ਪੰਜਾਬੀ ਖਬਰਸਾਰ ਬਿਉਰੋ
ਮਾਨਸਾ, 18 ਨਵੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰ ਕਾਲਜ ਨੈੱਟਬਾਲ ਲੜਕੀਆਂ ਦੇ ਮੁਕਾਬਲੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਖੇਡ ਮੈਦਾਨ ਵਿੱਚ ਪ੍ਰਿੰਸੀਪਲ ਡਾ:ਬਰਿੰਦਰ ਕੌਰ ਅਤੇ ਮੁੱਖ ਫਿਜ਼ੀਕਲ ਐਜੂਕੇਸ਼ਨ ਵਿਭਾਗ ਪ੍ਰੋਫੈਸਰ ਅਮਨਦੀਪ ਕੌਰ , ਅਬਜਰਵਰ ਯੂਨੀਵਰਸਿਟੀ ਸਾਈਕਲਿੰਗ ਕੋਚ ਮੈਡਮ ਗੁਰਪ੍ਰੀਤ ਕੌਰ ਪਟਿਆਲਾ ਦੀ ਦੇਖ-ਰੇਖ ਅਗਵਾਈ ਵਿੱਚ ਖੇਡ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਆਉਂਦੇ ਸਮੂਹ ਕਾਲਜਾਂ ਵਿੱਚੋਂ ਸਿਰਫ ਚਾਰ ਕਾਲਜਾਂ ਦੀਆਂ ਨੈੱਟਬਾਲ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ । ਇਸ ਮੌਕੇ ਸਰਕਾਰੀ ਕਾਲਜ਼ ਢਿਲਵਾਂ ਬਰਨਾਲਾ ਦੀ ਟੀਮ ਨੇ ਬਾਬਾ ਫ਼ਰੀਦ ਕਾਲਜ ਟੀਮ ਨੂੰ ਹਰਾਇਆ । ਜਦੋਂ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਟੀਮ ਨੇ ਗੋਰਮਿੰਟ ਕਾਲਜ਼ ਢਿਲਵਾਂ ਬਰਨਾਲਾ ਦੀ ਟੀਮ ਨੂੰ 29–7 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੇ । ਨੈੱਟਬਾਲ ਲੜਕੀਆਂ ਦੇ ਫਾਈਨਲ ਮੁਕਾਬਲੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਅਤੇ ਐਸ ਡੀ ਕਾਲਜ ਬਰਨਾਲਾ ਟੀਮਾਂ ਵਿੱਚਕਾਰ ਹੋਇਆ ਇਹ ਮੁਕਾਬਲਾ ਬਹੁਤ ਹੀ ਸਖ਼ਤ ਵੇਖਣ ਨੂੰ ਹੋਇਆ ਜਿੱਥੇ ਐਸ ਡੀ ਕਾਲਜ ਬਰਨਾਲਾ ਦੀ ਟੀਮ ਬੜੀ ਸਖ਼ਤ ਮਿਹਨਤ ਨਾਲ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਨੂੰ 29–21ਅੰਕਾਂ ਦੇ ਫ਼ਰਕ ਨਾਲ ਮਾਤ ਪਾ ਕੇ ਪਹਿਲਾਂ ਸਥਾਨ ਹਾਸਲ ਕਰ ਕੇ ਗੋਲਡਨ ਮੈਡਲ ਹਾਸਲ ਕੀਤਾ ਗਿਆ ਜਦੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਨੇ ਦੂਜਾ ਸਥਾਨ ਅਤੇ ਗੌਰਮਿੰਟ ਕਾਲਜ ਢਿਲਵਾਂ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ । ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਖਿਡਾਰਣਾਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਮਾਨਸਾ ਦੇ ਐਸ ਡੀ ਐਮ ਹਰਜਿੰਦਰ ਸਿੰਘ ਜੱਸਲ , ਅਤੇ ਗੁਰਪ੍ਰੀਤ ਸਿੰਘ ਚਹਿਲ , ਵਿਸ਼ੇਸ਼ ਤੌਰ ਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ । ਉਨ੍ਹਾਂ ਨੇ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਜੇਤੂ ਖਿਡਾਰਣਾਂ ਨੂੰ ਆਸ਼ੀਰਵਾਦ ਦਿੰਦਿਆਂ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਡਾ ਬਰਿੰਦਰ ਕੌਰ ਨੇ ਖਿਡਾਰਣਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਅਤੇ ਮਨੁੱਖ ਦੀ ਰੂਹ ਦੀ ਖੁਰਾਕ ਹਨ । ਹਰ ਨੌਜਵਾਨ ਨੂੰ ਮੁੰਡੇ ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਆਫ਼ੀਸਲ ਵਿਨੋਦ ਜੋਗਾ ਡੀ.ਪੀ.ਈ , ਸਮਰਜੀਤ ਸਿੰਘ ਬੱਬੀ ਮਾਨਸਾ, ਜਗਸੀਰ ਝੱਬਰ,ਜਸਪ੍ਰੀਤ ਜੋਸੀ ਮਨਿੰਦਰ ਜੋਗਾ , ਗੁਰਜੀਤ ਸਿੰਘ ,ਪ੍ਰੋ ਬਹਾਦਰ ਸਿੰਘ , ਪ੍ਰੋ :ਜਸਵਿੰਦਰ ਕੌਰ ਜੱਸੀ ਐਸ ਡੀ ਕਾਲਜ ਬਰਨਾਲਾ , ਪ੍ਰੋ ਅਮਨਦੀਪ ਕੌਰ ਢਿਲਵਾਂ ਬਰਨਾਲਾ, ਸਿਮਰਨਜੀਤ ਕੌਰ ਖਾਰਾ , ਡਾਕਟਰ: ਬਲਮਲਿਬਾ,ਡਾ: ਕਿਰਨ ਬਾਲਾ,ਡਾ: ਜਸਪਾਲ ਸਿੰਘ, ਪ੍ਰੋ:ਮਨਰੀਤ ਸਿੱਧੂ ਨਵਦੀਪ ਸਿੰਘ ਆਦਿ ਹਾਜ਼ਰ ਨੇ ਟੂਰਨਾਮੈਂਟ ਦੌਰਾਨ ਵਿਸ਼ੇਸ ਭੂਮਿਕਾ ਨਿਭਾਈ । ਅੰਤ ਵਿੱਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਮੁਖੀ ਪ੍ਰੋ ਅਮਨਦੀਪ ਕੌਰ ਨੇ ਆਏ ਸਮੂਹ ਮੁੱਖ ਮਹਿਮਾਨ ਅਤੇ ਮਹਿਮਾਨਾਂ ਅਤੇ ਖਿਡਾਰਣਾਂ ਦਾ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Share the post "ਅੰਤਰ ਕਾਲਜ ਮੁਕਾਬਲਿਆਂ ਵਿੱਚ ਐਸ ਡੀ ਕਾਲਜ ਬਰਨਾਲਾ ਨੇ ਮਾਨਸਾ ਨੂੰ 29-21 ਅੰਕਾਂ ਦੇ ਫ਼ਰਕ ਨਾਲ ਹਰਾਕੇ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ"