ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਪੰਜਾਬੀ ਯੂਨਿਵਰਸਿਟੀ ਕਾਲਜ ਘੁੱਦਾ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਅੱਜ ਚੌਥੇ ਦਿਨ ਪ੍ਰੋਗਰਾਮ ਅਫਸਰ ਪ੍ਰੋ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੰਚਾਇਤ ਦੇ ਸਹਿਯੋਗ ਨਾਲ ਵਲੰਟੀਅਰਜ ਨੇ ਪਿੰਡ ਦੀ ਸਾਫ-ਸਫਾਈ ਕਰਕੇ ਸੋਹਣਾ ਬਣਾਉਣ ਵਿੱਚ ਯੋਗਦਾਨ ਪਾਇਆ। ਇਸ ਮੌਕੇ ਕਾਲਜ਼ ਦੇ ਪਿ੍ਰੰਸੀਪਲ ਡਾ ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸਾ ਨਿਰਦੇਸ਼ਾਂ ਮੁਤਾਬਿਕ ਪਹਿਲੀ ਵਾਰ ਪੂਰੀ ਤਰ੍ਹਾਂ ਘੁੱਦਾ ਪਿੰਡ ਨੂੰ ਸਮਰਪਿਤ ਇਹ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਘੁੱਦਾ ਪਿੰਡ ਨੂੰ ਜਿੱਥੇ ਸਾਫ ਸੁਥਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਉੱਥੇ ਪਿੰਡ ਘੁੱਦਾ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਵਲੰਟੀਅਰਜ ਨੂੰ ਖਾਣਾ ਵੀ ਮੁਹਾਈਆ ਕਰਵਾ ਰਹੇ ਹਨ। ਇਸ ਸਮੇਂ ਪਿੰਡ ਦੇ ਸਰਪੰਚ ਸ੍ਰੀਮਤੀ ਸੀਮਾ ਰਾਣੀ ਤੇ ਸਮੂਹ ਪੰਚਾਇਤ ਨੇ ਐੱਨ.ਐੱਸ.ਐੱਸ ਟੀਮ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਸਮੇਂ ਸ੍ਰੀ ਅਮਰਿੰਦਰ ਸਿੰਘ, ਪ੍ਰੋ ਹਰਦੀਪ ਸਿੰਘ, ਪ੍ਰੋ ਸਰਮੁਖ ਸਿੰਘ, ਪ੍ਰੋ ਇੰਦੂ,ਪ੍ਰੋ ਅਮਨਦੀਪ ਕੌਰ, ਸ੍ਰੀ ਨਵਦੀਪ ਸਿੰਘ, ਪ੍ਰੋ ਜਸਵਿੰਦਰ ਕੌਰ, ਪ੍ਰੋ ਬਲਵਿੰਦਰ ਸਿੰਘ, ਸ੍ਰੀ ਗੁਰਬਖਸ਼ੀਸ ਸਿੰਘ, ਸ੍ਰੀ ਕੁਲਦੀਪ ਸਿੰਘ ਮੈਂਬਰ, ਸ੍ਰੀ ਨਰਿੰਦਰ ਸਿੰਘ ਪ੍ਰੇਮੀ ਪ੍ਰੇਮੀ, ਦਾਰਾ ਸਿੰਘ ਮੈਂਬਰ ਅਤੇ ਸਮੂਹ ਨਗਰ ਨਿਵਾਸੀਆਂ ਤੇ ਸਾਰੇ ਵਲੰਟੀਅਰਜ ਹਾਜਰ ਰਹੇ।
Share the post "ਐੱਨ.ਐੱਸ.ਐੱਸ ਕੈਂਪ ਦੇ ਵਲੰਟੀਅਰਜ ਵਲੋਂ ਪਿੰਡ ਘੁੱਦਾ ਦੀ ਫਿਰਨੀ ਤੇ ਗਲੀਆਂ ਦੀ ਸਫਾਈ"