ਸੁਖਜਿੰਦਰ ਮਾਨ
ਬਠਿੰਡਾ, 30 ਮਈ: ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ਼ ਦੇ ਅਹਾਤੇ ਵਿੱਚ 16ਵਾਂ ਰਾਸਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਵੱਖ-ਵੱਖ ਵਿਸਿਆਂ ਦੇ 56 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਪ੍ਰੋ: ਸਾਧੂ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ, ਫਰੀਦਕੋਟ ਹਲਕੇ) ਸਨ। ਪੈਨਲ ਦੇ ਹੋਰ ਜੱਜਾਂ ਵਿੱਚ ਗਰੁੱਪ ਕੋਆਰਡੀਨੇਟਰ- ਡਾ. ਸਾਲਿਨੀ ਸਰਮਾ (ਮਾਰਕੰਡ ਯੂਨੀਵਰਸਿਟੀ, ਹਰਿਆਣਾ) ਅਤੇ ਉੱਘੇ ਅਕਾਦਮੀਸੀਅਨ ਡਾ. ਸੁਰਜੀਤ ਸਿੰਘ (ਪਿ੍ਰੰਸੀਪਲ, ਰਜਿੰਦਰਾ ਕਾਲਜ, ਬਠਿੰਡਾ) ਸਨ। ਐਡਵੋਕੇਟ ਸੰਜੇ ਗੋਇਲ ਪ੍ਰਧਾਨ ਐਸ.ਐਸ.ਡੀ ਗਰੁੱਪ ਆਫ ਕਾਲਜਿਜ ਬਠਿੰਡਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਪਿ੍ਰੰਸੀਪਲ ਡਾ: ਨੀਰੂ ਗਰਗ ਨੇ ਹਾਜਰੀਨ ਨਾਲ ਜਿਊਰੀ ਦੀ ਜਾਣ-ਪਛਾਣ ਕਰਵਾਈ। ਵੱਖ-ਵੱਖ ਮੌਜੂਦਾ ਮੁੱਦਿਆਂ ਜਿਵੇਂ ਕਿ ਹੰਗਰ ਇੰਡੈਕਸ, ਵਿਦਿਆਰਥੀਆਂ ਦਾ ਵਿਦੇਸਾਂ ਨੂੰ ਜਾਣਾ, ਗਲੋਬਲ ਰਿਸਵਤਖੋਰੀ ਸੂਚਕਾਂਕ, ਬਾਲ ਮਜਦੂਰੀ, ਕੋਵਿਡ ਮੌਤਾਂ ਦੇ ਮੁਆਵਜੇ ਨੂੰ ਮੁਕਾਬਲੇ ਵਿੱਚ ਸਾਮਲ ਕੀਤਾ ਗਿਆ। ਸਰਵੋਤਮ ਪ੍ਰਦਰਸਨ ਕਰਨ ਵਾਲੀਆਂ ਛੇ ਕਲਾਕਾਰਾਂ ਇਸਿਕਾ ਸਿੰਗਲਾ, ਦਿਵਿਆ ਸਰਮਾ, ਸਰੂਤੀ ਸਿੰਗਲਾ, ਅਦਿਤੀ ਸਿੰਗਲਾ, ਆਰਤੀ ਪਾਲ ਅਤੇ ਮਨਵੀਨ ਕੌਰ ਮੱਕੜ ਨੂੰ ਸਰਟੀਫਿਕੇਟ ਦਿੱਤੇ ਗਏ। ਜਿਊਰੀ ਮੈਂਬਰਾਂ ਨੇ ਇਸ ਸਮਾਗਮ ਦੀ ਸਲਾਘਾ ਕੀਤੀ ਅਤੇ ਰਾਏ ਦਿੱਤੀ ਕਿ ਇਹ 100% ਸੰਪੂਰਨ, ਕਿਸੇ ਵੀ ਤਰੁੱਟੀ ਤੋਂ ਮੁਕਤ ਸੀ। ਪ੍ਰਬੰਧਕਾਂ ਨੇ ਜੱਜਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਪ੍ਰੋਗਰਾਮ ਦੀ ਸਮਾਪਤੀ ਰਾਸਟਰੀ ਗੀਤ ਨਾਲ ਕੀਤੀ ਗਈ। ਇਸ ਮੌਕੇ ਸੰਜੇ ਗੋਇਲ ਪ੍ਰਧਾਨ ਐਸ.ਐਸ.ਡੀ ਗਰੁੱਪ ਆਫ ਕਾਲਜਿਜ, ਪਰਮੋਦ ਮਹੇਸਵਰੀ ਮੀਤ ਪ੍ਰਧਾਨ, ਚੰਦਰ ਸੇਖਰ ਮਿੱਤਲ ਜਨਰਲ ਸਕੱਤਰ, ਸਤੀਸ ਅਰੋੜਾ ਸਕੱਤਰ ਐਸ.ਐਸ.ਡੀ ਗਰਲਜ ਕਾਲਜ ਆਫ ਐਜੂਕੇਸਨ ਅਤੇ ਵਿਕਾਸ ਗਰਗ ਸਕੱਤਰ ਨੇ ਮੈਡਮ ਪਿ੍ਰੰਸੀਪਲ ਡਾ. ਨੀਰੂ ਗਰਗ ਨੂੰ ਪ੍ਰੋਗਰਾਮ ਦੇ ਸਫਲਤਾਪੂਰਵਕ ਸੰਪੰਨ ਹੋਣ ਲਈ ਵਧਾਈ ਦਿੱਤੀ।
Share the post "ਐੱਸ.ਐੱਸ.ਡੀ. ਗਰਲਜ਼ ਕਾਲਜ ਵਿੱਚ 16ਵਾਂ ਰਾਸਟਰੀ ਯੁਵਾ ਸੰਸਦੀ ਮੁਕਾਬਲਾ ਕਰਵਾਇਆ"