ਮਾਮਲਾ ਕਿਸਾਨ ਅੰਦੋਲਨ ’ਚ ਸ਼ਾਮਲ ਔਰਤਾਂ ਬਾਰੇ ਟਿੱਪਣੀ ਕਰਨ ਦਾ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਕਰੀਬ ਇੱਕ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਔਰਤਾਂ ਦੀ ਸਮੂਲੀਅਤ ’ਤੇ ਵਿਵਾਦਪੂਰਨ ਟਿੱੱਪਣੀਆਂ ਕਰਨ ਵਾਲੀ ਕੰਗਨਾ ਰਣੌਤ ਨੂੰ ਸਥਾਨਕ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਔਰਤ ਮਹਿੰਦਰ ਕੌਰ ਵਲੋਂ ਅਦਾਲਤ ਵਿਚ ਦਾਈਰ ਕੇਸ ਵਿਚ ਜਾਰੀ ਕੀਤੇ ਹਨ, ਜਿਸਦੇ ਬਾਰੇ ਕੰਗਨਾ ਨੇ ਇੱਕ ਟਵੀਟ ਕਰਕੇ ਵਿਵਾਦ ਪੂਰਨ ਟਿੱਪਣੀਆਂ ਕਰਦਿਆਂ 100-100 ਰੁਪਏ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ। ਸਿਕਾਇਤਕਰਤਾ ਮਹਿੰਦਰ ਕੌਰ (87) ਨੇ ਇਸ ਮਾਮਲੇ ਵਿਚ ਕੰਗਨਾ ਨੂੰ ਅਦਾਲਤ ਵਿਚ ਘਸੀਟਿਆ ਹੋਇਆ ਹੈ। ਉਨ੍ਹਾਂ ਦੇ ਵਕੀਲ ਰਣਬੀਰ ਸਿੰਘ ਬਹਿਣੀਵਾਲ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਦਾਲਤ ਨੇ ਕੰਗਨਾ ਰਣੌਤ ਨੂੰ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕੰਗਨਾ ਦੇ ਇਸ ਟਵੀਟ ਕਾਰਨ ਕੁੱਝ ਸਮਾਂ ਪਹਿਲਾਂ ਹਿਮਾਚਲ ਤੋਂ ਪੰਜਾਬ ਵਿਚੋਂ ਗੁਜ਼ਰ ਰਹੀ ਕੰਗਨਾ ਰਣੌਤ ਨੂੰ ਘੇਰ ਕੇ ਮੁਆਫ਼ੀ ਵੀ ਮੰਗਵਾਈ ਸੀ।
ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਵਲੋਂ ਮੁੜ ਸੰਮਨ ਜਾਰੀ
9 Views