👉ਫ਼ੂਸ ਮੰਡੀ ‘ਚ ਸਭ ਤੋਂ ਘੱਟ ਅਤੇ ਸੀਂਗੋ ਤੇ ਬੰਗੀ ਵਿਚ ਸਭ ਤੋਂ ਵੱਧ ਉਮੀਦਵਾਰ ਮੈਦਾਨ ‘ਚ
Bathinda News: ਆਗਾਮੀ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਪਿੰਡਾਂ ਵਿਚ ਸਿਆਸੀ ਮਾਹੌਲ ਭਖਣ ਲੱਗਿਆ ਹੈ। ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਦੇ 17 ਜੋਨਾਂ ਵਿਚੋਂ ਇੱਕ ਦਰਜ਼ਨ ਜੋਨਾਂ ਵਿਚ ਬਹੁ-ਕੌਣਾ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ।ਇੰਨ੍ਹਾਂ ਚੋਣਾਂ ਨੂੰ ਆਗਾਮੀ ਵਿਧਾਨ ਸਭਾ ਤੋਂ ਪਹਿਲਾਂ ਸੈਮੀਫ਼ਾਈਨਲ ਮੰਨਦਿਆਂ ਵੱਖ ਵੱਖ ਧਿਰਾਂ ਦੀ ਸਿਆਸੀ ਲੀਡਰਸ਼ਿਪ ਵੀ ਮੈਦਾਨ ‘ਚ ਨਿੱਤਰ ਆਈ ਹੈ। ਪਿੰਡਾਂ ਦੇ ਵਿਚ ਵਿਧਾਨ ਸਭਾ ਦੀ ਤਰਜ਼ ‘ਤੇ ਨੁੱਕੜ ਮੀਟਿੰਗਾਂ ਤੇ ਡੋਰ-ਟੂ-ਡੋਰ ਮੁਹਿੰਮ ਭਖਾਈ ਜਾ ਰਹੀ ਹੈ।ਇਹ ਚੋਣਾਂ ਸਿਆਸੀ ਝੰਡਿਆਂ ਹੇਠ ਲੜੀ ਜਾ ਰਹੀ ਹੈ, ਜਿਸਦੇ ਚੱਲਦੇ ਪ੍ਰਿਟਿੰਗ ਪ੍ਰੈਸਾਂ ਉੱਪਰ ਪੋਸਟਰਾਂ ਤੇ ਝੰਡਿਆਂ ਦੀ ਮੰਗ ਵਧਣ ਲੱਗੀ ਹੈ।
ਇਹ ਵੀ ਪੜ੍ਹੋ Bathinda ਦੀ ਗੋਨਿਆਣਾ ਮੰਡੀ ‘ਚ ਮੰਗਲਵਾਰ ‘ਵੰਦੇ ਭਾਰਤ’ Train ਨੂੰ ਲੱਗੀਆਂ ਬ੍ਰੇਕਾਂ,ਜਾਣੋਂ ਮਾਮਲਾ
ਜਿਕਰਯੋਗ ਹੈ ਕਿ ਬਠਿੰਡਾ ਦੇ 17 ਜੋਨਾਂ ਵਿਚੋਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜੋਨਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਜਦਕਿ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਹਲਕੇ ਅਧੀਨ ਆਉਂਦੇ ਫ਼ੂਸ ਮੰਡੀ ਜੋਨ ਤੋਂ ਪਿੱਛੇ ਹਟ ਗਈ ਹੈ। ਇਸੇ ਤਰ੍ਹਾਂ ਪਹਿਲੀ ਵਾਰ ਇਕੱਲਿਆਂ ਕਮਲ ਦਾ ਚੋਣ ਨਿਸ਼ਾਨ ਲੈ ਕੇ ਪਿੰਡਾਂ ਵਿਚ ਪੁੱਜੀ ਭਾਜਪਾ ਨੂੰ 11 ਥਾਵਾਂ ‘ਤੇ ਹੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਫੂਸ ਮੰਡੀ ਵਿਚ ਆਪ ਤੇ ਅਕਾਲੀ ਦਲ ਵਿਚਕਾਰ ਆਹਮੋ-ਸਾਹਮਣੇ ਮੁਕਾਬਲਾ ਹੈ ਜਦਕਿ ਸੀਗੋ ਤੇ ਬੰਗੀ ਰੁਲਦੂ ਜੋਨ ਵਿਚ ਅਜਾਦ ਉਮੀਦਵਾਰ ਵੀ ਮੈਦਾਨ ਵਿਚ ਨਿੱਤਰੇ ਹੋਏ ਹਨ।
ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ
ਰੌਚਕ ਗੱਲ ਇਹ ਹੈ ਕਿ ਇੰਨ੍ਹਾਂ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੀ ਬਜਾਏ ਵੱਖ ਵੱਖ ਪਾਰਟੀਆਂ ਦੇ ਹਲਕਾ ਇੰਚਾਰਜ਼ਾਂ ਤੇ ਵਿਧਾਇਕਾਂ ਦਾ ਚੋਣਾਂ ਜਿੱਤਣ ਲਈ ਜਿਆਦਾ ਜੋਰ ਲੱਗਿਆ ਹੋਇਆ ਹੈ। ਜਿਸਦੇ ਚੱਲਦੇ ਸਮੂਹ ਪਾਰਟੀਆਂ ਦੇ ਹਲਕਾ ਇੰਚਾਰਜ਼ ਜਾਂ ਵਿਧਾਇਕ ਮੂਹਰੇ ਹੋ ਕੇ ਪਿੰਡਾਂ ਵਿਚ ਚੋਣ ਪ੍ਰਚਾਰ ‘ਚ ਖੁੱਭੇ ਹੋਏ ਹਨ। ਹਾਲਾਂਕਿ ਬਠਿੰਡਾ ਦਿਹਾਤੀ ਵਿਚ ਕੋਈ ਹਲਕਾ ਇੰਚਾਰਜ਼ ਨਾਂ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਬਾਦਲ ਪਿੰਡ ਤੋਂ ਚੱਲ ਰਹੀ ਹੈ ਜਦਕਿ ਕਾਂਗਰਸ ਦੀ ਸਥਿਤੀ ਲਾਵਾਰਿਸਾਂ ਵਾਲੀ ਜਾਪ ਰਹੀ ਹੈ। ਇਸੇ ਤਰ੍ਹਾਂ ਆਪ ਨੇ ਆਪਣੇ ਮੌਜੂਦਾ ਵਿਧਾਇਕ ਨੂੰ ਪਿੱਛੇ ਕਰਕੇ ਇੱਥੇ ਲਗਾਏ ਨਵੇਂ ਹਲਕਾ ਇੰਚਾਰਜ਼ ਦੇ ਹੱਥ ਸਾਰੀ ਵਾਂਗਡੋਰ ਦਿੱਤੀ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













