ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਕਿ੍ਰਸ਼ਚਿਨ ਭਾਈਚਾਰੇ ਵੱਲੋਂ ਕਅੱਜ ਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿ੍ਰਸ਼ਮਿਸ ਦੀ ਵਧਾਈ ਦਿੱਤੀ। ਜੋਗਾਨੰਦ, ਰੋਡ ਠੰਡੀ ਸੜਕ, ਥਰਮਲ ਕੱਚੀ ਕਲੋਨੀ ਅਤੇ ਪ੍ਰਤਾਪ ਨਗਰ ਵਿਚ ਕਿ੍ਰਸ਼ਚਿਨ ਭਾਈਚਾਰੇ ਵੱਲੋਂ ਕਿ੍ਰਸਮਸ ਦੇ ਸਬੰਧ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦਿਆਂ ਸ: ਬਾਦਲ ਨੇ ਕਿਹਾ ਕਿ ਸਰਕਾਰ ਕਿ੍ਰਸ਼ਚਿਨ ਭਾਈਚਾਰੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਿਸੇਸ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਿ੍ਰਸ਼ਮਿਸ ਮੌਕੇ ਉਨ੍ਹਾਂ ਭਾਈਚਾਰੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਆਧੁਨਿਕ ਕਿ੍ਰਸ਼ਚਿਨ ਭਵਨ ਅਤੇ ਕਬਰਸਤਾਨ ਲਈ ਜਗ੍ਹਾ ਦਿੱਤੀ ਜਾਵੇਗੀ, ਹੁਣ ਉਨ੍ਹਾਂ ਆਪਣਾ ਇਹ ਵਾਅਦਾ ਪੂਰਾ ਕਰਦਿਆਂ ਦੋ ਕਰੋੜ ਦੀ ਲਾਗਤ ਨਾਲ 1.5 ਏਕੜ ਵਿੱਚ ਸ਼ਾਨਦਾਰ ਕਿ੍ਰਸ਼ਚਿਨ ਭਵਨ ਬਣਾਇਆ ਗਿਆ ਹੈ ਅਤੇ ਕਬਰਸਤਾਨ ਲਈ ਵਿੱਚ ਜਗਾ ਕਿ੍ਰਸ਼ਚਿਨ ਭਾਈਚਾਰੇ ਨੂੰ ਦੇ ਦਿੱਤੀ ਗਈ ਹੈ।ਸ. ਬਾਦਲ ਨੇ ਕਿਹਾ ਕਿ ਜਿਥੇ ਸ਼ਹਿਰ ਵਿਚ ਸਾਡੇ ਗੁਰੂਆਂ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਚ ਇਕ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਉਥੇ ਹੀ ਜਨਮ ਅਸ਼ਟਮੀ ਨੂੰ ਵੀ ਧੂਮਧਾਮ ਨਾਲ ਮਨਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਕਿ੍ਰਸ਼ਚਿਨ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਭਾਈਚਾਰੇ ਦੇ ਨਾਲ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਰਾਜਨ ਗਰਗ, ਮੇਅਰ ਅਸੋਕ ਪ੍ਰਧਾਨ ਆਦਿ ਹਾਜ਼ਰ ਸਨ।
Share the post "ਕਿ੍ਰਸ਼ਚਿਨ ਭਾਈਚਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਕੇ ਵਿੱਤ ਮੰਤਰੀ ਨੇ ਕਿ੍ਰਸਮਿਸ ਦੀ ਦਿੱਤੀ ਵਧਾਈ"