ਕਿਹਾ, ਖੇਡਾਂ ਵਿਦਿਆਰਥੀ ਜੀਵਨ ਵਿਚ ਨਿਭਾਉਂਦੀਆਂ ਨੇ ਅਹਿਮ ਕਿਰਦਾਰ
ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ ਬਲਾਕ ਪੱਧਰੀ ਖੇਡਾਂ ਦਾ ਆਗਾਜ਼
ਸੁਖਜਿੰਦਰ ਮਾਨ
ਬਠਿੰਡਾ, 1 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਹੁਲਾਰਾ ਦੇਣ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ੍ਹਨ ਲਈ ਨਵੇਂ ਉੱਧਮ ਕੀਤੇ ਜਾ ਰਹੇ ਹਨ। ਖੇਡਾਂ ਵਿਦਿਆਰਥੀ ਜੀਵਨ ਵਿੱਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ, ਖੇਡ ਸਰਗਰਮੀਆਂ ਵਿੱਚ ਮਹੱਤਵਪੂਰਨ ਸਥਾਨ ਅਤੇ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸਥਾਨਕ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ 2022“ ਦੀ ਸ਼ੁਰੂਆਤ ਮੌਕੇ ਰੰਗ-ਬਿਰੰਗੇ ਗੁਬਾਰੇ ਛੱਡਣ ਉਪਰੰਤ ਕੀਤਾ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ-ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਖਿਡਾਰੀ ਆਪਣੀ ਖੇਡ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।“ਖੇਡਾਂ ਵਤਨ ਪੰਜਾਬ ਦੀਆਂ 2022“ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਇਹ ਖੇਡਾਂ ਬਠਿੰਡਾ, ਮੌੜ, ਭਗਤਾ ਭਾਈਕਾ, ਨਥਾਣਾ ਅਤੇ ਰਾਮਪੁਰਾ ਵਿਖੇ ਅੱਜ ਤੋਂ ਸ਼ੁਰੂ ਹੋ ਗਈਆਂ ਹਨ ਜੋ ਕਿ 3 ਸਤੰਬਰ ਤੱਕ ਚੱਲਣਗੀਆਂ। ਇਸ ਤੋਂ ਇਲਾਵਾ ਬਲਾਕ ਤਲਵੰਡੀ ਸਾਬੋ, ਗੋਨਿਆਣਾ, ਫੂਲ ਅਤੇ ਸੰਗਤ ਵਿਖੇ 4 ਤੋਂ ਸ਼ੁਰੂ ਹੋਣਗੀਆਂ ਜੋ ਕਿ 6 ਸਤੰਬਰ ਤੱਕ ਚੱਲਣਗੀਆਂ।
“ਖੇਡਾਂ ਵਤਨ ਪੰਜਾਬ ਦੀਆਂ 2022“ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਬਠਿੰਡਾ ਦੇ ਮਲਟੀਪਰਪਜ ਸਪੋਰਟਸ ਸਟੇਡੀਅਮ ਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਫੁੱਟਬਾਲ ਅਤੇ ਰੱਸਾ ਕੱਸੀ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ ਖੇਡਾਂ ਹਾਕੀ ਸਟੇਡੀਅਮ ਰਜਿੰਦਰਾ ਕਾਲਜ ਵਿਖੇ, ਕਬੱਡੀ ਸਰਕਲ ਤੇ ਨੈਸਨਲ ਸਟਾਇਲ ਖੇਡਾਂ ਪਿੰਡ ਗਹਿਰੀ ਦੇਵੀ ਨਗਰ ਵਿਖੇ ਅਤੇ ਖੋਹ-ਖੋਹ ਦੀਆਂ ਖੇਡਾਂ ਸਥਾਨਕ ਗੁਰੂ ਨਾਨਕ ਸਕੂਲ ਕਮਲਾ ਨਹਿਰੂ ਕਲੋਨੀ ਵਿਖੇ ਕਰਵਾਈਆਂ ਜਾਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮੌੜ ਦੇ ਸਰਕਾਰੀ ਸੈਕੰਡਰੀ ਸਕੂਲ ਮਾਇਸਰਖਾਨਾ ਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ ਅਤੇ ਰੱਸਾ-ਕੱਸੀ ਖੇਡਾਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਫੁੱਟਬਾਲ ਤੇ ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਖੇਡਾਂ ਖਾਲਸਾ ਹਾਈ ਸਕੂਲ ਮੌੜ ਮੰਡੀ ਵਿਖੇ ਅਤੇ ਖੋਹ-ਖੋਹ ਦੀਆਂ ਖੇਡਾਂ ਸਰਸਵਤੀ ਸੈਕੰਡਰੀ ਸਕੂਲ ਮੌੜ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਭਗਤਾ ਭਾਈਕਾ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚ ਅਥਲੈਟਿਕਸ ਅਤੇ ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਕਬੱਡੀ ਸਰਕਲ ਤੇ ਨੈਸਨਲ ਸਟਾਇਲ ਦੀਆਂ ਖੇਡਾਂ ਸਰਕਾਰੀ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਨਥਾਣਾ ਦੀਆਂ ਖੇਡਾਂ ਸਪੋਰਟਸ ਸਟੇਡੀਅਮ ਭੁੱਚੋ ਕਲਾਂ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਕਬੱਡੀ ਸਰਕਲ, ਨੈਸ਼ਨਲ ਸਟਾਇਲ, ਖੋਹ-ਖੋਹ ਤੇ ਰੱਸਾ-ਕੱਸੀ ਦੀਆਂ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਨਥਾਣਾ ਦੇ ਸਟੇਡੀਅਮ ਵਿਖੇ ਫੁਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਬਲਾਕ ਰਾਮਪੁਰਾ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ ਤੇ ਰੱਸਾ-ਕੱਸੀ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਦੀਆਂ ਖੇਡਾਂ ਗੁਰੂ ਕਾਸੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਖੇਡਾਂ ਸ਼ਾਮਲ ਹੋਣਗੀਆਂ। ਬਲਾਕ ਗੋਨਿਆਣਾ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ ਅਤੇ ਰੱਸਾ ਕੱਸੀ ਆਦਿ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਫੂਲ ਦੀਆਂ ਖੇਡਾਂ ਸਪੋਟਰਸ ਸਟੇਡੀਅਮ ਪਿੰਡ ਮਹਿਰਾਜ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ ਤੇ ਰੱਸਾ ਕੱਸੀ ਖੇਡਾਂ ਸ਼ਾਮਲ ਹੋਣਗੀਆਂ।ਬਲਾਕ ਸੰਗਤ ਵਿਖੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈਆਂ ਜਾਣਗੀਆਂ, ਜਿਸ ਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ, ਰੱਸਾ ਕੱਸੀ ਖੇਡਾਂ ਸਾਮਲ ਹੋਣਗੀਆਂ। ਇਸ ਮੌਕੇ ਬਠਿੰਡਾ ਸ਼ਹਿਰੀ ਪ੍ਰਧਾਨ ਸ਼੍ਰੀ ਅਮਿ੍ਰਤਲਾਲ ਅਗਰਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਸ਼ਿਵਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਇਕਬਾਲ ਸਿੰਘ ਬੁੱਟਰ ਆਦਿ ਹਾਜ਼ਰ ਸਨ
Share the post "ਖਿਡਾਰੀ ਕਿਸੇ ਵੀ ਦੇਸ਼ ਤੇ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ : ਜਗਰੂਪ ਸਿੰਘ ਗਿੱਲ"