’ਵਰਸਿਟੀ ਦੇ 6 ਖਿਡਾਰੀ ਵਿਖਾਉਣਗੇ ਦਮ-ਖ਼ਮ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਦਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਕਈ ਖਿਡਾਰੀਆਂ ਨੇ ਹੋਣ ਵਾਲੀਆਂ ਏਸ਼ੀਆਈ ਅਤੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਖਿਡਾਰੀਆਂ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਦੱਸਿਆ ਕਿ ਇਸ ਵਾਰ ’ਵਰਸਿਟੀ ਦੇ 6 ਖਿਡਾਰੀਆਂ ਦੀ ਚੋਣ ਪਰੋ. ਲੀਗ 2023 ਲਈ ਹੋਈ ਹੈ। ਉਨ੍ਹਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਸਿਟੀ ਦੇ ਖਿਡਾਰੀ ਸੁਮਿਤ ਨੂੰ ਯੂ.ਪੀ. ਯੌਧਾ ਨੇ 70 ਲੱਖ, ਰਿੰਕੂ ਸ਼ਰਮਾ ਨੂੰ ਯੂ ਮੁੰਬਾ ਨੇ 50 ਲੱਖ, ਹਿਮਾਂਸ਼ੂ ਨੂੰ ਤਾਮਿਲ ਥਲਾਇਵਾ ਨੇ 15 ਲੱਖ, ਮਨਜੀਤ ਸ਼ਰਮਾ ਨੂੰ ਦਿੱਲੀ ਦਬੰਗ ਨੇ 8,72000, ਆਸ਼ਿਸ਼ ਨਰਵਾਲ ਨੂੰ ਦਬੰਗ ਦਿੱਲ੍ਹੀ ਨੇ 8,72,000 ਅਤੇ ਹਿਮਾਂਸ਼ੂ ਨੂੰ ਤਾਮਿਲ ਥਲਾਇਵਾ 8,72000 ਦੀ ਬੋਲੀ ਲਗਾ ਕੇ ਟੀਮ ਵਿੱਚ ਥਾਂ ਦਿੱਤੀ ਹੈ। ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਸਦਕਾ ਖਿਡਾਰੀਆਂ ਦਾ ਖੇਡ ਪੱਧਰ ਦਿਨ-ਬ-ਦਿਨ ਉਚਾਈ ਵੱਲ ਜਾ ਰਿਹਾ ਹੈ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਭਵਿੱਖ ਵਿੱਚ ਇਹ ਖਿਡਾਰੀ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਅਤੇ ’ਵਰਸਿਟੀ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਚੰਗੇ ਖਿਡਾਰੀ ਲਈ ਸ਼ੋਹਰਤ ਅਤੇ ਪੈਸਾ ਹਾਸਿਲ ਕਰਨਾ ਕੋਈ ਮੁਸ਼ਕਿਲ ਨਹੀਂ ਹੈ, ਜੇਕਰ ਖਿਡਾਰੀ ਇਮਾਨਦਾਰੀ ਨਾਲ ਨਿਰੰਤਰ ਅਭਿਆਸ ਅਤੇ ਕੋਚਿੰਗ ਜਾਰੀ ਰੱਖਣ।
Share the post "ਇੰਡੀਆ ਪਰੋ. ਕਬੱਡੀ ਲੀਗ-2023 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਰਦਾਰੀ"