ਬਠਿੰਡਾ, 29 ਸਤੰਬਰ: ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈਐਚਐਮ) ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਵਿਦਿਆਰਥੀਆਂ ਦੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹ ਸਮਾਗਮ ਸੂਬਾ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੀ ਮਹੱਤਤਾ ਦੇ ਮੱਦੇਨਜ਼ਰ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ।
ਵਿਧਵਾ ਕਰਮਚਾਰਨ ਤੋੋਂ 7000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਬਠਿੰਡਾ ਦਾ ਜਿਲ੍ਹਾ ਮੈਨੇਜਰ ਕਾਬੂ
ਇਹ ਜਾਣਕਾਰੀ ਦਿੰਦਿਆਂ ਆਈਐਚਐਮ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਨੀਤ ਕੋਹਲੀ ਨੇ ਦੱਸਿਆ ਕਿ ਬੇਕਰੀ ਦੇ ਉੱਦਮ ਪ੍ਰੋਗਰਾਮ ਦੇ ਸਫਲਤਾਪੂਰਵਕ ਪੂਰਾ ਹੋਣ ’ਤੇ 40 ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਅਤੇ ਵਿਦਿਆਰਥੀ ਆਈਐਚਐਮ ਵੱਲੋਂ ਦਿੱਤੇ ਗਏ ਹੁਨਰ ਦੇ ਪੱਧਰ ਤੋਂ ਬਹੁਤ ਸੰਤੁਸ਼ਟ ਸਨ ।
ਪੰਜਾਬ ਸਰਕਾਰ ਵਿਰੁਧ ਬਠਿੰਡਾ ’ਚ ਇਕਜੁਟ ਨਜਰ ਆਈ ਕਾਂਗਰਸ, ਦਿੱਤਾ ਵਿਸਾਲ ਧਰਨਾ
ਉਨ੍ਹਾਂ ਅੱਗੇ ਦੱਸਿਆ ਕਿ ਇਸ ਗਰੁੱਪ ਵਿੱਚ ਸੈਲਫ ਹੈਲਪ ਗਰੁੱਪ ਦੀਆਂ 10 ਔਰਤਾਂ ਵੀ ਸ਼ਾਮਲ ਸਨ, ਜਿੰਨ੍ਹਾਂ ਦੀ ਪਿੰਡ ਵਿੱਚ ਇੱਕ ਬੇਕਰੀ ਸਥਾਪਤ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮਦਦ ਕੀਤੀ ਜਾਵੇਗੀ। ਪ੍ਰਿੰਸੀਪਲ ਨੇ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੁਨਰ ਨੂੰ ਵਿਕਸਤ ਕਰਨ ਲਈ ਇੰਨ੍ਹਾਂ ਪ੍ਰੋਗਰਾਮਾਂ ਚ ਵੱਧ ਚੜ੍ਹ ਕੇ ਹਿੱਸਾ ਲੈਣ।
Share the post "ਆਈਐਚਐਮ ਵਿਖੇ ਕਰਵਾਏ ਰੰਗੋਲੀ ਅਤੇ ਪੋਸਟਰ ਮੁਕਾਬਲੇ,ਸਰਟੀਫਿਕੇਟਾਂ ਦੀ ਕੀਤੀ ਵੰਡ"