2 Views
ਸੁਖਜਿੰਦਰ ਮਾਨ
- ਬਠਿੰਡਾ,20 ਨਵੰਬਰ: ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿਖੇ ਚੱਲੇ ਸੰਘਰਸ਼ ਦੌਰਾਨ ਮਹੱਤਵਪੂਨ ਯੋਗਦਾਨ ਪਾਉਣ ਵਾਲੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੂੰ ਅੱਜ ਉਸ ਦੇ ਪਿੰਡ ਵਿੱਚ ਪੱਗ ਨਾਲ ਸਨਮਾਨਤ ਕੀਤਾ ਗਿਆ। ਇਸ ਸੰਬੰਧ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਨੀ ਨੇ ਕਿਹਾ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਭੁੱਚੋ ਖੁਰਦ ਆਗੂ ਗੁਰਮੀਤ ਕੌਰ ਸੰਧੂ ਨੇ ਦੱਸਿਆ ਕਿ ਬੀਬੀਆਂ ਨੇ ਇਸ ਮੌਰਚੇ ਵਿੱਚ ਵੱਡਾ ਯੋਗਦਾਨ ਪਾਇਆ। ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਨੇ ਇਸ ਘੋਲ ਨੂੰ ਇਤਿਹਾਸਕ ਜਿੱਤ ਕਰਾਰ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਮਨਜੀਤ ਕੌਰ ਭਾਊ ਨੇ ਦੱਸਿਆ ਕਿ ਕਿਸਾਨ ਘੋਲ ਦੇ ਮੋਹਰੀ ਸਫਾਂ ਵਿਚ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਵਾਲਾ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਅਮਰਜੀਤ ਹਨੀ ਨੂੰ ਬਲਵੀਰ ਸਿੰਘ ਭਾਊ ਦੇ ਸਮੁੱਚੇ ਪਰਿਵਾਰ ਵੱਲੋਂ ਪੱਗ ਦੇ ਕੇ ਸਨਮਾਨਤ ਕੀਤਾ ।ਇਸ ਮੌਕੇ ਕਿਸਾਨ ਮੋਰਚੇ ਦੀ ਜਿੱਤ ਦੀ ਖ਼ੁਸ਼ੀ ਦੇ ਵਿਚ ਬੀਬੀਆਂ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ।ਮੀਟਿੰਗ ਵਿੱਚ ਸ਼ਾਮਲ ਔਰਤਾਂ ਸੁਖਜਿੰਦਰ ਕੌਰ ਬਿੰਦਰ ਕੌਰ ਕੁਲਦੀਪ ਕੌਰ ਭਾਊ ਸੁਸ਼ਮਾ ਸ਼ਰਮਾ ਕਰਮਜੀਤ ਕੌਰ ਸੁਖਜਿੰਦਰ ਕੌਰ ਜੁਗਨੀ ਕੌਰ ਸੱਗੂ ਬਲਵਿੰਦਰ ਕੌਰ ਭੁੱਲਰ ਕਰਮਜੀਤ ਕੌਰ ਭੁੱਲਰ ਬਲਵੀਰ ਸਿੰਘ ਭਾਊ ਪ੍ਰਵੀਨ ਬੇਗ਼ਮ ਸਭਮਨ ਬੇਗਮ ਸ਼ਿੰਦਰ ਕੌਰ ਸੰਧੂ ਗੁਰਮੀਤ ਕੌਰ ਰਾਣੀ ਆਦਿ ਹਾਜਰ ਸਨ।