ਤਲਵੰਡੀ ਸਾਬੋ, 27 ਅਕਤੂਬਰ: ਪੁਰਾਣੇ ਵਿਦਿਆਰਥੀਆਂ ਨੂੰ ਮਾਣ ਸਤਿਕਾਰ ਦੇਣ, ਅਭੁੱਲ ਯਾਦਾਂ ਸਾਂਝੀਆਂ ਕਰਨ ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉਪ ਕੁਲਪਤੀਪ੍ਰੋ. (ਡਾ.) ਐਸ. ਕੇ. ਬਾਵਾ ਦੇ ਮਾਰਗ ਦਰਸ਼ਨ ਹੇਠ “ਅਲੂਮਨੀ ਮੀਟ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਾਮਵਰ ਉਦਯੋਗਪਤੀ ਤੇ ਬਠਿੰਡਾ ਚੈਂਬਰ ਆੱਫ ਕਾਮਰਸ ਦੇ ਸਲਾਹਕਾਰ ਤੇ ਬੁਲਾਰੇ ਅਵਨੀਸ਼ ਖ਼ੋਸਲਾ ਨੇ ਮੁੱਖ ਮਹਿਮਾਨ, ਪਰੋ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਲਿਖੀ ਚਿੱਠੀ, ਮੋਹਾਲੀ ਵਿਧਾਇਕ ‘ਤੇ ਕਾਰਵਾਈ ਦੀ ਕੀਤੀ ਮੰਗ
ਇਸ ਮੌਕੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਯੂਨੀਵਰਸਿਟੀ ਦੇ ਲਗਭਗ 300 ਪੁਰਾਣੇ ਵਿਦਿਆਰਥੀਆਂ , ਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਡੀਨ, ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਿਰ ਹੋਏ। ਵਿਸ਼ੇਸ਼ ਮਹਿਮਾਨ ਡਾ. ਔਲਖ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਗੱਲ ਕਰਦਿਆ ਸਭਨਾਂ ਨੂੰ ਇੱਕ-ਦੂਜੇ ਦਾ ਸਹਿਯੋਗ ਕਰਨ, ਵੱਡਿਆਂ ਦਾ ਸਤਿਕਾਰ ਤੇ ਮਾਂ-ਬਾਪ ਦੀ ਸੇਵਾ ਕਰਨ ਲਈ ਪ੍ਰੇਰਿਆ।
ਅਕਾਲੀ ਆਗੂ ਬੰਟੀ ਰੋਮਾਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਾਇਕ ਕੰਵਰ ਗਰੇਵਾਲ ਦਾ ਆਇਆ ਬਿਆਨ
ਜਨਰਲ ਸਕੱਤਰ ਜੀ.ਕੇ.ਯੂ ਅਲੂਮਨੀ ਸੁਸਾਇਟੀ (ਡਾ.) ਵਿਕਾਸ ਗੁਪਤਾ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਅਲੂਮਨੀ ਮੀਟ ਨਾਲ ਵਿਦਿਆਰਥੀਆਂ ਦੇ ਰਿਸ਼ਤੇ ਮਜ਼ਬੂਤ ਅਤੇ ਵਿਸ਼ਵਾਸਯੋਗ ਹੁੰਦੇ ਹਨ। ਉਹਨਾਂ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਕਿਹਾ ਕਿ ਅਲੂਮਨੀ ਮੀਟ ਰਿਸ਼ਤਿਆਂ ਦੀ ਲੜੀ ਮਜ਼ਬੂਤ ਕਰਨ, ਪਿਆਰ-ਮੁਹੱਬਤ ਤੋਂ ਇਲਾਵਾ ਇੱਕ-ਦੂਜੇ ਦੀ ਤਰੱਕੀ ਲਈ ਖੂਬਸੂਰਤ ਮੰਚ ਦਾ ਕੰਮ ਕਰੇਗੀ। ਵਰਸਿਟੀ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਸਮਿ੍ਰਤੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ।
Share the post "“ਕਰ ਹਰ ਮੈਦਾਨ ਫਤਿਹ” ਦੇ ਪ੍ਰਣ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੀ “ਅਲੂਮਨੀ ਮੀਟ” ਹੋਈ ਸਮਾਪਤ"