ਪ੍ਰੋ ਜੈਪਾਲ ਸਿੰਘ ਅਤੇ ਸਾਥੀ ਮਹੀਪਾਲ ਟੀਚਰਜ਼ ਹੋਮ ਵਿਖੇ ਕਰਨਗੇ ਜਨ ਸਮੂੰਹ ਨੂੰ ਸੰਬੋਧਨ
ਬਠਿੰਡਾ, 9 ਸਤੰਬਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਭਲਕੇ 10 ਸਤੰਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸੱਦੀ ਜਾ ਰਹੀ ਵਿਸ਼ਾਲ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸਾਥੀ ਸੰਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੀਨੀਅਰ ਆਗੂਆਂ ਦੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਉਕਤ ਜਾਣਕਾਰੀ ਪਾਰਟੀ ਦੀ ਸ਼ਹਿਰੀ ਕਮੇਟੀ ਦੇ ਸਕੱਤਰ ਸਾਥੀ ਮਲਕੀਤ ਸਿੰਘ ਮਹਿਮਾ ਸਰਜਾ ਨੇ ਦਿੱਤੀ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਸਾਥੀ ਮਲਕੀਤ ਸਿੰਘ ਨੇ ਦੱਸਿਆ ਕਿ ਉਕਤ ਕਾਨਫਰੰਸ ਨੂੰ ਪਾਰਟੀ ਦੇ ਸੂਬਾਈ ਖਜ਼ਾਨਚੀ ਪ੍ਰੋਫੈਸਰ ਜੈਪਲ ਸਿੰਘ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਸੰਬੋਧਨ ਕਰਨਗੇ। ਇਸਤੋਂ ਇਲਾਵਾ ਕਾਨਫਰੰਸ ਉਪਰੰਤ ਸ਼ਹਿਰ ਵਿੱਚ ਮਾਰਚ ਵੀ ਕੱਢਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਕਾਨਫਰੰਸ ਦੀ ਕਾਮਯਾਬੀ ਲਈ ਪਾਰਟੀ ਆਗੂਆਂ ਵੱਲੋਂ ਜਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਝੰਡਾ ਮਾਰਚ ਵੀ ਕੀਤਾ ਜਾ ਚੁੱਕਿਆ ਹੈ।
ਜ਼ਿਲ੍ਹਾ ਪੱਧਰੀ ਵਿਕਾਸ ਤੇ ਨਿਗਰਾਨ ਕਮੇਟੀ ਦੀ ਮੀਟਿੰਗ ’ਚ ਐਮ.ਪੀ ਸ਼੍ਰੀਮਤੀ ਬਾਦਲ ਨੇ ਕੀਤੀ ਪ੍ਰਗਤੀ ਰਿਪੋਰਟਾਂ ਦੀ ਸਮੀਖਿਆ
ਉਨ੍ਹਾਂ ਅੱਗੇ ਦੱਸਿਆ ਕਿ 2024 ’ਚ ਹੋਣ ਜਾ ਰਹੀਆਂ ਆਮ ਚੋਣਾਂ ’ਚ ਫਿਰਕੂ-ਫਾਸ਼ੀ ਕਾਰਪੋਰੇਟ ਪੱਖੀ ਮੋਦੀ-ਸ਼ਾਹ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਚਲਦਾ ਕਰਨ ਦਾ ਸੱਦਾ ਦੇਣ ਲਈ ਸੱਦੀ ਉਕਤ ਕਾਨਫਰੰਸ ਰਾਹੀਂ ਭਾਰਤ ਨੂੰ ਧਰਮ ਆਧਾਰਿਤ ਕੱਟੜ ਰਾਸ਼ਟਰ ’ਚ ਤਬਦੀਲ ਕਰਨ ਦੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਤਬਾਹਕੁੰਨ ਇਰਾਦਿਆਂ ਤੋਂ ਲੋਕਾਈ ਨੂੰ ਜਾਣੂੰ ਕਰਵਾਇਆ ਜਾਵੇਗਾ।
ਪ੍ਰਸ਼ਾਸ਼ਨ ਦੀ ਬੇਰੁਖੀ ਕਾਰਨ ਲੋਕਾਂ ਨੂੰ ਸੜਕਾਂ ਉਪਰ ਪਾਉਣ ਲਈ ਮਜਬੂਰ ਹੋਣਾ ਪੈ ਰਿਹਾ:ਜਗਜੀਤ ਸਿੰਘ ਡੱਲੇਵਾਲ
ਨਾਲ ਹੀ ਦੇਸ਼ ਵਾਸੀਆਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਨੂੰ ਕੰਗਾਲ ਕਰਕੇ ਅਡਾਨੀ-ਅੰਬਾਨੀ ਦੇ ’ਖਜ਼ਾਨੇ ਭਰਪੂਰ’ ਕਰਨ ਵਾਲੀਆਂ ਮੋਦੀ ਸਰਕਾਰ ਦੀਆਂ ਲੋਕ ਦੋਖੀ, ਦੇਸ਼ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਘੋਲ ਮਘਾਉਣ ਦੀ ਅਪੀਲ ਵੀ ਕੀਤੀ ਜਾਵੇਗੀ। ਉਕਤ ਤੋਂ ਇਲਾਵਾ ਹਰ ਮੁਹਾਜ਼ ’ਤੇ ਫੇਲ੍ਹ ਸਿੱਧ ਹੋਈ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਰੱਦੀ ਕਾਰਗੁਜਾਰੀ ਦਾ ਕੱਚਾ ਚਿੱਠਾ ਵੀ ਫਰੋਲਿਆ ਜਾਵੇਗਾ। ਜਿਲ੍ਹਾ ਖਜ਼ਾਨਚੀ ਸਾਥੀ ਪ੍ਰਕਾਸ਼ ਸਿੰਘ ਨੇ ਵੀ ਕਾਨਫਰੰਸ ਦੀ ਲਾਮਿਸਾਲ ਕਾਮਯਾਬੀ ਲਈ ਵੱਡਮੁੱਲੇ ਸੁਝਾਅ ਰੱਖੇ।
Share the post "ਆਰ ਐਮ ਪੀ ਆਈ ਵੱਲੋਂ 10 ਸਤੰਬਰ ਨੂੰ ਸੱਦੀ ਜਾਵੇਗੀ ’ਕਾਰਪੋਰੇਟ ਭਜਾਓ ਮੋਦੀ ਹਰਾਓ’ ਕਾਨਫਰੰਸ"