ਵਿਜੀਲੈਂਸ ਵਲੋਂ ਵੀ ਗੁੱਪਚੁੱਪ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 30 ਸਤੰਬਰ : ਕਰੀਬ ਤਿੰਨ ਸਾਲ ਪਹਿਲਾਂ ਫੈਲੀ ਕਰੋਨਾ ਮਹਾਂਮਾਰੀ ਦੌਰਾਨ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਮੁਫ਼ਤ ਕੋਵਿਡ ਸੈਂਟਰ ਵਿਚ ਖਰੀਦੇ ਗਏ ਤੇ ਦਾਨ ਵਜੋਂ ਮਿਲੇ ਲੱਖਾਂ ਦੇ ਸਾਜੋ-ਸਮਾਨ ਦੇ ਕਥਿਤ ਤੌਰ ’ਤੇ ਗਾਇਬ ਹੋਣ ਸਬੰਧੀ ਸ਼ਹਿਰ ਦੇ ਇੱਕ ਸਮਾਜ ਸੇਵੀ ਵਲੋਂ ਜਨਤਕ ਤੌਰ ’ਤੇ ਲਗਾਏ ਦੋਸ਼ਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਵੀਰਵਾਰ ਨੂੰ ਹੌਂਦ ਵਿਚ ਆਈ ਇਸ ਕਮੇਟੀ ਵਿਚ ਜਿਲ੍ਹਾ ਅਫ਼ਸਰ ਛੋਟੀਆ ਬੱਚਤਾਂ ਵਿਭਾਗ, ਸੈਕਟਰੀ ਰੈਡ ਕਰਾਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਦੇ ਇੱਕ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ।
ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਬਦਲਾਖੋਰੀ ਦੇ ਮਾਮਲਿਆਂ ਦੀ ਨਿਆਂਇਕ ਜਾਂਚ ਹੋਵੇ: ਸੁਨੀਲ ਜਾਖੜ
ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਇਸ ਮਾਮਲੇ ਦੀ ਜਾਂਚ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਸੁਸਾਇਟੀ ਵਲੋਂ ਸਰਕਾਰੀ ਨਿਯਮਾਂ ਦੇ ਉਲਟ ਖ਼ਰਚੇ ਗਏ ਫੰਡਾਂ ਸਬੰਧੀ ਅਗਲੇਰੀ ਕਾਰਵਾਈ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੇਧ ਮੰਗੀ ਗਈ ਹੈ, ਜਿਸਦਾ ਜਵਾਬ ਆਉਣ ਅਤੇ ਕਮੇਟੀ ਦੀ ਰੀਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ’’
ਮੁੱਖ ਮੰਤਰੀ ਵੱਲੋਂ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਪੰਜਾਬੀਆਂ ਨੂੰ ਸਮਰਪਿਤ
ਉਧਰ ਇਹ ਵੀ ਪਤਾ ਚੱਲਿਆ ਹੈ ਕਿ ਵਿਜੀਲੈਂਸ ਵਲੋਂ ਦੋ ਮਹੀਨੇ ਪਹਿਲਾਂ ਹੀ ਇਹ ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਅੰਦਰੋ-ਅੰਦਰੀ ਜਾਂਚ ਸ਼ੁਰੂ ਕਰਦਿਆਂ ਇਸ ਸੈਂਟਰ ਦਾ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਡਿਪਟੀ ਕਮਿਸ਼ਨਰ ਵਲੋਂ ਬਣਾਈ ਕਮੇਟੀ ਕਾਰਨ ਮਾਮਲਾ ਮੁੜ ਸੁਰਖੀਆਂ ਵਿਚ ਆ ਗਿਆ ਹੈ। ਦਸਣਾ ਬਣਦਾ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਬਠਿੰਡਾ ਵਿਚ ਖੁੱਲੇ ਇਸ ਸੈਂਟਰ ਨੂੰ ਚਲਾਉਣ ਲਈ ਇੱਕ ਸੁਸਾਇਟੀ ਬਣਾਈ ਗਈ ਸੀ, ਜਿਸਨੂੰ ਵਧੀਕ ਰਜਿਸਟਰਾਰ ਸੁਸਾਇਟੀਜ਼ ਦੇ ਦਫ਼ਤਰ ਵਿਚ ਰਜਿਸਟਰ ਕਰਵਾਇਆ ਗਿਆ ਸੀ। ਇਸ ਸੁਸਾਇਟੀ ਦੇ ਪ੍ਰਧਾਨ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਸਨ ਜਦਕਿ ਸੈਕਟਰੀ ਸ਼ਹਿਰ ਦੇ ਉੱਘੇ ਕਾਂਗਰਸੀ ਆਗੂ ਅਨਿਲ ਭੋਲਾ ਨੂੰ ਬਣਾਇਆ ਗਿਆ ਸੀ।
ਮਨਪ੍ਰੀਤ ਬਾਦਲ ਨੇ ਮੁੜ ਮੰਗੀ ਅਗਾਊਂ ਜਮਾਨਤ, 4 ਅਕਤੂਬਰ ਨੂੰ ਹੋਵੇਗੀ ਸੁਣਵਾਈ
ਇਸੇ ਤਰ੍ਹਾਂ ਖ਼ਜਾਨਚੀ ਦੀ ਜਿੰਮੇਵਾਰੀ ਦਰਵਜੀਤ ਉਰਫ਼ ਮੈਰੀ ਨੂੰ ਦਿੱਤੀ ਗਈ ਸੀ, ਜਿੰਨਾਂ ਵਲੋਂ ਇੱਕ ਸਮਾਜ ਸੇਵੀ ਸੁਸਾਇਟੀ ਵੀ ਚਲਾਈ ਜਾ ਰਹੀ ਹੈ। ਇਸਤੋਂ ਇਲਾਵਾ ਇਸ ਕਮੇਟੀ ਦੇ ਬਾਕੀ ਚਾਰ ਮੈਂਬਰਾਂ ਵਿਚ ਤਤਕਾਲੀ ਕਾਂਗਰਸੀ ਕੋਂਸਲਰ ਸੰਦੀਪ ਬੌਬੀ, ਗਰੀਨ ਸਿਟੀ ਵਿਚ ਰਹਿਣ ਵਾਲਾ ਰਾਜੀਵ ਕੁਮਾਰ ਉਰਫ਼ ਰਾਜੂ ਸਹਿਤ ਸਤੀਸ਼ ਜਿੰਦਲ ਵਾਸੀ ਗਣੈਸ ਨਗਰ ਅਤੇ ਗੋਪਾਲ ਰਾਣਾ ਵਾਸੀ ਮਹਿਣਾ ਚੌਕ ਸ਼ਾਮਲ ਸਨ।ਸੂਤਰਾਂ ਮੁਤਾਬਕ ਇਸ ਕਮੇਟੀ ਨੂੰ ਰਜਿਸਟਰ ਹੋਣ ਤੋਂ ਤੁਰੰਤ ਬਾਅਦ ਵਿਤ ਮੰਤਰੀ ਨੇ ਅਪਣੇ ਕੋਟੇ ਵਿਚੋਂ ਕਰੀਬ 41 ਲੱਖ ਦੇ ਫੰਡ ਜਾਰੀ ਕੀਤੇ ਸਨ।
ਪੰਜਾਬ ਸਰਕਾਰ ਵਿਰੁਧ ਬਠਿੰਡਾ ’ਚ ਇਕਜੁਟ ਨਜਰ ਆਈ ਕਾਂਗਰਸ, ਦਿੱਤਾ ਵਿਸਾਲ ਧਰਨਾ
ਇਹ ਵੀ ਪਤਾ ਚੱਲਿਆ ਹੈ ਕਿ ਪਹਿਲਾਂ ਇੰਨ੍ਹਾਂ ਫੰਡਾਂ ਨੂੰ ਵਰਤਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ‘ਏਜੰਸੀ’ ਬਣਾਇਆ ਗਿਆ ਸੀ ਪ੍ਰੰਤੂ ਇੱਕ ਦਿਨ ਬਾਅਦ ਹੀ ਰੈਡ ਕਰਾਸ ਦੀ ਥਾਂ ਇਸੇ ‘ਸੁਸਾਇਟੀ’ ਨੂੰ ਏਜੰਸੀ ਬਣਾ ਦਿੱਤਾ ਗਿਆ ਸੀ। ਉਕਤ ਸਰਕਾਰੀ ਫੰਡਾਂ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਲੋਕਾਂ ਅਤੇ ਐਸੋਸੀਏਸ਼ਨਾਂ ਵਲੋਂ ਵੀ ਲੋਕ ਭਲਾਈ ਦੇ ਇਸ ਕੰਮ ਵਿਚ ਬਣਦਾ ਯੋਗਦਾਨ ਪਾਇਆ ਸੀ ਅਤੇ ਸ਼ਹਿਰ ਦੀ ਢਾਬਾ ਐਸੋਸੀਏਸਨ ਨੇ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਲਈ ਆਏ ਲੋਕਾਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਸੀ।
ਮੁੱਖ ਸਕੱਤਰ ਨੇ ਨਸ਼ਿਆਂ ਦੀ ਰੋਕਥਾਮ ਲਈ ਸਬੰਧਤ ਧਿਰਾਂ ਨੂੰ ਨਤੀਜਾਮੁਖੀ ਕੰਮ ਕਰਨ ਲਈ ਆਖਿਆ
ਇਸ ਸੈਂਟਰ ਵਿਚ ਦਾਖ਼ਲ ਹੋਣ ਵਾਲੇ ਮਰੀਜਾਂ ਨੂੰ ਹਰ ਇੱਕ ਵਸਤੂ ਮੁਫ਼ਤ ਮੁਹੱਈਆਂ ਕਰਵਾਈ ਜਾਂਦੀ ਸੀ। ਲੈਵਲ ਦੋ ਤੱਕ ਮੰਨਜੂਰਸੁਦਾ ਇਸ ਸੈਂਟਰ ਵਿਚ ਕਰੀਬ 250 ਮਰੀਜ਼ ਦਾਖ਼ਲ ਹੋਏ ਸਨ, ਜਿਹੜੇ ਸਾਰੇ ਹੀ ਠੀਕ ਹੋ ਗਏ ਵਾਪਸ ਘਰਾਂ ਨੂੰ ਗਏ ਸਨ। ਇਹ ਸੈਂਟਰ ਲੰਘੀ ਜੁਲਾਈ ਵਿਚ ਉਸ ਸਮੇਂ ਮੁੜ ਚਰਚਾ ਵਿਚ ਆਇਆ ਸੀ ਜਦ ਇੱਕ ਸਮਾਜ ਸੇਵੀ ਸੰਸਥਾ ਸਹਿਯੋਗ ਵੈੱਲਫੇਅਰ ਸੁਸਾਇਟੀ ਦੇ ਆਗੂ ਗੁਰਵਿੰਦਰ ਸ਼ਰਮਾ ਨੇ ਜਨਤਕ ਤੌਰ ’ਤੇ ਸੋਸਲ ਮੀਡੀਆਂ ਉਪਰ ਪੋਸਟ ਪਾਉਂਦਿਆਂ ਇਸ ਸੈਂਟਰ ਲਈ ਖਰੀਦੇ ਤੇ ਲੋਕਾਂ ਵਲੋਂ ਦਾਨ ਵਿਚ ਦਿੱਤੇ ਲੱਖਾਂ ਦੇ ਸਮਾਨ ਦੇ ਖੁਰਦ-ਬੁਰਦ ਹੋਣ ਦੇ ਦੋਸ਼ ਲਗਾਉਂਦਿਆਂ ਜ਼ਿਲ੍ਹਾ ਪ੍ਰਸਾਸਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।
ਐਸਆਈਟੀ ਕੋਲ ਸੁਖਪਾਲ ਖਹਿਰਾ ਦੇ ਖਿਲਾਫ ਨਸ਼ਾ ਤਸਕਰੀ ’ਚ ਸ਼ਾਮਲ ਹੋਣ ਦੇ ਪੁਖਤਾ ਸਬੂਤ ਹਨ – ਮਲਵਿੰਦਰ ਸਿੰਘ ਕੰਗ
ਉਨ੍ਹਾਂ ਦਾਅਵਾ ਕੀਤਾ ਸੀ ਕਿ ਸੈਂਟਰ ਦੇ ਕੰਮ ਨੂੰ ਦੇਖਦਿਆਂ ਖਾਲਸਾ ਏਡ ਵਰਗੀ ਅੰਤਰਰਾਸਟਰੀ ਸੰਸਥਾ ਨੇ ਵੀ ਸ਼ਹਿਰ ਦੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਦੇ ਰਾਹੀਂ ਵੱਡੀ ਗਿਣਤੀ ਵਿਚ ਆਕਸੀਜਨ ਕੰਨਸਟਰੇਟਰ ਦਿੱਤੇ ਸਨ। ਗੁਰਵਿੰਦਰ ਸਰਮਾ ਵਲੋਂ ਫ਼ੇਸਬੁੱਕ ’ਤੇ ਇਸ ਕੋਵਿਡ ਸੈਂਟਰ ਵਿਚੋਂ ਸਮਾਨ ਗਾਇਬ ਹੋਣ ਸਬੰਧੀ ਪਾਈ ਗਈ ਪੋਸਟ ਵਿਚ ਆਕਸੀਜਨ ਕੰਸਨਟਰੇਟਰ ਤੋਂ ਇਲਾਵਾ ਇੱਥੇ ਦਰਜਨਾਂ ਏਸੀ, ਮਹਿੰਗੀਆਂ ਡਾਕਟਰੀ ਮਸ਼ੀਨਾਂ, ਡੀਪ ਫਰੀਜ਼ਰ, ਮਰੀਜਾਂ ਲਈ ਬੈਡ, ਦਰਜਨਾਂ ਸੀਸੀਟੀਵ ਕੈਮਰੇ, ਕੂਲਰ ਅਤੇ ਹੋਰ ਬਹੁਤ ਸਾਰੇ ਸਮਾਨ ਦਾ ਹਿਸਾਬ ਕਿਤਾਬ ਮੰਗਿਆ ਗਿਆ ਸੀ। ਉਨ੍ਹਾਂ ਸੈਂਟਰ ਨੂੰ ਚਲਾਉਣ ਲਈ ਬਣੀ ਕਮੇਟੀ ਉਪਰ ਵੀ ਸਵਾਲ ਖ਼ੜੇ ਕੀਤੇ ਸਨ।
ਅਕਾਲੀ ਦਲ ਨੇ ਆਪ ਵਿਧਾਇਕ ਤੇ ਉਸਦੇ ਰਿਸ਼ਤੇਦਾਰ ਉਪਰ ਤਰਨ ਤਾਰਨ ’ਚ ਗੈਰ ਕਾਨੂੰਨੀ ਮਾਇਨਿੰਗ ਵਿਚ ਸ਼ਮੂਲੀਅਤ ਦੇ ਲਗਾਏ ਦੋਸ਼
ਜਦੋਂਕਿ ਦੂਜੇ ਪਾਸੇ ਇਸ ਸੈਂਟਰ ਨੂੰ ਚਲਾਉਣ ਲਈ ਬਣਾਈ ਬਠਿੰਡਾ ਕੋਵਿਡ ਕੇਅਰ ਸੈਂਟਰ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਇੱਕ-ਇੱਕ ਪੈਸੇ ਦਾ ਹਿਸਾਬ ਮੌਜੂਦ ਹੈ। ਇਸ ਮਾਮਲੇ ਵਿਚ ਰੌਲਾ ਪੈਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਢਲੀ ਪੜਤਾਲ ਕਰਵਾਈ ਗਈ ਸੀ ਜਿਸ ਵਿਚ ਇਹ ਸਾਹਮਣੇ ਆਇਆ ਸੀ ਕਿ ਛੋਟੀਆਂ ਬੱਚਤਾਂ ਵਿਭਾਗ ਵਲੋਂ ਦਿੱਤੇ ਪੈਸੇ ਵਿਚੋਂ ਕਰੀਬ 20 ਲੱਖ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਨੂੰ ਭੱਤਿਆਂ ਦੇ ਰੂਪ ਵਿਚ ਦੇ ਦਿੱਤਾ ਸੀ ਜਦਕਿ ਸਰਕਾਰੀ ਨਿਯਮਾਂ ਤਹਿਤ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ।
ਤੀਜੀ ਵਾਰ ਜਨਰਲ ਸਕੱਤਰ ਬਣੇ ਭਾਜਪਾ ਆਗੂ ਦਿਆਲ ਸੋਢੀ ਨੂੰ ਕੀਤਾ ਸਨਮਾਨਿਤ
ਡਿਪਟੀ ਕਮਿਸ਼ਨਰ ਸ਼੍ਰੀ ਪਰੇ ਨੇ ਦਸਿਆ ਕਿ ‘‘ ਭੱਤਿਆਂ ਦੇ ਰੂਪ ਵਿਚ ਦਿੱਤੀ ਰਾਸ਼ੀ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ ਤੇ ਉਸਤੋਂ ਸੇਧ ਮੰਗੀ ਗਈ ਹੈ। ’’ ਹਾਲਾਂਕਿ ਇਸ ਮਾਮਲੇ ਵਿਚ ਸ਼ਹਿਰ ਦੇ ਦੋ ਡਾਕਟਰਾਂ ਸਹਿਤ ਕੁੱਝ ਸਮਾਜ ਸੇਵੀ ਸੰਸਥਾਵਾਂ ਨੇ ਇਸ ਸੈਂਟਰ ਵਲੋਂ ਕੀਤੇ ਕੰਮਾਂ ਦੀ ਸਲਾਘਾ ਕਰਦਿਆਂ ਉਸਦੇ ਹੱਕ ਵਿਚ ਖੜ੍ਹਣ ਦਾ ਐਲਾਨ ਕੀਤਾ ਸੀ। ਪ੍ਰੰਤੂ ਦੂਜੇ ਪਾਸੇ ਸਮਾਜ ਸੇਵੀ ਗੁਰਵਿੰਦਰ ਸਰਮਾ ਨੇ ਅੱਜ ਵੀ ਕਿਹਾ ਕਿ ਉਹ ਇਸ ਸੈਂਟਰ ਵਿਚ ਆਏ ਸਮਾਨ ਦੇ ਖੁਰਦ-ਬੁਰਦ ਹੋਣ ਅਤੇ ਨਾਲ ਹੀ ਇਸ ਸੈਂਟਰ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਫੰਡਾਂ ਦੇ ਰੂਪ ਵਿਚ ਮਿਲੀ ਰਾਸੀ ਦੀ ਸਹੀ ਵਰਤੋਂ ਸਬੰਧੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ।
Share the post "ਕੋਵਿਡ ਸੈਂਟਰ ਦੇ ਫੰਡਾਂ ਤੇ ਸਮਾਨ ਦੀ ਜਾਂਚ ਲਈ ਡੀਸੀ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ"