ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਤਿੰਨ ਰੋਜ਼ਾਂ ਦੌਰੇ ‘ਤੇ ਬਠਿੰਡਾ ਪਹੁੰਚੇ ਕਂੇਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਖਿਲ ਭਾਰਤੀਆ ਸਵਰਨਕਾਰ ਸੰਘ ਰਜਿ.3545 ਦਾ ਇੱਕ ਵਫ਼ਦ ਇਸਦੇ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਵਪਾਰ ਮੰਡਲ ਦੇ ਕੌਮੀ ਉਪ ਅਮਿਤ ਕਪੂਰ ਦੀ ਅਗਵਾਈ ਵਿੱਚ ਜਵੈਲਰ ਅਤੇ ਵਪਾਰੀਆਂ ਦਾ ਡੈਪੂਟੇਸ਼ਨ ਮਿਲਿਆ। ਸ੍ਰੀ ਪੁਰੀ ਨੂੰ ਮੈਮੋਰਡੰਮ ਦੇ ਕੇ ਮੰਗ ਕੀਤੀ ਗਈ ਕਿ 30 ਜੂਨ 2022 ਨੂੰ ਸੋਨੇ ਦੇ ਆਯਾਤ ਤੇ 7.50 ਫੀਸਦੀ ਤੋਂ ਵਧਾ ਕੇ 12.50 ਫੀਸਦੀ ਕੀਤੀ ਗਈ ਹੈ। ਇਸ ਦੇ ਨਾਲ ਹੀ 2.5 ਫੀਸਦੀ ਐਗਰੀਕਲਚਰ ਅਤੇ 0.75 ਫੀਸਦੀ ਸ਼ੋਸਲ ਵੈਲਵੇਅਰ ਸਰਚਾਰਜ ਲਗਾਏ ਗਏ ਹਨ। ਸੋਨੇ ਤੇ ਪਹਿਲਾਂ ਹੀ 1 ਫੀਸਦੀ ਵੈਟ ਤੋਂ ਵਧਾ ਕੇ 3 ਫੀਸਦੀ ਜੀ.ਐਸ.ਟੀ. ਲਗਾਇਆ ਹੋਇਆ ਹੈ। ਸੋਨੇ ਦੇ ਆਯਾਤ ਤੇ ਹੁਣ 18.75 ਫੀਸਦੀ ਟੈਕਸ ਅਦਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਸੋਨੇ ਦਾ ਆਯਾਤ ਘੱਟ ਹੋਵੇਗਾ, ਸੋਨੇ ਦੇ ਜੇਵਰ ਘੱਟ ਬਨਣਗੇ, ਲੱਖਾਂ ਕਾਰੀਗਰਾਂ ਦਾ ਰੋਜਗਾਰ ਘਟੇਗਾ। ਸੋਨੇ ਦੇ ਰੇਟ ਵਿੱਚ ਮਹਿੰਗਾਈ ਹੋਣ ਕਾਰਨ ਦੇਸ਼ ਦਾ ਹਰ ਨਾਗਰਿਕ ਪ੍ਰਭਾਵਿਤ ਹੋਵੇਗਾ। ਸੋਨੇ ਦੇ ਆਯਾਤ ਤੇ ਏਅਰ ਪੋਰਟਾਂ ’ਤੇ 18 ਫੀਸਦੀ ਤੋਂ ਵੱਧ ਟੈਕਸ ਦੀ ਅਦਾਇਗੀ ਕਾਰਨ ਸਮਗਲਿੰਗ ਵਧੇਗੀ ਅਤੇ ਅੱਜ ਦੇ ਇੰਸਪੇਂਕਟਰੀ ਰਾਜ ਵਿੱਚ ਰਿਸ਼ਵਤ ਖੋਰੀ ਤੇ ਭਰਸ਼ਟਾਚਾਰ ਬਹੁਤ ਵਧੇਗਾ। ਇਸ ਲਈ ਬੇਰੋਜਗਾਰੀ ਦੇ ਬਚਾਅ ਲਈ ਅਤੇ ਦੇਸ਼ ਵਾਸੀਆਂ ਦੀ ਭਲਾਈ ਲਈ ਸੋਨੇ ਦੇ ਆਯਾਤ ਤੇ ਵਧਾਈ ਗਈ ਕਸਟਮ ਡਿਊਟੀ ਅਤੇ ਸਰਚਾਰਜ ਖਤਮ ਕੀਤੇ ਜਾਣ। ਇਸ ਸਮੇਂ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਸੈਕਟਰੀ ਰਜਿੰਦਰ ਖੁਰਮੀ, ਜਿਲ੍ਹਾ ਪ੍ਰਧਾਨ ਮਨਮੋਹਨ ਕੁੱਕੂ, ਜਰਨਲ ਸੈਕਟਰੀ ਕੁਲਤਾਰ, ਸਿਟੀ ਪ੍ਰਧਾਨ ਭੋਲਾ ਸਿੰਘ, ਸਰਾਫਾ ਦੇ ਪ੍ਰਧਾਨ ਸੁਖਪਾਲ ਸਿੰਘ, ਵਪਾਰ ਮੰਡਲ ਦੇ ਸਟੇਟ ਜਰਨਲ ਸੈਕਟਰੀ ਕੇ.ਕੇ. ਮਹੇਸ਼ਵਰੀ, ਪੈਟਰਨ ਟੀ.ਆਰ. ਸਿੰਗਲਾ, ਉਪ ਪ੍ਰਧਾਨ ਰਮੇਸ਼ ਗਰਗ, ਕੈਸ਼ੀਅਰ ਰਾਮਾ ਸ਼ੰਕਰ ਅਤੇ ਹੋਰ ਪ੍ਰਮੁੱਖ ਮੈਂਬਰ ਹਾਜਰ ਸਨ।
Share the post "ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੈਮੋਰੰਡਮ ਦੇ ਕੇ ਸੋਨੇ ਤੇ ਵਧਾਈ ਕਸਟਮ ਡਿਊਟੀ ਅਤੇ ਸਰਚਾਰਜ ਵਾਪਸ ਲੈਣ ਦੀ ਕੀਤੀ ਮੰਗ- ਕਰਤਾਰ ਜੌੜਾ"