WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਦੇ ਕਾਂਗਰਸੀ ਕੋਂਸਲਰਾਂ ਨੇ ਮੇਅਰ ਰਮਨ ਗੋਇਲ ਵਿਰੁਧ ਮੁੜ ਖੋਲਿਆ ਮੋਰਚਾ

ਜਨਰਲ ਹਾਊਸ ਦੀ ਮੀਟਿੰਗ ’ਚ ਮੇਅਰ ਤੇ ਡਿਪਟੀ ਮੇਅਰ ਵਿਰੁਧ ਕੀਤੀ ਮੋਰਚੇਬੰਦੀ
ਕਾਂਗਰਸੀ ਕੌਂਸਲਰਾਂ ਨੇ ਮੇਅਰ ਤੋਂ ਮੰਗਿਆ ਅਸਤੀਫਾ
ਮੇਅਰ ਦੇ ਘਰਵਾਲੇ ਨੂੰ ਵੀ ਲਿਆ ਨਿਸ਼ਾਨੇ ’ਤੇ
ਸ਼ਹਿਰ ਦੇ ਵਿਕਾਸ ਕੰਮਾਂ ਚ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦਿਆਂ ਮੇਅਰ ਅੱਗੇ ਲਗਾਇਆ ਧਰਨਾ ਕੀਤੀ ਨਾਅਰੇਬਾਜ਼ੀ
ਕਾਂਗਰਸੀਆਂ ਨੂੰ ਆਪ ਅਕਾਲੀ ਤੇ ਭਾਜਪਾ ਨਾਲ ਸਬੰਧਤ ਕੌਂਸਲਰਾਂ ਦਾ ਵੀ ਮਿਲਿਆ ਸਾਥ
ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ: ਬਠਿੰਡਾ ਦੇ ਕਾਂਗਰਸੀ ਕੋਂਸਲਰਾਂ ਨੇ ਮੇਅਰ ਰਮਨ ਗੋਇਲ ਵਿਰੁਧ ਮੁੜ ਮੋਰਚਾ ਖੋਲਦਿਆਂ ਅੱਜ ਖੁੱਲੇ ਤੌਰ ’ਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਨਗਰ ਨਿਗਮ ਦੇ ਜਨਰਲ ਹਾਊਸ ਦੀ ਲੰਮੇ ਸਮੇਂ ਬਾਅਦ ਹੋਈ ਹੰਗਾਮੇਦਾਰ ਮੀਟਿੰਗ ’ਚ ਮੇਅਰ ਤੇ ਡਿਪਟੀ ਮੇਅਰ ਵਿਰੁਧ ਕੀਤੀ ਮੋਰਚੇਬੰਦੀ ਸਾਫ਼ ਨਜ਼ਰ ਆਈ। ਮੀਟਿੰਗ ਦੌਰਾਨ ਕਾਫ਼ੀ ‘ਹੋਮਵਰਕ’ ਕਰਕੇ ਪੁੱਜੇ ਨਰਾਜ਼ ਕਾਂਗਰਸੀ ਕੋਂਸਲਰਾਂ ਨੂੰ ਆਪ , ਅਕਾਲੀ ਤੇ ਭਾਜਪਾ ਨਾਲ ਸਬੰਧਤ ਕੌਂਸਲਰਾਂ ਦਾ ਵੀ ਸਾਥ ਮਿਲਿਆ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਅਸਿੱਧੇ ਢੰਗ ਨਾਲ ਜਿੱਥੇ ਕਾਂਗਰਸੀ ਕੋਂਸਲਰਾਂ ਨੇ ਮੇਅਰ ਦੇ ਘਰ ਵਾਲੇ ਦੇ ਰਾਹੀਂ ਉਨ੍ਹਾਂ ਉਪਰ ਨਿਸ਼ਾਨੇ ਸਾਧੇ, ਉਥੇ ਵਿਕਾਸ ਕੰਮਾਂ ’ਚ ਵਿਤਕਰੇਬਾਜ਼ੀ ਦੀ ਗੱਲਬਾਤ ਕਰਦਿਆਂ ‘ਆਕਾ’ ਦਾ ਵਾਰ-ਵਾਰ ਜਿਕਰ ਕਰਕੇ ਸ਼ਹਿਰ ’ਚ ਹੁਣ ਤੱਕ ਹੁਕਮ ਚਲਾਉਂਦੇ ਆ ਰਹੇ ਇੱਕ ਵੱਡੇ ਆਗੂ ਉਪਰ ਵੀ ਨਿਸ਼ਾਨੇ ਲਗਾਏ। ਮੀਟਿੰਗ ਦੌਰਾਨ ਕਾਂਗਰਸ ਦੇ ਦੋਨੋਂ ਸ਼ਹਿਰੀ ਬਲਾਕ ਪ੍ਰਧਾਨਾਂ ਸਹਿਤ ਡੇਢ ਦਰਜਨ ਦੇ ਕਰੀਬ ਕੌਂਸਲਰਾਂ ਨੇ ਇਕਜੁਟਤਾ ਨਾਲ ਮੇਅਰ ਦੇ ਘਰਵਾਲੇ ਦੇ ਮੇਅਰ ਆਫਿਸ ਚ ਬੈਠਣ ਅਤੇ ਸਰਕਾਰੀ ਗੱਡੀ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ। ਇਸਤੋਂ ਇਲਾਵਾ ਸ਼ਹਿਰ ਦੇ ਵਿਕਾਸ ਕੰਮਾਂ ਚ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦਿਆਂ ਮੇਅਰ ਅੱਗੇ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ। ਹਾਲਾਂਕਿ ਵਿਰੋਧੀਆਂ ਵਲੋਂ ਵਾਰ ਵਾਰ ਮੇਅਰ ਵਿਰੁਧ ਚੋਭਾਂ ਲਗਾਈਆਂ ਜਾਂਦੀਆਂ ਰਹੀਆਂ, ਪ੍ਰੰਤੂ ਆਪਣੀ ਆਦਤਨ ਮੁਤਾਬਕ ਮੇਅਰ ਰਮਨ ਗੋਇਲ ਨੇ ਚੁੱਪੀ ਸਾਧੀ ਰੱਖੀ। ਮੀਟਿੰਗ ਦੌਰਾਨ ਅਕਾਲੀ ਭਾਜਪਾ ਸਹਿਤ ਕਾਂਗਰਸੀ ਕੌਂਸਲਰਾਂ ਨੇ ਸਵਾਲ ਉਠਾਇਆ ਕਿ ਜੇਕਰ ਦੂਜੀਆਂ ਮਹਿਲਾ ਕੌਂਸਲਰਾਂ ਦੇ ਪਤੀਆਂ ਨੂੰ ਨਹੀਂ ਹੈ ਦਫਤਰ ਜਾਂ ਮੀਟਿੰਗਾਂ ਵਿੱਚ ਬੈਠਣ ਦਾ ਹੱਕ ਤਾਂ ਮੇਅਰ ਦਾ ਘਰਵਾਲਾ ਕਿਸ ਅਥਾਰਟੀ ਵਿਚ ਮੇਅਰ ਆਫਤ ਦੀ ਕਰਦਾ ਹੈ ਵਰਤੋ? ਇਸਦੇ ਨਾਲ ਹੀ ਕਾਂਗਰਸ ਦੇ ਇਨ੍ਹਾਂ ਕੌਂਸਲਰਾਂ ਨੇ ਵਿਕਾਸ ਕੰਮਾਂ ਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਉੱਪਰ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦਿਆਂ ਮੀਟਿੰਗ ਚ ਰੱਖੇ ਵਿਕਾਸ ਕੰਮਾਂ ਨੂੰ ਨਹੀਂ ਹੋਣ ਦਿੱਤਾ ਪਾਸ ਕਿਹਾ ਸਾਰੇ ਕੌਂਸਲਰਾਂ ਦੇ ਵਾਰਡਾਂ ਵਿੱਚ ਬਰਾਬਰ ਵਿਕਾਸ ਦੇ ਕੰਮ ਹੋਣਗੇ। ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਦੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਦੀ ਤਾਜਪੋਸ਼ੀ ਤੋਂ ਲੈ ਕੇ ਹੀ ਕਾਂਗਰਸੀ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਮੇਅਰਸ਼ਿਪ ਦੇ ਮਜਬੂਤ ਦਾਅਵੇਦਾਰ ਰਹੇ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਾਣਜੇ ਸੁਖਦੀਪ ਸਿੰਘ ਢਿਲੋਂ ਨੇ ਕਾਂਗਰਸ ਪਾਰਟੀ ਨੂੰ ਹੀ ਅਲਵਿਦਾ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਕੇ ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਤ ਪ੍ਰਾਪਤ ਕਰ ਕੇ ਵਿਧਾਇਕ ਬਣ ਚੁੱਕੇ ਹਨ। ਹਾਲਾਂਕਿ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਨਾਖੁਸ਼ ਦਿਖਾਈ ਦੇ ਰਹੇ ਕਾਂਗਰਸੀ ਚੁੱਪ ਰਹੇ ਪ੍ਰੰਤੂ ਵਿੱਤ ਮੰਤਰੀ ਦੇ ਹਾਰਨ ਤੋਂ ਬਾਅਦ ਉਨ੍ਹਾਂ ਮੇਅਰ ਰਮਨ ਗੋਇਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਿਰੁੱਧ ਅੰਦਰਖਾਤੇ ਮੋਰਚਾ ਖੋਲ੍ਹਿਆ ਹੋਇਆ ਹੈ । ਇਹੀ ਨਹੀਂ ਅੱਜ ਦੀ ਮੀਟਿੰਗ ਵਿੱਚ ਸੀਨੀਅਰ ਕੌਂਸਲਰ ਤੇ ਬਠਿੰਡਾ ਸ਼ਹਿਰੀ ਬਲਾਕ ਦੋ ਦੇ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਤਾਂ ਮੇਅਰ ਦੀ ਕਾਂਗਰਸ ਨਾਲ ਰਿਸ਼ਤਾ ਤੇ ਵੀ ਸਵਾਲ ਉਠਾ ਦਿੱਤੇ। ਮੇਅਰ ਤੋਂ ਅਸਤੀਫਾ ਮੰਗਣ ਵਾਲਿਆਂ ਦੀ ਲਿਸਟ ਵਿਚ ਬਲਾਕ ਇੱਕ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਤੋਂ ਲਾਵਾ ਸੀਨੀਅਰ ਕਾਂਗਰਸੀ ਕੌਂਸਲਰ ਸੰਤੋਸ ਮਹੰਤ ਸਹਿਤ ਅੱਧੀ ਦਰਜਨ ਕੌਂਸਲਰਾਂ ਸਾਮਲ ਰਹੇ। ਹਾਲਾਂਕਿ ਮੀਟਿੰਗ ਦੌਰਾਨ ਮੇਅਰ ਰਮਨ ਗੋਇਲ ਤੇ ਹੋ ਰਹੇ ਚਾਰ ਚੁਫੇਰਿਓਂ ਸਿਆਸੀ ਹਮਲਿਆਂ ਦੌਰਾਨ ਉਸ ਦਾ ਬਚਾਓ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਕਰਦੇ ਨਜਰ ਆਏ ਜਿਨ੍ਹਾਂ ਦਾ ਵੀ ਅਕਾਲੀ ਪਿਛੋਕੜ ਹੋਣ ਕਾਰਨ ਟਕਸਾਲੀ ਕਾਂਗਰਸੀਆਂ ਵੱਲੋਂ ਅੰਦਰਖਾਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਦੇ ਮੁੱਦੇ ਨੂੰ ਲੈ ਕੇ ਵੀ ਕੌਂਸਲਰਾਂ ਨੇ ਹੰਗਾਮਾ ਕੀਤਾ।
ਉੱਧਰ ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਰਮਨ ਗੋਇਲ ਨੇ ਦਾਅਵਾ ਕੀਤਾ ਕਿ ਕੁਝ ਕੌਂਸਲਰਾਂ ਨੇ ਜਾਣ ਬੁੱਝ ਕੇ ਮੀਟਿੰਗ ਦੌਰਾਨ ਮੁੱਦੇ ਨੂੰ ਉਛਾਲਣ ਦੀ ਕੋਸਿਸ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਕਿਸੇ ਕੌਂਸਲਰ ਨਾਲ ਵਿਤਕਰੇਬਾਜੀ ਨਹੀਂ ਕੀਤੀ ਜਾ ਰਹੀ ਤੇ ਜੇਕਰ ਉਨ੍ਹਾਂ ਦਾ ਪਤੀ ਨਾਲ ਦਫ਼ਤਰ ਬੈਠ ਜਾਂਦਾ ਹੈ ਤਾਂ ਕੋਈ ਗਲਤ ਗੱਲ ਨਹੀਂ।

Related posts

ਭਾਰਤ ਜੋੜੋ ਯਾਤਰਾ ਸਬੰਧੀ ਯੂਥ ਕਾਂਗਰਸੀ ਆਗੂਆਂ ਨੇ ਮੀਟਿੰਗ ਕਰਕੇ ਲਗਾਈਆਂ ਡਿਊਟੀਆਂ

punjabusernewssite

ਤੇਲ ਦੀ ਕਿਲਤ:ਜ਼ਿਲ੍ਹਾ ਪ੍ਰਸਾਸ਼ਨ ਨੇ ਬਦਲਵੇਂ ਅਗਾਂਊ ਪ੍ਰਬੰਧਾਂ ਦੇ ਮੱਦੇਨਜ਼ਰ ਕੀਤੀ ਮੀਟਿੰਗ

punjabusernewssite

ਲਾਈਨੋਪਾਰ ਇਲਾਕੇ ’ਚ ਸਟੇਡੀਅਮ ਦੀ ਮੰਗ ਨੂੰ ਲੈ ਕੇ ਭਾਜਪਾ ਉਮੀਦਵਾਰ ਨੂੰ ਦਿੱਤਾ ਮੰਗ ਪੱਤਰ

punjabusernewssite