ਸ੍ਰੀ ਅੰਮ੍ਰਿਤਸਰ ਸਾਹਿਬ,9 ਨਵੰਬਰ: ਬੀਤੀ ਰਾਤ ਜਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿਖੇ ਇੱਕ ਕਲਯੁਗੀ ਪੁੱਤ ਵੱਲੋਂ ਆਪਣੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਫੈਲ ਗਈ ਅਤੇ ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ਉਪਰ ਪੁੱਜੀ। ਜਿਸ ਤੋਂ ਬਾਅਦ ਸ਼ਰਾਬ ਨਾਲ ਰੱਜੇ ਹੋਏ ਇਸ ਕਲਯੁਗੀ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਥਿਤ ਦੋਸ਼ੀ ਦੀ ਪਹਿਚਾਣ ਪਿਰਤਪਾਲ ਸਿੰਘ ਦੇ ਤੌਰ ‘ਤੇ ਹੋਈ ਹੈ।
ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਸੂਚਨਾ ਅਨੁਸਾਰ ਪਿੰਡ ਵਿੱਚ ਹੀ ਇੱਕ ਵਿਆਹ ਦਾ ਪ੍ਰੋਗਰਾਮ ਸੀ, ਜਿੱਥੇ ਪਿਰਤਪਾਲ ਸਿੰਘ ਵੀ ਗਿਆ ਹੋਇਆ ਸੀ ਅਤੇ ਜਦ ਉਹ ਘਰ ਆਇਆ ਤਾਂ ਉਹ ਕਾਫੀ ਸ਼ਰਾਬ ਨਾਲ ਰੱਜਿਆ ਹੋਇਆ ਸੀ। ਘਰ ਆਉਣ ਤੋਂ ਕੁਝ ਸਮਾਂ ਬਾਅਦ ਹੀ ਪਿਰਤਪਾਲ ਸਿੰਘ ਮੁੜ ਵਿਆਹ ਦੇ ਵਿੱਚ ਜਾਣ ਦੀ ਜ਼ਿੱਦ ਕਰਨ ਲੱਗਾ ਪ੍ਰੰਤੂ ਉਸਦੇ ਮਾਪੇ ਉਸ ਨੂੰ ਰੋਕ ਰਹੇ ਸਨ ਕਿਉਂਕਿ ਉਸ ਦੀ ਸ਼ਰਾਬ ਜਿਆਦਾ ਪੀਤੀ ਹੋਈ ਸੀ ਅਤੇ ਉਹ ਕਾਫੀ ਗੁੱਸੇ ਖੋਰ ਸੁਭਾਅ ਦਾ ਦੱਸਿਆ ਜਾਂਦਾ ਹੈ।
72 ਕਿਸਾਨ ਭੇਜੇ ਜੇਲ੍ਹ, ਜ਼ਿਲ੍ਹਾ ਪ੍ਰਧਾਨ ਬੈਠਾ ਮਰਨ ਵਰਤ ‘ਤੇ, ਮੀਟਿੰਗਾਂ ਦਾ ਸਿਲਸਿਲਾ ਜਾਰੀ
ਮਾਪਿਆਂ ਵੱਲੋਂ ਵਾਰ-ਵਾਰ ਰੋਕਣ ‘ਤੇ ਗੁੱਸੇ ਵਿੱਚ ਆਏ ਪ੍ਰਿਤਪਾਲ ਸਿੰਘ ਨੇ ਘਰ ਵਿੱਚ ਪਏ ਸਰੀਏ ਨਾਲ ਆਪਣੇ ਬਾਪ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੂੰ ਰੋਕਣ ਲਈ ਉਸਦੀ ਮਾਂ ਅੱਗੇ ਆਈ ਅਤੇ ਉਸ ਉੱਪਰ ਵੀ ਇਸ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਪਿੰਡ ਦੇ ਲੋਕਾਂ ਮੁਤਾਬਕ ਦੋਸ਼ੀ ਪੁੱਤ ਨੇ ਸ਼ਰਾਬ ਦੇ ਨਸ਼ੇ ਵਿੱਚ ਅੰਨੇ ਵਾਹ ਆਪਣੇ ਮਾਂ ਪਿਓ ਉੱਪਰ ਸਰੀਏ ਨਾਲ ਵਾਰ ਕੀਤੇ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।