ਸੁਖਜਿੰਦਰ ਮਾਨ
ਬਠਿੰਡਾ, 3 ਮਾਰਚ:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿਖੇ ਬਲਦੇਵ ਸਿੰਘ ਸੰਦੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਿਸਾਨੀ ਏਜੰਡਿਆਂ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ 8 ਮਾਰਚ ਨੂੰ ਮਾਈਸਰਖਾਨਾ ਵਿਖੇ ਮਨਾਏ ਜਾ ਰਹੇ ਮਹਿਲਾ ਦਿਵਸ ਮਨਾਉਣ ਸਬੰਧੀ ਬਲਾਕਾਂ ਦੀਆਂ ਮੀਟਿੰਗਾਂ ਜਿਵੇਂ ਕਿ 4 ਮਾਰਚ ਨੂੰ ਮੌੜ ਬਲਾਕ ਦੀ ਮੀਟਿੰਗ, 5 ਮਾਰਚ ਨੂੰ ਰਾਮਪੁਰਾ ਫੂਲ ਨਥਾਣਾ, ਭਗਤਾ ਬਲਾਕ ਦੀ, 6 ਮਾਰਚ ਨੂੰ ਬਠਿੰਡਾ ਵਨ, ਬਠਿੰਡਾ ਟੂ, ਸੰਗਤ ਅਤੇ ਤਲਵੰਡੀ ਸਾਬੋ ਆਦਿ ਮੀਟਿੰਗਾਂ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸੇ ਤਰ੍ਹਾਂ ਇੱਕ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਅਲੀ ਡਿਗਰੀਆਂ ਦੇ ਸਬੰਧ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਧਰਨੇ ਤੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਦਾ ਕੋਈ ਠੋਸ ਹੱਲ ਨਾ ਨਿਕਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿੰਦਾ ਕੀਤੀ ਗਈ। ਇਸ ਮੌਕੇ ਚਿਤਾਵਨੀ ਦਿੰਦਿਆ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 14 ਮਾਰਚ ਤੋਂ ਪਹਿਲਾਂ ਕੋਈ ਠੋਸ ਹੱਲ ਨਾ ਕੱਢਿਆ ਤਾਂ 14 ਮਾਰਚ ਨੂੰ ਜਥੇਬੰਦੀ ਨੂੰ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ । ਆਗੂਆਂ ਨੇ ਦੱਸਿਆ ਕਿ 7 ਮਾਰਚ ਨੂੰ ਦਿੱਲੀ ਦੇ ਗਾਂਧੀ ਚੀਫ਼ ਫਾਉਂਡੇਸ਼ਨ ਵਿਖੇ ਬੁੱਧੀਜੀਵੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਦੀ ਕਨਵੈਨਸ਼ਨ ਹੋ ਰਹੀ ਹੈ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨਾ ਲਾਗੂ ਕਰਨਾ ਤੇ ਵਿਚਾਰਾਂ ਹੋਣਗੀਆਂ। ਆਗੂਆਂ ਨੇ ਅੱਗੇ ਬੋਲਦਿਆਂ ਦੱਸਿਆ ਕਿ ਸਰਕਾਰ ਅਤੇ ਪੀ ਐਸ ਪੀ ਸੀ ਐਲ ਵੱਲੋਂ ਲੁਕਵੇਂ ਏਜੰਡੇ ਤਹਿਤ ਬਿਜਲੀ ਬੋਰਡ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਤੀ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ ਵਿਚ ਜੋ ਚਿੱਪ ਵਾਲੇ ਮੀਟਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਥੇਬੰਦੀ ਵਲੋਂ ਇਸਦਾ ਸਖ਼ਤ ਵਿਰੋਧ ਕਰਨ ਦਾ ਵੀ ਐਲਾਨ ਕੀਤਾ ਗਿਆ। ਮੀਟਿੰਗ ਵਿਚ ਰੇਸ਼ ਸਿੰਘ ਯਾਤਰੀ, ਮੁਖਤਿਆਰ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁੱਬੇ ਗੁਰਮੇਲ ਸਿੰਘ ਲਹਿਰਾ ਕਲਵੰਤ ਸਿੰਘ ਨੇਹੀਆਂਵਾਲਾ ਅੰਗਰੇਜ ਸਿੰਘ ਕਲਿਆਣ ਜਵਾਹਰ ਸਿੰਘ ਕਲਿਆਣ ਪਰਮਿੰਦਰ ਸਿੰਘ ਗਹਿਰੀ ਜਗਦੇਵ ਸਿੰਘ ਮਹਿਤਾ ਲਖਵੀਰ ਸਿੰਘ ਖੋਖਰ ਜਸਵੀਰ ਸਿੰਘ ਨੰਦਗੜ ਗੁਰਸੇਵਕ ਸਿੰਘ ਮਾਨਸਾਹੀਆ ਜਗਦੀਸ ਸਿੰਘ ਸਿਰੀਏਵਾਲਾ ਆਦਿ ਆਗੂ ਹਾਜ਼ਰ ਸਨ।
ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਹੋਈਆਂ ਅਹਿਮ ਵਿਚਾਰਾਂ
12 Views