਾ ਚੋਣਾਂ ਤੋਂ ਐਨ ਇੱਕ ਸਾਲ ਪਹਿਲਾਂ ਹੋਈਆਂ ਇਸ ਚੋਣਾਂ ਦੇ ਨਤੀਜਿਆਂ ਨੇ ਕਾਂਗਰਸੀ ਵਰਕਰਾਂ ਵਿੱਚ ਨਿਰਾਸ਼ਤਾ ਫਲਾਉਣ ਦਾ ਕੰਮ ਕੀਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







